28 ਮਾਰਚ (ਗਗਨਦੀਪ ਸਿੰਘ) ਬਰਨਾਲਾ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿਖੇ ਅੱਜ ਵਿਭਾਗੀ ਹਦਾਇਤਾਂ ਮੁਤਾਬਿਕ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਸਕੂਲ ਪ੍ਰਿੰਸੀਪਲ ਅਨਿਲ ਕੁਮਾਰ ਵੱਲੋਂ ਪਹਿਲਾਂ ਆਏ ਹੋਏ ਮਾਪਿਆਂ ਦਾ ਸਵਾਗਤ ਕੀਤਾ ਗਿਆ ਤੇ ਕਲਾਸ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਟੇਜ ‘ਤੇ ਬੁਲਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਕੂਲ ਪ੍ਰਿੰਸੀਪਲ ਅਨਿਲ ਕੁਮਾਰ ਨੇ ਕਿਹਾ ਕਿ ਵਿਦਿਆਰਥੀ ਸਾਰਾ ਸਾਲ ਮਿਹਨਤ ਕਰਦੇ ਹਨ ਅਤੇ ਪੇਪਰਾਂ ਦਾ ਨਤੀਜਾ ਉਹਨਾਂ ਦੀ ਮਿਹਨਤ ਦਾ ਫਲ ਹੁੰਦਾ ਹੈ। ਜਿਹੜੇ ਜਿਆਦਾ ਮਿਹਨਤ ਕਰਦੇ ਹਨ ਉਹ ਇਸ ਸਟੇਜ ਤੋਂ ਸਨਮਾਨਿਤ ਹੁੰਦੇ ਹਨ। ਹੋਰਨਾਂ ਬੱਚਿਆਂ ਨੂੰ ਵੀ ਇਹਨਾਂ ਵਾਂਗ ਮਿਹਨਤ ਕਰਕੇ ਅੱਗੇ ਵਧਣ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਹੀ ਦਾਖਲ ਕਰਵਾਉਣ ਅਤੇ ਆਪਣੇ ਵਾਧੂ ਖਰਚੇ ਘਟਾਉਣ ਕਿਉਂਕਿ ਸਰਕਾਰੀ ਸਕੂਲ ਅੱਜ ਪੁਰਾਣੀ ਰਵੱਈਏ ਨੂੰ ਛੱਡ ਕੇ ਆਧੁਨਿਕ ਸਰਕਾਰੀ ਸਕੂਲ ਬਣ ਚੁੱਕੇ ਨੇ ਇੱਥੇ ਕੰਪਿਊਟਰ ਲੈਬ, ਬਿਊਟੀ ਲੈਬ, ਆਈ.ਟੀ. ਲੈਬ, ਵਰਗੀਆਂ ਸੁਵਿਧਾਵਾਂ ਮੌਜੂਦ ਹਨ, ਜਿਹੜੀਆਂ ਕਿ ਆਮ ਪ੍ਰਾਈਵੇਟ ਸਕੂਲਾਂ ਵਿੱਚ ਵੀ ਨਹੀਂ ਉਪਲੱਬਧ ਹੁੰਦੀਆਂ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਹਰਪ੍ਰੀਤ ਸਿੰਘ ਜਗਸੀਰ ਸਿੰਘ , ਸਕੂਲ ਕੌਂਸਲਰ ਜਤਿੰਦਰ ਜੋਸ਼ੀ ਰਤਨਦੀਪ ਸਿੰਘ, ਬਲਵੀਰ ਸਿੰਘ, ਜਸਵੀਰ ਸਿੰਘ, ਰਜੇਸ਼ ਕੁਮਾਰ, ਆਸ਼ਾ ਰਾਣੀ, ਅਮਰਿੰਦਰ ਕੌਰ, ਗੁਰਮੀਤ ਕੌਰ, ਉਪਾਸਨਾ ਸ਼ਰਮਾ, ਸੁਖਦੀਪ ਕੌਰ, ਵੀਰਪਾਲ ਕੌਰ, ਕਮਲੇਸ਼ ਕੌਰ, ਜਸਵੀਰ ਕੌਰ, ਮਨਜੀਤ ਕੌਰ, ਰੁਪਿੰਦਰ ਕੌਰ, ਸੁਮਨ ਬਾਲਾ ਅਤੇ ਹੋਰ ਅਧਿਆਪਕ ਵੀ ਹਾਜ਼ਰ ਸਨ।