ਭੀਖੀ 24 ਜੁਲਾਈ
ਬੀ ਡੀ ਪੀ ਓ ਦਫਤਰ ਨੂੰ ਤੋੜਨ ਖਿਲਾਫ ਧਰਨਾ ਅੱਜ 39 ਮੈਂ ਦਿਨ ਵਿੱਚ ਪਹੁੰਚ ਗਿਆ ਹੈ ਮਿਤੀ 21 ਜੁਲਾਈ ਤੱਕ ਜਿਲਾ ਪ੍ਰਸ਼ਾਸਨ ਵੱਲੋਂ ਕੋਈ ਵੀ ਜਿਲਾ ਅਧਿਕਾਰੀ ਇਸ ਧਰਨੇ ਵਿੱਚ ਆ ਕੇ ਸੰਘਰਸ਼ ਕਮੇਟੀ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਸੀ ।ਅਖੀਰ ਵਿੱਚ ਸੰਘਰਸ਼ਸ਼ੀਲ ਲੋਕਾਂ ਨੇ ਧਰਨਾ ਸੜਕ ਉੱਪਰ ਲਾ ਦਿੱਤਾ ਸੀ ਤਾਂ ਤੁਰੰਤ ਡੀ ਐਸ ਪੀ ਸਰਦਾਰ ਪ੍ਰਿਤਪਾਲ ਸਿੰਘ ਨੇ ਆ ਕੇ ਸੰਘਰਸ਼ ਕਮੇਟੀ ਅਤੇ ਸੰਘਰਸ਼ ਸ਼ੀਲ ਜਥੇਬੰਦੀਆਂ ਨੂੰ ਪ੍ਰਸ਼ਾਸਨ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। 22/7/ 2025 ਨੂੰ ਸੰਘਰਸ਼ ਕਮੇਟੀ ਨਾਲ ਡਿਪਟੀ ਕਮਿਸ਼ਨਰ ਮਾਨਸਾ ਜੀ ਨੇ ਮੀਟਿੰਗ ਦਾ ਸਮਾਂ 24 ਜੁਲਾਈ ਸਵੇਰੇ 12 ਵਜੇ ਦਾ ਸਮਾਂ ਤੈਅ ਕੀਤਾ ਅੱਜ ਸੰਘਰਸ਼ ਕਮੇਟੀ ਨੇ ਡੀ ਸੀ ਸਾਹਿਬ ਨਾਲ ਮੀਟਿੰਗ ਕੀਤੀ ਮੀਟਿੰਗ ਚੰਗੇ ਮਾਹੌਲ ਵਿੱਚ ਹੋਈ ਡੀ ਸੀ ਸਾਹਿਬ ਨੇ ਜਿਲ੍ਹਾ ਅਧਿਕਾਰੀ ਦੀ ਡਿਊਟੀ ਲਾਈ ਕੇ ਧਰਨੇ ਵਿੱਚ ਜਾ ਕੇ ਲੋਕਾਂ ਨੂੰ ਬਲਾਕ ਨਾ ਤੋੜਨ ਦਾ ਵਿਸ਼ਵਾਸ ਦਵਾਇਆ ਜਾਵੇਗਾ। ਮਿਤੀ 28/7 2025 ਨੂੰ ਐਮ ਐਲ ਏ ਡਾਕਟਰ ਵਿਜੇ ਸਿੰਗਲਾ ਦੀ ਰਿਹਾਇਸ਼ ਘੇਰਨ ਦਾ ਜੋ ਫੈਸਲਾ ਲਿਆ ਗਿਆ ਸੀ ਉਹ ਅੱਜ ਕਮੇਟੀ ਨੇ ਵਾਪਸ ਲੈ ਲਿਆ ਹੈ ਕੱਲ ਮਿਤੀ 25 ਜੁਲਾਈ ਨੂੰ ਸੰਘਰਸ਼ ਕਮੇਟੀ ਦੀ ਮੀਟਿੰਗ 11 ਵਜੇ ਬੀਡੀਪੀਓ ਦਫਤਰ ਵਿੱਚ ਹੋਵੇਗੀ ਇਸ ਵਿੱਚ ਅਗਲੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ ਬਲਾਕ ਵਿੱਚ ਲੱਗਾ ਧਰਨਾ ਪ੍ਰਸ਼ਾਸਨ ਦੇ ਵਿਸ਼ਵਾਸ ਤੱਕ ਜਾਰੀ ਰਹੇਗਾ। ਧਰਨੇ ਨੂੰ ਸੰਬੋਧਨ ਕਰਦਿਆਂ ਨਿਰਮਲ ਸਿੰਘ ਝੰਡੂਕੇ ਮੀਤ ਪ੍ਰਧਾਨ ਬੀਕੇਯੂ ਲੱਖੋਵਾਲ ਭੋਲਾ ਸਿੰਘ ਸਮਾਉ ਆਗੂ ਪੰਜਾਬ ਕਿਸਾਨ ਯੂਨੀਅਨ, ਪੰਜਾਬ ਪ੍ਰਦੇਸ਼ ਕਾਂਗਰਸ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸ਼ਰਮਾ, ਰੂਪ ਸਿੰਘ ਢਿੱਲੋ ਜ਼ਿਲਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ, ਮਾਸਟਰ ਛੱਜੂ ਰਾਮ ਰਿਸ਼ੀ ਜਮਹੂਰੀ ਕਿਸਾਨ ਸਭਾ, ਕਰਨੈਲ ਸਿੰਘ ਏਟਕ ਆਗੂ, ਕੇਵਲ ਸਿੰਘ ਖੇਤ ਮਜ਼ਦੂਰ ਸਭਾ, ਗੁਲਾਬ ਸਿੰਘ ਖੀਵਾ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ, ਦਿਨੇਸ਼ ਸੋਨੀ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ,ਨਿਰਭੈ ਸਿੰਘ ਮੈਂਬਰ ਸਮਾਉ, ਭੂਰਾ ਸਿੰਘ ਸਮਾਉ ਰੇੜੀ ਯੂਨੀਅਨ, ਕਰਨੈਲ ਸਿੰਘ ਅਤਲਾ ਬਲਾਕ ਪ੍ਰਧਾਨ ਕਿਸਾਨ ਯੂਨੀਅਨ ਲੱਖੋਵਾਲ, ਗੁਰਦੀਪ ਸਿੰਘ ਦੀਪਾ, ਨਾਜਰ ਸਿੰਘ ਸਮਾਓ, ਕੁਲਦੀਪ ਸਿੰਘ ਸਿੱਧੂ ਸੀਪੀਆਈ ਆਗੂ, ਅਜੈਬ ਸਿੰਘ ਖੀਵਾ ਕਾਂਗਰਸੀ ਆਗੂ, ਰਣ ਸਿੰਘ ਚੇਅਰਮੈਨ, ਦਸੌਂਧਾ ਸਿੰਘ ਖੀਵਾ, ਕੇਵਲ ਸਿੰਘ ਖੀਵਾ ਕਲਾਂ, ਗੁਲਜਾਰ ਖਾਨ ਦਲੇਲ ਸਿੰਘ ਵਾਲਾ, ਲਾਭ ਸਿੰਘ ਅਤਲਾ ਖੁਰਦ, ਕਮਲਜੀਤ ਸਿੰਘ ਕੋਟਲੀ ਲੀਗਲ ਯੂਨੀਅਨ, ਗੁਰਪਿਆਰ ਸਿੰਘ ਸਮਾਓ, ਭੋਲਾ ਸਿੰਘ ਪੰਚ, ਨਿਰਮਲ ਸਿੰਘ ਲੱਖੋਵਾਲ।
ਅੰਤ ਵਿੱਚ ਨਿਰਮਲ ਸਿੰਘ ਝੰਡੂਕੇ ਨੇ ਸਰਕਾਰ ਦੀ ਲੈਡ ਪੋਲਿੰਗ ਦੀ ਪਾਲਸੀ ਵਾਪਸ ਲੈਣ ਦੀ ਮੰਗ ਕੀਤੀ ਅਤੇ ਪੰਜਾਬ ਸਰਕਾਰ ਦੇ ਪਾਣੀ ਨੂੰ ਰੋਕਣ ਵਿੱਚ ਅਸਫਲ ਹੋਣ ਦੀ ਵੀ ਨਿਖੇਦੀ ਕੀਤੀ।
ਸਰਕਾਰ ਬਲਾਕ ਦਫਤਰ ਨੂੰ ਤੋੜਨਾ ਬੰਦ ਕਰੇ ਨਹੀਂ ਤਾਂ ਸਰਕਾਰ ਨੂੰ ਚੋਣਾਂ ਵਿੱਚ ਨਤੀਜਾ ਭੁਗਤਣਾ ਪਵੇਗਾ- ਭੋਲਾ ਸਿੰਘ ਸਮਾਉ, ਰੂਪ ਸਿੰਘ ਢਿੱਲੋਂ

Leave a comment