ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐੱਸ.ਈ. ਭੀਖੀ ਵਿਖੇ ਹਾਕੀ ਦੇ
ਜਾਦੂਗਰ ਧਿਆਨ ਚੰਦ ਦੇ ਜਨਮ ਦਿਵਸ ਨੂੰ ਸਮਰਪਿਤ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ । ਮੇਜਰ ਧਿਆਨ ਚੰਦ ਨੂੰ
ਸਮਰਪਿਤ ਇਸ ਖੇਡ ਦਿਵਸ ਦੇ ਮੌਕੇ ਉੱਤੇ ਸਕੂਲ ਵਿੱਚ ਅੰਡਰ-14 , ਅੰਡਰ-17 ਅਤੇ ਅੰਡਰ -19 ਉਮਰ ਵਰਗ ਦੇ
ਮੁੰਡੇ ਅਤੇ ਕੁੜੀਆਂ ਦੇ ਬਾਸਕਟਬਾਲ ਮੈਚ ਕਰਵਾਏ ਗਏ । ਕਰਾਟੇ ਅੰਡਰ -17 ਵਰਗ ਦੇ ਖਿਡਾਰੀਆਂ ਨੇ ਟਾਈਲ
ਤੋੜਨ ਮੁਕਾਬਲੇ ਵਿੱਚ ਆਪਣੀ ਤਾਕਤ ਦੇ ਜੌਹਰ ਦਿਖਾਏ। ਵਿੱਦਿਆ ਮੰਦਰ ਦੀ ਕੌਮੀ ਬਾਸਕਟਬਾਲ ਖਿਡਾਰਨ
ਗੁਰਸੀਰਤ ਕੌਰ ਨੇ ਖੇਡ ਦਿਵਸ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਉੱਤੇ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ
ਸ਼੍ਰੀ ਬ੍ਰਿਜ ਲਾਲ ਜੀ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਖੇਡਾਂ ਦੀ ਮਹੱਤਤਾ ਬਾਰੇ ਅਤੇ ਮੇਜਰ ਧਿਆਨ
ਚੰਦ ਦੇ ਜੀਵਨ ਤੋਂ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਉੱਤੇ ਸਕੂਲ ਪ੍ਰਿੰਸੀਪਲ ਡਾ. ਗਗਨਦੀਪ
ਪਰਾਸ਼ਰ ਜੀ ਨੇ ਮੇਜਰ ਧਿਆਨ ਚੰਦ ਦੇ ਜੀਵਨ ਉੱਤੇ ਚਾਨਣਾ ਪਾਉਂਦੇ ਹੋਏ, ਵਿਦਿਆਰਥੀਆਂ ਨੂੰ ਉਹਨਾਂ
ਤੋਂ ਮਿਹਨਤ ਕਰਨ ਦੀ ਪ੍ਰੇਰਨਾ ਲੈਣ ਅਤੇ ਹਿੰਮਤ ਤੇ ਹੌਸਲੇ ਨਾਲ ਆਪਣੀ ਮੰਜ਼ਿਲ ਵੱਲ ਵਧਣ ਲਈ ਕਿਹਾ। ਇਸ
ਮੌਕੇ ਉੱਤੇ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਨੇ ਖੇਡ ਮੈਦਾਨ ਵਿੱਚ ਜਾ ਕੇ, ਖਿਡਾਰੀਆਂ ਨੂੰ ਮਿਲਕੇ
ਉਹਨਾਂ ਦਾ ਹੌਂਸਲਾ ਵਧਾਇਆ ਅਤੇ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਤਮਗੇ ਦੇ
ਕੇ ਸਨਮਾਨਿਤ ਕੀਤਾ ।
ਸਰਵਹਿੱਤਕਾਰੀ ਵਿਦਿਆ ਮੰਦਰ ਵਿੱਚ ਮਨਾਇਆ ਗਿਆ ਰਾਸ਼ਟਰੀ ਖੇਡ ਦਿਵਸ
Leave a comment