22 Agust
ਸਿੱਖਿਆ ਭਾਰਤੀ ਸ.ਸ. ਸਕੂਲ ਗੋਹਾਨਾ, ਰੋਹਤਕ ਵਿਖੇ 18 ਅਗਸਤ ਤੋਂ 20 ਅਗਸਤ 2023 ਤੱਕ ਉੱਤਰੀ ਖੇਤਰੀ
ਖੇਡਾਂ ਦਾ ਆਯੋਜਨ ਕੀਤਾ ਗਿਆ। ਬੜੇ ਮਾਣ ਦੀ ਗੱਲ ਹੈ ਕਿ ਖੇਤਰੀ ਪੱਧਰੀ ਦੀਆਂ ਖੇਡਾਂ ਵਿੱਚ ਸਥਾਨਕ
ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ. ਭੀਖੀ ਦਾ ਪ੍ਰਦਰਸ਼ਨ ਬਹੁਤ ਹੀ ਸ਼ਾਨਦਾਰ ਰਿਹਾ। ਜਿਕਰਯੋਗ ਹੈ ਕਿ
ਇਨ੍ਹਾਂ ਖੇਤਰੀ ਪੱਧਰੀ ਖੇਡਾਂ ਵਿੱਚ 5 ਪ੍ਰਾਤਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ। ਇਹਨਾਂ ਖੇਡ
ਮੁਕਾਬਲਿਆਂ ਵਿੱਚ ਬਾਸਕਟਬਾਲ ਵਿੱਚ ਅੰਡਰ – 14 , ਅਤੇ ਅੰਡਰ – 17 ਲੜਕੇ ਲੜਕੀਆਂ ਨੇ ਪਹਿਲਾਂ ਅਤੇ ਅੰਡਰ –
17 ਲੜਕੇ ਅਤੇ ਅੰਡਰ – 19 ਲੜਕਿਆਂ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਅੰਡਰ –
17 ਇਨਲਾਈਨ ਸਕੇਟਿੰਗ ਵਿੱਚ ਏਕਮਜੋਤ ਸਿੰਘ ਨੇ 500 ਅਤੇ 1000 ਮੀ. ਵਿੱਚ ਤੀਸਰਾ ਅਤੇ ਸੜਕ ਦੌੜ ਵਿੱਚ
ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਜੋਮਨਜੋਤ ਸਿੰਘ ਨੇ ਅੰਡਰ – 14 ਗਰੁੱਪ ਵਿੱਚ 500 ਮੀਟਰ ਅਤੇ 1000
ਮੀਟਰ ਅਤੇ ਸੜਕ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਗੁਰਸ਼ਰਨ ਸਿੰਘ ਨੇ 500 ਮੀਟਰ ਅਤੇ 1000 ਮੀਟਰ
ਵਿੱਚ ਦੂਸਰਾ ਸਥਾਨ ਅਤੇ 1 ਲੈਪ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ – 19 ਲੜਕਿਆਂ ਵਿੱਚ ਮਹਿਕਪ੍ਰੀਤ
ਸਿੰਘ ਨੇ 500 ਮੀਟਰ ਵਿੱਚ ਦੂਸਰਾ ਅਤੇ ਸੜਕ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਬੱਚਿਆਂ ਦੀ ਇਸ ਖੇਡ
ਮੁਕਾਬਲਿਆਂ ਦੀ ਸ਼ਾਨਦਾਰ ਸਫ਼ੳਮਪ;ਲਤਾ ਦੇ ਮੌਕੇ ਉੱਤੇ ਸਕੂਲ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਅਤੇ
ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਜੀ ਵੱਲੋਂ ਵਿਦਿਆਰਥੀਆਂ ਨੂੰ ਤਮਗੇ, ਟਰਾਫੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ
ਕੀਤਾ ਗਿਆ। ਇਸ ਮੌਕੇ ਉੱਤੇ ਪ੍ਰਿੰਸੀਪਲ ਵੱਲੋਂ ਸਰੀਰਕ ਸਿੱਖਿਆ ਪ੍ਰਮੁੱਖ ਅਧਿਆਪਕਾਂ ਗੁਰਦੀਪ ਸਿੰਘ,
ਸੋਮਨਾਥ ਸ਼ਰਮਾ, ਸ਼੍ਰੀਮਤੀ ਅਮਨਦੀਪ ਕੌਰ ਅਤੇ ਬੱਚਿਆਂ ਦੇ ਮਾਪਿਆਂ ਨੂੰ ਬਹੁਤ-ਬਹੁਤ ਵਧਾਈ ਦਿੱਤੀ।
ਸਾਰੇ ਬੱਚਿਆਂ ਨੂੰ ਆਪਣਾ ਆਸ਼ੀਰਵਾਦ ਦਿੰਦੇ ਹੋਏ ਅਗਲੇ ਪੱਧਰ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ
ਦਿੱਤੀਆਂ।
ਸਰਵਹਿੱਤਕਾਰੀ ਵਿੱਦਿਆ ਮੰਦਰ, ਭੀਖੀ ਦਾ ਉੱਤਰ ਖੇਤਰ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ
Leave a comment