ਮਾਨਸਾ 25 ਨਵੰਬਰ (ਨਾਨਕ ਸਿੰਘ ਖੁਰਮੀ) ਇੰਦਰਜੀਤ ਸਿੰਘ ਗਿੱਲ ਸਰਕਾਰੀ ਹਸਪਤਾਲ ਮਾਨਸਾ ਦੇ ਕਰਮਚਾਰੀਆਂ ਵੱਲੋਂ ਮਰੀਜਾਂ ਨਾਲ ਕੀਤੇ ਵਿਤਕਰੇ ਤਹਿਤ ਬੀਤੇ ਦਿਨ ਇੱਕ ਪ੍ਰਵਾਸੀ ਮਰੀਜ ਦੀ ਜਾਨ ਚਲੀ ਗਈ ਜਦੋਂ ਕਿ ਐਂਬੂਲੈਂਸ ਦੇ ਇੱਕ ਡਰਾਈਵਰ ਵੱਲੋਂ ਇੱਕ ਵਿਆਕਤੀ ਦੀ ਜਾਨ ਬਚਾ ਲਈ ਗਈ ਹੈ, ਇਹ ਮਾਮਲਾ ਲਾਲ ਸੁਰਖੀਆਂ ਚ ਹੈ। ਤੇ ਹਰ ਪਾਸੇ ਹਸਪਤਾਲ ਪ੍ਰਸ਼ਾਸਨ ਦੀ ਨਿੰਦਾ ਹੋ ਰਹੀ ਹੈ। ਜਿੱਥੇ ਇੱਕ ਪਾਸੇ ਸਿਵਲ ਹਸਪਤਾਲ ਦੇ ਅਧਿਕਾਰੀ ਤੇ ਕਰਮਚਾਰੀ ਇਸ ਮਾਮਲੇ ਤੇ ਪਰਦਾ ਪਾਉਣ ਦੀ ਕੋਸ਼ਿਸ਼ਾ ਚ ਹਨ, ਤੇ ਦੂਸਰੇ ਪਾਸੇ ਸਮਾਜ ਸੇਵੀ ਸੰਸਥਾਵਾਂ ਦੇ ਔਹਦੇਦਾਰਾਂ ਨੇ ਸਰਕਾਰੀ ਹਸਪਤਾਲ ਦੇ ਕਰਮਚਾਰੀਆਂ ਦੇ ਵਿਵਹਾਰ ਦੀ ਕਰੜੀ ਨਿੰਦਾ ਕੀਤੀ ਜਾ ਰਹੀ ਹੈ।
ਜਦੋਂ ਕਿ ਸਰਕਾਰੀ ਹਸਪਤਾਲ ਦੇ ਨਜਦੀਕ ਖੜਦੀਆਂ ਨਿੱਜੀ ਐਬੂਲੈਂਸ ਦੇ ਡ੍ਰਾਈਵਰਾਂ ਬੱਬੀ ਸਿੰਘ ਨੰਗਲ, ਲਾਲੀ ਸਿੰਘ ਕੁੱਬੇ, ਕਾਕਾ ਸਿੰਘ ਮਾਨ, ਤੇ ਨਿੰਮਾ ਸਿੰਘ ਅਪਨੇ ਖਰਚੇ ਤੇ ਉਕਤ ਮਰੀਜ ਲਈ ਖਰਚਾ ਕਰ ਰਹੇ ਹਨ। ਜੋਕਿ ਸਿਵਿਲ ਪ੍ਰਸ਼ਾਸਨ ਲਈ ਸ਼ਰਮਨਾਕ ਗੱਲ ਹੈ।
ਜਿਕਰਯੋਗ ਹੈ ਕਿ ਦੋ ਪ੍ਰਵਾਸੀ ਵਿਆਕਤੀ ਮਾਨਸਾ ਦੇ ਸਰਕਾਰੀ ਹਸਪਤਾਲ ਵਿਖੇ ਅਪਨੇ ਇਲਾਜ ਲਈ ਦਾਖਿਲ ਹੋਏ ਸਨ, ਤੇ ਕੁੱਝ ਦਿਨਾਂ ਬਾਅਦ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਰਾਤ ਦੇ ਸਮੇਂ ਇੱਕ ਨਿੱਜੀ ਐਬੂਲੈਂਸ ਚ ਦੋਵਾਂ ਵਿਆਕਤੀਆਂ ਨੂੰ ਸ਼ਹਿਰ ਦੇ ਸੁੰਨਸਾਨ ਇਲਾਕੇ ਚ ਸੜਕ ਦੇ ਕਿਨਾਰੇ ਛੱਡਣ ਲਈ ਭੇਜ ਦਿੱਤਾ ਗਿਆ, ਜਿਸ ਨਾਲ ਇੱਕ ਵਿਆਕਤੀ ਦੀ ਰਾਤ ਨੂੰ ਮੌਤ ਹੋ ਗਈ ਸੀ, ਤੇ ਦੂਸਰੇ ਵਿਆਕਤੀ ਨੂੰ ਉਕਤ ਐਂਬੂਲੈਂਸ ਦੇ ਡਰਾਈਵਰ ਵੱਲੋਂ ਵਾਪਿਸ ਹਸਪਤਾਲ ਚ ਇਲਾਜ ਲਈ ਦਾਖਿਲ ਕਰਵਾ ਦਿੱਤਾ ਗਿਆ ਜਿਸ ਨਾਲ ਉਸਦੀ ਜਾਨ ਬਚ ਗਈ।
ਜਾਣਕਾਰੀ ਹੈ ਕਿ ਉਕਤ ਦੋਵੇਂ ਮਰੀਜ ਵਿਆਕਤੀ ਬਾਹਰਲੀ ਸਟੇਟ ਤੋਂ ਹਨ, ਤੇ ਉਹਨਾਂ ਦਾ ਕੋਈ ਵਾਲੀਵਾਰਸ ਨਹੀਂ ਹੈ, ਤੇ ਕਈ ਭਿਆਨਕ ਬੀਮਾਰੀਆਂ ਨਾਲ ਗ੍ਰਸਤ ਸਨ, ਸ਼ਾਇਦ ਇਸੇ ਵਜਾ ਕਾਰਣ ਹਸਪਤਾਲ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਰਾਤ ਦੇ ਹਨੇਰੇ ਚ ਸੁੰਨਸਾਨ ਇਲਾਕੇ ਚ ਮਰਨ ਲਈ ਛੱਡ ਦਿੱਤਾ। ਜਿਸਦੀ ਚਾਰੇ ਪਾਸੇ ਖੂਬ ਚਰਚਾ ਹੋ ਰਹੀ ਹੈ।
ਘਟਨਾ ਦੀ ਆਲ ਇੰਡੀਆ ਐਂਟੀ ਟੈਰੋਰਿਸਟ ਐਂਟੀ ਕ੍ਰਾਇਮ ਐਂਡ ਸ਼ੋਸ਼ਲ ਵੈਲਫੇਅਰ ਫਰੰਟ ਦੇ ਆਗੂਆਂ ਨੈਸ਼ਨਲ ਪ੍ਰੈਜੀਂਡੈਂਟ ਐਡਵੋਕੇਟ ਅਮਨ ਸੂਲਰ, ਜਨਰਲ ਸੈਕਟਰੀ ਪੰਜਾਬ ਨਾਨਕ ਸਿੰਘ ਖੁਰਮੀ, ਚੇਅਰਮੈਨ ਪੰਜਾਬ ਰਾਜ ਕੁਮਾਰ ਜਿੰਦਲ ਨੇ ਕਰੜੇ ਸ਼ਬਦਾਂ ਚ ਨਿੰਦਾ ਕੀਤੀ ਹੈ। ਤੇ ਕਿਹਾ ਜਿਲਾ ਪ੍ਰਸ਼ਾਸ਼ਨ ਮਾਨਸਾ ਤੋਂ ਇਸ ਐਬੂਲੈਂਸ ਦੇ ਡਰਾਈਵਰ ਨੂੰ ਸਨਮਾਨ ਕਰਨ ਦੇ ਨਾਲ ਮਾਮਲੇ ਦੇ ਦੋਸ਼ੀਆਂ ਨੂੰ ਸਖਤ ਸਜਾ ਦੇਣ ਦਾ ਪ੍ਰਬੰਧ ਕਰੇ।
ਸਰਕਾਰੀ ਹਸਪਤਾਲ ਮਾਨਸਾ ਦੇ ਕਰਮਚਾਰੀਆਂ ਵੱਲੋਂ ਮਰੀਜਾਂ ਨਾਲ ਕੀਤੇ ਵਿਤਕਰੇ ਨਾਲ ਗਈ ਇੱਕ ਮਰੀਜ ਦੀ ਜਾਨ
Leave a comment