ਹਰ ਵਾਰ, ਹਰ ਮੀਟਿੰਗ, ਹਰ ਰੈਲੀ ਤੇ ਲਾਰਾ ਪੰਜਾਬ ਸਰਕਾਰ ਦੀ ਵੋਟਾ ਵਟੋਰਨ ਦੀ ਨੀਤੀ ਮਿੱਠੀਆ ਗੋਲੀਆਂ- ਵਿਕਾਸ ਸਾਹਨੀ
ਮਾਨਸਾ 14 ਜੁਲਾਈ (ਨਾਨਕ ਸਿੰਘ ਖੁਰਮੀ ) ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਡੀ ਜਥੇਵੰਦੀ ਵੱਲੋ ਕਾਫੀ ਲੰਬੇ ਸਮੇ ਤੋ ਆਪਣੀ ਬਹਾਲੀ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ।ਲੁਧਿਆਣਾ ਪ੍ਰਸਾਸ਼ਨ ਵੱਲੋ ਜਥੇਵੰਦੀ ਦੀ ਜ਼ਿਮਨੀ ਚੋਣਾ ਦੋਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ 15 ਜੂਨ ਨੂੰ ਫਿਲੌਰ ਵਿਖੇ ਮੀਟਿੰਗ ਕਰਵਾਈ ਗਈ ਸੀ ਜਿਸ ਵਿਚ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਬਹਾਲੀ ਦੇ ਪ੍ਰੋਸੈਸ ਨੂੰ 15 ਦਿਨਾਂ ਦੇ ਅੰਦਰ-ਅੰਦਰ ਇੱਕ ਕਮੇਟੀ ਦਾ ਗਠਨ ਕਰਕੇ ਕੱਚੇ ਅਧਿਆਪਕਾਂ ਨੂੰ ਜਲਦ ਬਹਾਲ ਕਰਨ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਸੀ।ਪਰ ਅੱਜ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋ ਲਾਰੇ ਹੀ ਲਗਾਏ ਜਾ ਰਹੇ ਹਨ ਅਤੇ ਇੰਝ ਜਾਪਦਾ ਹੈ ਕਿ ਸਰਕਾਰ ਸਿਰਫ ਵੋਟਾਂ ਲੈਣ ਲਈ ਉਸੇ ਸਮੇ ਹੀ ਢੋਗ ਕਰਦੀ ਹੈ ਤੇ ਵੋਟਾਂ ਵਟੋਰਨ ਤੋ ਬਾਅਦ ਉਹੀ ਪਹਿਲਾ ਵਾਲਾ ਹਾਲ ਹੋ ਜਾਂਦਾ ਹੈ।ਜਥੇਵੰਦੀ ਵੱਲੋ 15 ਜੁਲਾਈ ਮੁੱਖ ਮੰਤਰੀ ਰਿਹਾਇਸ਼ ਦਾ ਘਿਰਾਉ ਸੰਬੰਧੀ ਪ੍ਰਸਾਸ਼ਨ ਨੂੰ ਦਿੱਤੇ ਮੈਮੂਰੇਡਮ ਤੋ ਜਾਗਰੂਕ ਪ੍ਰਸਾਸ਼ਨ ਵੱਲੋ ਸਿੱਖਿਆ ਸਕੱਤਰ ਨਾਲ ਮੀਟਿੰਗ ਕਰਵਾਈ ਗਈ ਤੇ ਉਹਨਾਂ ਵੱਲੋ 20 ਜੁਲਾਈ ਤੱਕ ਸਾਡੀ ਬਹਾਲੀ ਸਬੰਧੀ ਕਮੇਟੀ ਦਾ ਗਠਨ ਕਰਕੇ ਬਹਾਲ ਕਰਨ ਲਈ ਕਿਹਾ ਗਿਆਂ ਜੇਕਰ ਅਜਿਹਾ ਨਹੀ ਹੁੰਦਾ ਤਾਂ 21ਜੁਲਾਈ 2025 ਨੂੰ ਸਿੱਖਿਆ ਵਿਭਾਗ ਮੋਹਾਲੀ ਤੋ ਚੱਲ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਦਾ ਘਿਰਾਉ ਕੀਤਾ ਜਾਵੇਗਾ।ਇਸ ਮੋਕੇ ਤੇ ਲਖਵਿੰਦਰ ਕੋਰ,ਅਮਨਦੀਪ ਕੋਰ, ਵਰੁਨ ਖੇੜਾ, ਗੁਰਪ੍ਰੀਤ ਸਿੰਘ, ਜਸਵਿੰਦਰ ਕੋਰ, ਰੁਪਿੰਦਰ ਕੋਰ, ਗੁਰਸੇਵਕ ਸਿੰਘ, ਵਜ਼ੀਰ ਸਿੰਘ, ਕਾਂਤਾਂ ਰਾਣੀ, ਵੀਰਪਾਲ ਕੋਰ, ਸੁਖਦਰਸ਼ਨ ਸਿੰਘ, ਸੁਨੀਤਾ ਰਾਣੀ ਮਨਿੰਦਰ ਮਾਨਸਾ ਆਦਿ ਹਾਜ਼ਰ ਸਨ।
ਹਰ ਵਾਰ, ਹਰ ਮੀਟਿੰਗ, ਹਰ ਰੈਲੀ ਤੇ ਲਾਰਾ ਪੰਜਾਬ ਸਰਕਾਰ ਦੀ ਵੋਟਾਂ ਵਟੋਰਨ ਦੀ ਨੀਤੀ ਮਿੱਠੀਆਂ ਗੋਲੀਆਂ- ਵਿਕਾਸ ਸਾਹਨੀ

Leave a comment