ਮਾਨਸਾ, 5 ਦਸੰਬਰ
ਸਰਵਹਿੱਤਕਾਰੀ ਵਿੱਦਿਆ ਮੰਦਰ(ਸੀ.ਬੀ. ਐਸ.ਈ) ਭੀਖੀ ਦਾ ਸਾਲਾਨਾ ਇਨਾਮ ਵੰਡ ਸਮਾਗਮ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਦੇ ਦਿਸ਼ਾ-
ਨਿਰਦੇਸ਼ਾਂ ਅਤੇ ਸੁਯੋਗ ਅਗਵਾਈ ਸਦਕਾ ਨੇਪਰੇ ਚੜ੍ਹਿਆ। ਜਿਕਰਯੋਗ ਹੈ ਕਿ ਮਿਤੀ 2 ਦਸੰਬਰ 2025 ਦਿਨ ਮੰਗਲਵਾਰ ਨੂੰ ਵਿੱਦਿਆ ਮੰਦਰ ਦੇ ਵਿਹੜੇ ਵਿੱਚ
ਸਾਲਾਨਾ ਸਮਾਗਮ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ਼ਰਧਾ ਅਤੇ ਸਤਿਕਾਰ ਦੇ ਮਾਹੌਲ ਵਿੱਚ ਮੁੱਖ ਮਹਿਮਾਨ ਵੱਲੋਂ
ਆਪਣੇ ਕਰ ਕਮਲਾਂ ਨਾਲ ਦੀਵਾ ਜਗਾ ਕੇ ਕੀਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਵੇਂ ਸ਼ਹੀਦੀ
ਸ਼ਤਾਬਦੀ ਨੂੰ ਸਮਰਪਿਤ ਸ਼ਬਦ 'ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ; ਰਾਹੀਂ ਸਮਾਗਮ ਦੀ ਰੂਹ ਨੂੰ ਹੋਰ ਵੀ ਪਵਿੱਤਰ ਬਣਾਇਆ। ਇਸ ਸਮਾਗਮ ਦੌਰਾਨ
ਸਤਿਕਾਰਯੋਗ ਐੱਸ .ਐਸੱ.ਪੀ. ਮਾਨਸਾ ਸ਼੍ਰੀ ਭਗੀਰਥ ਸਿੰਘ ਮੀਨਾ (ਆਈ.ਪੀ. ਐੱਸ.) ਨੇ ਮੁੱਖ ਮਹਿਮਾਨ ਅਤੇ ਵਿੱਦਿਆ ਭਾਰਤੀ ਪੰਜਾਬ ਦੇ ਸੰਗਠਨ ਮੰਤਰੀ ਸ਼੍ਰੀ
ਰਾਜਿੰਦਰ ਕੁਮਾਰ ਨੇ ਪ੍ਰਮੁੱਖ ਵਕਤਾ ਵਜੋਂ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਬੱਚਿਆਂ ਨੇ ਗਿੱਧਾ, ਭੰਗੜਾ, ਗੀਤ-ਸੰਗੀਤ, ਨਾਟਕ, ਯੋਗਾ -ਪ੍ਰਦਰਸ਼ਨ,
ਸੰਮੀ, ਹਰਿਆਣਵੀ ਨਾਚ,ਅਰਦਾਸ ਕੋਰੀਓਗ੍ਰਾਫੀ, ਸਕਿੱਟ, ਸੈਲਫ-ਡਿਫੈਂਸ ਐਕਟ, ਸੁਰੱਖਿਆ ਬਲਾਂ ਨੂੰ ਸਮਰਪਿਤ ਸ਼ੂਟਿੰਗ ਕੋਰੀਓਗ੍ਰਾਫੀ, ਮਲਵਈ ਗਿੱਧਾ ਅਤੇ
ਸ਼ਿਸ਼ੂ ਵਾਟਿਕਾ ਦੇ ਨੰਨ੍ਹੇ – ਮੁੰਨ੍ਹੇ ਬੱਚਿਆਂ ਨੇ ਚੰਦਾ ਚਮਕੇ, ਮੇਰੇ ਪਾਪਾ, 'ਮੋਬਾਇਲ ਫੋਨ' ਆਦਿ ਮਨਮੋਹਕ ਤੇ ਸੱਭਿਆਚਾਰਕ ਵੰਨਗੀਆਂ ਪੇਸ਼ ਕਰਕੇ ਪੰਡਾਲ ਵਿੱਚ
ਬੈਠੇ ਮਾਪਿਆਂ ਦੇ ਦਿਲ ਜਿੱਤ ਲਏ ਅਤੇ ਉਹਨਾਂ ਨੂੰ ਤਾੜੀਆਂ ਦੀ ਗੂੰਜ ਅਸਮਾਨੀ ਸੁਣਾਉਣ ਲਈ ਮਜ਼ਬੂਰ ਕਰ ਦਿੱਤਾ ।ਮੁੱਖ ਮਹਿਮਾਨ ਵਜੋਂ ਪਹੁੰਚੇ ਐਸ. ਐਸ.
ਪੀ. ਭਾਗੀਰਥ ਸਿੰਘ ਮੀਨਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਨੂੰ ਬੱਚਿਆਂ ਦੀਆਂ ਅੰਦਰੂਨੀ ਰੁਚੀਆਂ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਇੱਛਾਵਾਂ
ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਜੋ ਉਹ ਕੁਰਾਹੇ ਨਾ ਪੈਣ। ਉਨ੍ਹਾਂ ਬੱਚਿਆਂ ਵਿੱਚ ਆਤਮ-ਵਿਸ਼ਵਾਸ ਵਧਾਉਣ ਅਤੇ ਆਪਣਾ ਗਿਆਨ ਦੂਜਿਆਂ ਨਾਲ ਸਾਂਝਾ
ਕਰਨ ਦਾ ਸੁਨੇਹਾ ਵੀ ਦਿੱਤਾ। ਮੁੱਖ ਵਕਤਾ ਵਜੋਂ ਮੌਜੂਦ ਸੰਗਠਨ ਮੰਤਰੀ ਰਾਜਿੰਦਰ ਜੀ ਨੇ ਆਪਣੇ ਸੰਬੋਧਨ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ
ਨੂੰ ਯਾਦ ਕਰਦਿਆਂ ਕਿਹਾ ਕਿ ਬੱਚਿਆਂ ਦਾ ਸਰਵਪੱਖੀ ਵਿਕਾਸ ਸਿਰਫ਼ ਸਿੱਖਿਆ ਨਾਲ ਹੀ ਨਹੀਂ ਸਗੋਂ ਕਦਰਾਂ-ਕੀਮਤਾਂ ਨਾਲ ਵੀ ਸੰਬੰਧਿਤ ਹੈ। ਇਸ ਲਈ ਸਾਨੂੰ
ਆਪਣੀ ਸੰਸਕ੍ਰਿਤੀ, ਭਾਸ਼ਾ, ਪਹਿਰਾਵੇ ਅਤੇ ਖਾਣ-ਪੀਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਆਪਣੇ ਸੱਭਿਆਚਾਰ 'ਤੇ ਮਾਣ ਕਰਨਾ ਚਾਹੀਦਾ ਹੈ। ਉਨ੍ਹਾਂ
ਬੱਚਿਆਂ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਦੀ ਪ੍ਰਸ਼ੰਸਾ ਕੀਤੀ।ਹਰੇਕ ਪੇਸ਼ਕਾਰੀ ਨੇ ਕਾਬਲੀਅਤ , ਮਿਹਨਤ ਅਤੇ ਸਿਰਜਣਸ਼ੀਲਤਾ ਨੂੰ ਬੇਹਤਰੀਨ ਢੰਗ ਨਾਲ
ਦਰਸਾਇਆ। ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਵੱਲੋਂ ਵਿੱਦਿਆ ਮੰਦਰ ਦੀ ਉੱਨਤੀ ਦੀ ਸਾਲਾਨਾ ਸਮਾਗਮ ਦੀ ਰਿਪੋਰਟ ਸਾਰਿਆਂ ਦੇ ਸਨਮੁੱਖ ਪੜ੍ਹ ਕੇ
ਸੁਣਾਈ। ਸਮਾਗਮ ਦੌਰਾਨ ਮੁੱਖ ਮਹਿਮਾਨ,ਮੁੱਖ ਵਕਤਾ, ਸਕੂਲ ਪ੍ਰਬੰਧਕ ਕਮੇਟੀ ਅਤੇ ਸਕੂਲ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਵੱਲੋਂ ਬੀਤੇ ਵਰ੍ਹੇ ਦੇ
ਅਕਾਦਮਿਕ,ਜੀਨੀਅਸ, ਨਰਾਇਣ ਪ੍ਰਤਿਭਾ ਖੋਜ ਪ੍ਰੀਖਿਆ, ਖੇਡਾਂ, ਗਣਿਤ – ਵਿਗਿਆਨ ਮੇਲੇ, ਯੁਵਿਕਾ ਭਾਗੀਦਾਰੀ (ਇਸਰੋ) ਅਤੇ ਕਲਾ-ਸੰਸਕ੍ਰਿਤਿਕ
ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਨੇ ਆਪਣੇ ਸੰਬੋਧਨ
ਵਿਚ ਕਿਹਾ ਕਿ ਸਾਲਾਨਾ ਸਮਾਗਮ ਬੱਚਿਆਂ ਨੂੰ ਉਹ ਮੰਚ ਪ੍ਰਦਾਨ ਕਰਦਾ ਹੈ, ਜਿੱਥੇ ਉਹ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਨਿਡਰ ਹੋਕੇ ਸਾਬਤ ਕਰਦੇ ਹਨ।
ਸਕੂਲ ਪ੍ਰਬੰਧਕ ਕਮੇਟੀ, ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਵੱਲੋਂ ਮੁੱਖ ਮਹਿਮਾਨ ਅਤੇ ਮੁੱਖ ਵਕਤਾ ਅਤੇ ਸਮੂਹ ਸਟਾਫ਼ ਨੂੰ ਸਨਮਾਨ ਚਿੰਨ੍ਹ ਦੇ ਕੇ
ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਮਾਪਿਆਂ, ਅਧਿਆਪਕਾਂ ਅਤੇ ਵਿੱਦਿਆ ਮੰਦਰ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਸਹਿਯੋਗ ਨਾਲ ਸਮਾਗਮ
ਸਫ਼ਲ ਹੋਇਆ।
ਮਾਪਿਆਂ ਨੇ ਵੀ ਆਪਣੇ ਬੱਚਿਆਂ ਦੀ ਪੇਸ਼ਕਾਰੀ ਦੀ ਭਰਪੂਰ ਸ਼ਲਾਘਾ ਕੀਤੀ।
ਰਾਸ਼ਟਰੀ ਗੀਤ 'ਬੰਦੇ ਮਾਤਰਮ' ਨਾਲ ਸਮਾਗਮ ਦਾ ਸੁਖਮਈ ਸਮਾਪਨ ਕੀਤਾ ਗਿਆ। ਪੂਰਾ ਦਿਨ ਵਿੱਦਿਆ ਮੰਦਰ ਦਾ ਮੰਚ ਸਾਂਝ, ਅਨੁਸ਼ਾਸਨ ਅਤੇ ਪ੍ਰਤਿਭਾ ਦਾ
ਦਰਪਣ ਬਣਿਆ ਰਿਹਾ।ਇਸ ਮੌਕੇ ਸਵ. ਸ. ਸੇਵਾ ਸਿੰਘ ਦੇ ਸਪੁੱਤਰ ਸ਼ੁਸ਼ੀਲ ਕੁਮਾਰ ਅਤੇ ਉਨ੍ਹਾਂ ਦੀ ਧਰਮ ਪਤਨੀ ਉਚੇਚੇ ਤੌਰ ਤੇ ਹਾਜ਼ਰ ਹੋਏ ਅਤੇ ਉਨ੍ਹਾਂ ਵੱਲੋਂ
ਦਸਵੀਂ ਜਮਾਤ ਦੇ ਅਕਾਦਮਿਕ ਨਤੀਜਿਆਂ ਪਹਿਲੇ, ਦੂਜੇ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ
ਗਿਆ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਜਿੰਦਰ ਪਾਲ, ਪ੍ਰਬੰਧਕ ਅੰਮ੍ਰਿਤ ਲਾਲ, ਸੀਨੀ. ਵਾਈਸ ਪ੍ਰਧਾਨ ਪ੍ਰਸ਼ੋਤਮ ਮੱਤੀ, ਵਾਈਸ ਪ੍ਰਧਾਨ
ਡਾ:ਮੱਖਣ ਲਾਲ, ਮੈਂਬਰ ਭੂਸ਼ਣ ਕੁਮਾਰ, ਤੁਸ਼ਾਰ ਕੁਮਾਰ, ਗੋਬਿੰਦ ਰਾਮ ਸ਼ਰਮਾ, ਨਰਿੰਦਰ ਸਿੰਘ, ਡਾ. ਯਸ਼ਪਾਲ ਸਿੰਗਲਾ, ਵਿਸ਼ੇਸ਼ ਤੌਰ ਹਾਜ਼ਰ ਹੋਏ ।
