ਭੀਖੀ 6 ਅਗਸਤ, ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ 31 ਜੁਲਾਈ, ਦਿਨ ਸੋਮਵਾਰ ਨੂੰ ਗਣਿਤ ਉਲੰਪੀਅਡ ਅਤੇ ਵਿਭਾਗ ਪੱਧਰੀ ਖੇਡ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਵੇਰ ਦੀ ਸਭਾ ਵਿੱਚ ਸਕੂਲ ਪ੍ਰਿੰਸੀਪਲ ਅਤੇ ਸੰਬੰਧਤ ਅਧਿਆਪਕਾਂ ਵੱਲੋਂ ਜੇਤੂ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਗਈ । ਗਣਿਤ ਉਲੰਪੀਆਡ ਵਿੱਚ 10 ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਦਿੱਤੇ ਗਏ । ਖੇਡ ਮੁਕਾਬਲਿਆਂ ਵਿੱਚ ਬੈਡਮਿੰਟਨ ਦੀ ਟੀਮ ਅੰਡਰ -14 ਲੜਕੇ ਤੀਜਾ, ਅੰਡਰ-19 ਲੜਕੇ ਦੂਜਾ ਸਥਾਨ, ਅੰਡਰ 19 ਲੜਕੀਆਂ ਨੇ ਦੂਜਾ ਸਥਾਨ, ਸਕੇਟਿੰਗ ਵਿੱਚੋਂ ਗੁਰਸ਼ਰਨ, ਜੋਮਨਜੋਤ, ਏਕਮਜੋਤ ਸਿੰਘ, ਮਹਿਕਜੋਤ ਸਿੰਘ ਨੇ ਕ੍ਰਮਵਾਰ 500ਮੀ., 1000ਮੀ., 1000 ਮੀਟਰ ਰੋਡ ਰੇਸ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ । ਸ਼ਤਰੰਜ਼ ਮੁਕਾਬਲੇ ਵਿੱਚ ਅੰਡਰ – 14 ਲੜਕੇ ਪਹਿਲਾ ਸਥਾਨ, ਅੰਡਰ -17 ਲੜਕੇ ਦੂਜਾ ਸਥਾਨ , ਅੰਡਰ-17 ਲੜਕੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਇੱਥੇ ਅਸੀਂ ਇਹ ਦੱਸਦੇ ਹੋਏ ਬੜਾ ਹੀ ਮਾਣ ਮਹਿਸੂਸ ਕਰਦੇ ਹਾਂ ਕਿ ਸ਼ਤਰੰਜ਼ ਅਤੇ ਸਕੇਟਿੰਗ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਹੁਣ ਅੱਗੇ ਰਾਜ ਪੱਧਰੀ ਖੇਡ ਮੁਕਾਬਲੇ ਵਿੱਚ ਹਿੱਸਾ ਲੈਣਗੇ । ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਬਹੁਤ-ਬਹੁਤ ਵਧਾਈ ਅਤੇ ਅਗਲੇ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ।