ਭੀਖੀ, 23 ਜਨਵਰੀ (ਕਰਨ ਭੀਖੀ)
ਸਿੱਖਿਆ ਵਿਭਾਗ ਸਰਵਹਿੱਤਕਾਰੀ ਸਿੱਖਿਆ ਸੰਮਤੀ ਪੰਜਾਬ ਵੱਲੋਂ ਕਰਵਾਏ ਗਏ ਜੀਨੀਅਸ ਦੀ ਦੂਸਰੇ ਪੜਾਅ ਦੀ ਪ੍ਰੀਖਿਆ ਦਾ ਨਤੀਜਾ ਘੋਸ਼ਿਤ
ਕੀਤਾ ਗਿਆ। ਸਰਵਹਿੱਤਕਾਰੀ ਵਿੱਦਿਆ ਮੰਦਰ (ਸੀ.ਬੀ.ਐਸ.ਈ) ਭੀਖੀ ਦੇ ਹੋਣਹਾਰ ਵਿਦਿਆਰਥੀਆਂ ਨੇ ਪੂਰੇ ਪੰਜਾਬ ਭਰ ਵਿੱਚੋਂ ਪਹਿਲੇ ਪੰਜ
ਸਥਾਨਾਂ ਵਿੱਚ ਆਪਣਾ ਨਾਂ ਦਰਜ ਕਰਵਾਇਆ। ਇਸ ਜੀਨੀਅਸ ਪ੍ਰੀਖਿਆ ਵਿੱਚ ਬਾਰਵੀਂ ਜਮਾਤ (ਕਾਮਰਸ ਗਰੁੱਪ) ਦੇ ਵਿਦਿਆਰਥੀ ਜਸ਼ਨਪ੍ਰੀਤ
ਸਿੰਘ ਨੇ ਪਹਿਲਾ,ਦਸਵੀਂ ਜਮਾਤ ਦੇ ਵਿਦਿਆਰਥੀਆਂ ਪ੍ਰਿਆਂਸ਼ ਅਤੇ ਹੇਜ਼ਲ ਨੇ ਦੂਜਾ ਅਤੇ ਅਨੰਨਿਆ ਨੇ ਚੌਥੇ ਸਥਾਨ ਉੱਤੇ ਰਹਿਕੇ 5100 ਰੁਪਏ
ਇਨਾਮ ਨਗਦ ਰਾਸ਼ੀ ਦੇ ਰੂਪ ਵਿੱਚ ਪ੍ਰਾਪਤ ਕਰਕੇ ਆਪਣੇ ਮਾਤਾ- ਪਿਤਾ ਅਤੇ ਸਕੂਲ ਦਾ ਨਾਂ ਪੂਰੇ ਪੰਜਾਬ ਵਿੱਚ ਰੌਸ਼ਨ ਕੀਤਾ। ਇਸ ਦੇ ਨਾਲ ਹੀ
ਦਸਵੀਂ ਜਮਾਤ ਦੇ ਵਿਦਿਆਰਥੀ ਇਸ਼ਾਂਤ,ਨਿਸ਼ਾਂਤ ਵਿਪੁਲ ਅਤੇ ਹਰਲੀਨ ਕੌਰ ਨੇ 3100 ਰੁਪਏ,ਕਾਜ਼ਲ ਨੇ 2100 ਰੁਪਏ ਅਤੇ ਹੋਰ 18
ਵਿਦਿਆਰਥੀਆਂ ਨੇ 500 ਰੁਪਏ ਇਨਾਮ ਦੇ ਰੂਪ ਪ੍ਰਾਪਤ ਕੀਤੇ।ਇਹਨਾਂ ਸਾਰੇ ਇਨਾਮ ਜੇਤੂ ਵਿਦਿਆਰਥੀਆਂ ਨੂੰ ਸਕੂਲ ਪ੍ਰਿੰਸੀਪਲ
ਡਾ.ਗਗਨਦੀਪ ਪਰਾਸ਼ਰ, ਸਕੂਲ ਸਟਾਫ ਅਤੇ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਅੱਗੇ ਵਧਣ ਦੀ
ਕਾਮਨਾ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਡਾ.ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਸਰਵਹਿੱਤਕਾਰੀ ਸਿੱਖਿਆ ਸੰਮਤੀ
ਵੱਲੋਂ ਹਰ ਸਾਲ ਅਜਿਹੀਆਂ ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਹਨ।ਜਿਸ ਨਾਲ ਬੱਚਿਆਂ ਦੇ ਬੌਧਿਕ ਪੱਧਰ ਦਾ ਵਿਕਾਸ ਹੁੰਦਾ ਹੈ ਅਤੇ ਉਹਨਾਂ ਦੀ
ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਰੁਚੀ ਵੱਧਦੀ ਹੈ। ਅਜਿਹੀਆਂ ਪ੍ਰੀਖਿਆਵਾਂ ਕਾਰਨ ਬੱਚੇ ਪ੍ਰੀਖਿਆ ਨੂੰ ਬੋਝ ਨਹੀਂ ਸਮਝਦੇ, ਉਹ ਬੋਰਡ ਜਮਾਤਾਂ
ਦੀਆਂ ਪ੍ਰੀਖਿਆ ਦੀ ਤਿਆਰੀ ਵਧੀਆ ਢੰਗ ਨਾਲ ਕਰਦੇ ਹਨ ਅਤੇ ਚੰਗੇ ਨੰਬਰ ਲੈ ਕੇ ਆਪਣੇ ਮਿਥੇ ਹੋਏ ਉਦੇਸ਼ ਨੂੰ ਪੂਰਾ ਕਰਦੇ ਹਨ