ਭੀਖੀ, 21 ਅਕਤੂਬਰ
ਸਰਵਹਿੱਤਕਾਰੀ ਵਿੱਦਿਆ ਮੰਦਰ, ਭੀਖੀ (ਸੀ.ਬੀ.ਐੱਸ.ਈ.) ਲਈ ਇਹ ਬੜੇ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਵਿੱਦਿਆ ਮੰਦਰ ਦੀ 2018-19 ਕਾੱਮਰਸ ਬੈਚ ਦੀ ਹੋਣਹਾਰ ਵਿਦਿਆਰਥਣ ਯਸ਼ਿਕਾ ਜਿੰਦਲ ਨੇ ਹਰਿਆਣਾ ADA (ਸਹਾਇਕ ਜ਼ਿਲ੍ਹਾ ਅਟਾਰਨੀ) ਦੀ ਪ੍ਰੀਖਿਆ ਵਿੱਚ 38ਵਾਂ ਆਲ ਹਰਿਆਣਾ ਰੈਂਕ ਹਾਸਲ ਕਰਕੇ ਸਕੂਲ ਅਤੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਸਵੇਰ ਦੀ ਸਭਾ ਦੌਰਾਨ ਜਾਣਕਾਰੀ ਸਾਂਝੀ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਯਸ਼ਿਕਾ ਜਿੰਦਲ ਨੇ ਸੈਸ਼ਨ 2018-19 ਵਿੱਚ ਇਸੇ ਸਕੂਲ ਤੋਂ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਅੱਵਲ ਦਰਜੇ ਵਿੱਚ ਰਹਿ ਕੇ ਪਾਸ ਕੀਤੀ ਸੀ। ਵਿਦਿਆਰਥਣ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਯਸ਼ਿਕਾ ਜਿੰਦਲ ਅਤੇ ਉਨ੍ਂਾਸ ਦੇ ਪਰਿਵਾਰ ਨੂੰ ਹਾਰਦਿਕ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਯਸ਼ਿਕਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਨਿਰੰਤਰ ਯਤਨਾਂ, ਆਤਮ-ਵਿਸ਼ਵਾਸ ਅਤੇ ਮਿਹਨਤ ਨਾਲ ਕਿਸੇ ਵੀ ਮੰਜ਼ਿਲ ਨੂੰ ਹਾਸਲ ਕੀਤਾ ਜਾ ਸਕਦਾ ਹੈ।ਇਸ ਮੌਕੇ ਯਸ਼ਿਕਾ ਜਿੰਦਲ ਨੇ ਵਿਦਿਆਰਥੀਆਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਉਨ੍ਹਾਂ ਨੂੰ ਜੀਵਨ ਵਿੱਚ ਮਿਹਨਤ, ਲਗਨ ਅਤੇ ਅਨੁਸ਼ਾਸਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਹਰੇਕ ਵਿਦਿਆਰਥੀ ਨੂੰ ਜੀਵਨ ਦੇ ਹਰ ਖੇਤਰ ਵਿੱਚ ਮਿਹਨਤ ਕਰਨੀ ਚਾਹੀਦੀ ਹੈ। ਭਾਵੇਂ ਖੇਡਾਂ ਹੋਣ, ਸੱਭਿਆਚਾਰਕ ਗਤੀਵਿਧੀਆਂ ਹੋਣ ਜਾਂ ਕਾਮਰਸ, ਸਾਇੰਸ ਅਤੇ ਆਰਟਸ ਵਰਗੇ ਵਿਸ਼ੇ, ਹਰ ਖੇਤਰ ਵਿੱਚ ਅੱਗੇ ਵਧਣ ਅਤੇ ਸਫ਼ਲਤਾ ਹਾਸਲ ਕਰਨ ਦੇ ਭਰਪੂਰ ਮੌਕੇ ਹਨ। ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸਫ਼ਲਤਾ ਪ੍ਰਾਪਤ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਸਤਿਕਾਰ ਕਰਨਾ ਜ਼ਰੂਰੀ ਹੈ, ਕਿਉਂਕਿ ਜੀਵਨ ਵਿੱਚ ਅੱਗੇ ਵਧਣ ਦੀ ਨੀਂਹ ਇੱਥੋਂ ਹੀ ਰੱਖੀ ਜਾਂਦੀ ਹੈ। ਮਾਤਾ-ਪਿਤਾ ਦਾ ਮਾਰਗਦਰਸ਼ਨ, ਅਧਿਆਪਕਾਂ ਦਾ ਸਹਿਯੋਗ ਅਤੇ ਆਪਣੀ ਮਿਹਨਤ ਵਿਅਕਤੀ ਨੂੰ ਉਸ ਦੇ ਟੀਚੇ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਯਸ਼ਿਕਾ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਸਵੇਰ ਦੀ ਸਭਾ ਦੌਰਾਨ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਤੇਜਿੰਦਰਪਾਲ ਜਿੰਦਲ, ਮੈਨੇਜਰ ਸ੍ਰੀ ਅੰਮ੍ਰਿਤ ਲਾਲ, ਉਪ-ਪ੍ਰਧਾਨ ਸ੍ਰੀ ਪੁਰਸ਼ੋਤਮ ਮੱਤੀ, ਉਪ-ਪ੍ਰਧਾਨ ਡਾ. ਮੱਖਣ ਲਾਲ, ਕਮੇਟੀ ਮੈਂਬਰ ਸ੍ਰੀ ਭੂਸ਼ਣ ਜਿੰਦਲ ਅਤੇ ਸ੍ਰੀ ਤੁਸ਼ਾਰ ਜਿੰਦਲ, ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ, ਉਪ-ਪ੍ਰਿੰਸੀਪਲ ਸ੍ਰੀ ਹਰਸ਼ ਦੇਵ ਅਤੇ ਸਮੂਹ ਅਧਿਆਪਕਾਂ ਨੇ ਯਸ਼ਿਕਾ ਜਿੰਦਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਸਕੂਲ ਦੇ ਵਾਈਸ -ਪ੍ਰਧਾਨ ਸ੍ਰੀ ਪੁਰਸ਼ੋਤਮ ਮੱਤੀ ਨੇ ਯਸ਼ਿਕਾ ਜਿੰਦਲ ਅਤੇ ਉਨ੍ਹਾਂ ਦੇ ਪਿਤਾ ਸ੍ਰੀ ਅਨਿਲ ਜਿੰਦਲ ਜੀ ਨੂੰ ਵਿਸ਼ੇਸ਼ ਤੌਰ ’ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਕੂਲ ਪਹੁੰਚਣ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।ਸਕੂਲ ਪਰਿਵਾਰ ਨੇ ਯਸ਼ਿਕਾ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਆਸ ਪ੍ਰਗਟਾਈ ਕਿ ਉਹ ਭਵਿੱਖ ਵਿੱਚ ਵੀ ਸਫ਼ਲਤਾ ਦੀਆਂ ਨਵੀਆਂ ਉਚਾਈਆਂ ਨੂੰ ਛੂਹਣਗੇ ਅਤੇ ਆਪਣੀ ਪ੍ਰਤਿਭਾ, ਇਮਾਨਦਾਰੀ ਤੇ ਮਿਹਨਤ ਨਾਲ ਦੇਸ਼ ਦੀ ਸੇਵਾ ਕਰਨਗੇ। ਸਰਵਹਿੱਤਕਾਰੀ ਵਿੱਦਿਆ ਮੰਦਰ, ਭੀਖੀ ਨੂੰ ਆਪਣੀ ਇਸ ਹੋਣਹਾਰ ਵਿਦਿਆਰਥਣ ’ਤੇ ਬੜਾ ਮਾਣ ਹੈ। ਯਸ਼ਿਕਾ ਜਿੰਦਲ ਦੀ ਇਹ ਪ੍ਰਾਪਤੀ ਸਮੁੱਚੇ ਇਲਾਕੇ ਅਤੇ ਸਕੂਲ ਲਈ ਸਨਮਾਨ ਅਤੇ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹੈ।