ਜੇਕਰ 27 ਦੀ ਮੀਟਿੰਗ ਚ ਪੱਕਾ ਹੱਲ ਨਹੀ ਹੁੰਦਾ ਤਾਂ 28 ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਊ ਕਰਾਂਗੇ- ਵਿਕਾਸ ਸਾਹਨੀ
25 ਸਤੰਬਰ (ਨਾਨਕ ਸਿੰਘ ਖੁਰਮੀ) ਮਾਨਸਾ: ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ ਵੱਲੋ 22 ਸਤੰਬਰ ਨੂੰ ਕੈਬਨਿਟ ਮੰਤਰੀ ਅਰੋੜਾ ਦੀ ਸੁਨਾਮ ਸਥਿਤ ਰਿਹਾਇਸ਼ ਦਾ ਘਿਰਾਉ ਕੀਤਾ ਜਾਣਾ ਸੀ, ਪਰ ਇਸ ਤੋ ਪਹਿਲਾ ਜਿਲ੍ਹਾ ਪ੍ਰਸਾਸ਼ਨ ਵੱਲੋ ਸਬ ਕਮੇਟੀ ਅਤੇ ਸਿੱਖਿਆ ਮੰਤਰੀ ਨਾਲ 27 ਸਤੰਬਰ ਨੂੰ ਮੀਟਿੰਗ ਕਰਨ ਦਾ ਭਰੋਸਾ ਦਿੱਤੇ ਜਾਣ ਤੇ ਇਹ ਘਿਰਾਊ ਮੁਲਤਵੀ ਕਰ ਦਿੱਤਾ ਗਿਆ ਸੀ।ਹੁਣ ਜੇਕਰ 27 ਸਤੰਬਰ ਨੂੰ ਕੋਈ ਠੋਸ ਫੈਸਲਾ ਨਹੀ ਮਿਲਦਾ ਤਾਂ ਯੂਨੀਅਨ ਵੱਲੋ 28 ਸਤੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਊ ਕਰਨ ਦਾ ਫੈਸਲਾ ਲਿਆ ਗਿਆ ਹੈ।ਇਹ ਜਾਣਕਾਰੀ ਦਿੰਦੇ ਹੋਏ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਕਿਹਾ ਕਿ ਪਿਛਲੇ ਸਮੇ ਦੋਰਾਨ ਪੰਜਾਬ ਸਰਕਾਰ ਵੱਲੋ ਸਬ ਕਮੇਟੀ, ਸਿੱਖਿਆ ਮੰਤਰੀ, ਮੁੱਖ ਮੰਤਰੀ ਅਤੇ ਵਿਭਾਗ ਨਾਲ ਮੀਟਿੰਗਾ ਕਰਵਾ ਕੇ ਲਾਰਿਆ ਤੋ ਬਿਨਾ ਕੋਈ ਠੋਸ ਹੱਲ ਨਹੀ ਕੀਤਾ ਗਿਆ।ਵਰਨਯਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਰਾਜ ਦੇ ਸਰਕਾਰੀ ਸਕੂਲਾਂ ਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਈ ਜੀ ਐਸ/ਆਈ ਈ ਵੀ/ਏ ਆਈ ਈ/ਐਸ ਟੀ ਆਰ/ਸਿੱਖਿਆ ਪ੍ਰੋਵਾਇਡਰਾਂ ਵੱਲੋ ਆਪਣੀ ਜਿੰਦਗੀ ਦੇ ਅਣਮੁੱਲੇ ਜਵਾਨੀ ਭਰੇ ਵਰ੍ਹੇ 10-15 ਸਾਲ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਦੇ ਤੋਰ ਤੇ ਨਿਭਾਏ ਹੁਣ ਉਹ ਨਵੀਆ ਪੋਸਟਾਂ ਵੀ ਨਹੀ ਅਪਲਾਈ ਕਰ ਸਕਦੇ ਅਤੇ ਉਹਨਾ ਕੋਲ ਕੋਈ ਰੋਜਗਾਰ ਵੀ ਨਹੀ ਤੇ ਸਰਕਾਰ ਦੁਆਰਾ ਉਹਨਾਂ ਨੂੰ ਬੇਰੁਜਗਾਰ ਕੀਤਾ ਗਿਆ ਹੈ। ਇਸ ਮੌਕੇ ਤੇ ਲਖਵਿੰਦਰ ਕੋਰ, ਕਿਰਨਾ ਕੋਰ, ਅਮਨਦੀਪ ਕੋਰ, ਵਰੁਨ ਖੇੜਾ, ਮਨਿੰਦਰ ਮਾਨਸਾ, ਗੁਰਸੇਵਕ ਮਾਨਸਾ, ਮੋਹਨਜੀਤ ਕੋਰ, ਹਰਮਨਜੀਤ ਕੋਰ, ਬਲਵਿੰਦਰ ਕੋਰ, ਵੀਰਪਾਲ ਕੋਰ, ਮਨਜੀਤ ਸਿੰਘ ਆਦਿ ਹਾਜ਼ਰ ਸਨ।