ਮਾਨਸਾ, 3 ਦਸੰਬਰ
ਮਾਨਯੋਗ ਸ਼੍ਰੀ ਮਤੀ ਨਵਜੋਤ ਕੋਰ ਡਿਪਟੀ ਕਮਿਸ਼ਨਰ ਮਾਨਸਾ ਜੀ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਜਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀਮਤੀ ਖੁਸ਼ਵੀਰ ਕੌਰ ਜੀ ਅਗਵਾਈ ਹੇਠ ਜਿਲ਼ਾ ਬਾਲ ਸੁਰੱਖਿਆ ਦੇ ਕਰਮਚਾਰੀ ਭੂਸ਼ਨ ਸਿੰਗਲਾ ਵਲੋਂ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਧਰਮਪੁਰਾ ਵਿਖੇ ਬੱਚਿਆਂ ਲਈ ਜਾਗਰੂਕਤਾ ਕੈੰਪ ਲਗਾਇਆ ਗਿਆ ਜਿਸ ਵਿਚ ਬੱਚਿਆਂ ਨੂੰ ਬਾਲ ਮਜਦੂਰੀ ਅਤੇ ਬਾਲ ਭਿਖਿਆ ਬੱਚਾ ਗੋਦਨਾਮਾ, ਬੱਚਿਆਂ ਅਤੇ ਅਧਿਆਪਕਾ ਨੂੰ ਸਪੋਂਸਰਸ਼ਿਪ ਸਕੀਮ ਬਾਰੇ ਜਾਗਰੂਕ ਕਰਾਇਆ ਗਿਆ ਅਤੇ ਉਹਨਾ ਦੇ ਅਧਿਕਾਰਾ ਤੇ ਸੁਰੱਖਿਆ ਸੰਬੰਧੀ ਜਾਣੂ ਕਰਵਾਇਆ ਗਿਆ ਅਤੇ ਭੂਸ਼ਣ ਸਿੰਗਲਾ ਵਲੋ ਬੱਚਿਆ ਨਾਲ ਸੰਬਧਿਤ ਮਿਲਣ ਵਾਲਿਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਉਹਨਾਂ ਨੇ ਕਿਹਾ ਤਾ ਜੋ ਕਿਸੇ ਲੋੜਵੰਦ ਬੱਚੇ ਦੀ ਮਦਦ ਕੀਤੀ ਜਾ ਸਕੇ ,ਓਹਨਾ ਨੇ ਬੱਚਿਆਂ ਤੇ ਅਧਿਆਪਕਾਂ ਨੂੰ ਜਿਨਸੀ ਐਕਟ ਬਾਰੇ ਜਾਣੂ ਕਰਵਾਇਆ ਅਤੇ ਉਹਨਾਂ ਨੇ ਕਿਹਾ ਕਿ ਬਾਲ ਭਿੱਖਿਆ ,ਬਾਲ ਵਿਆਹ ਅਤੇ ਕਿਸੇ ਮੁਸੀਬਤ ਵਿਚ ਬੱਚੇ ਦੀ ਮਦਦ ਲਈ ਚਾਈਲਡਲਾਈਨ ਹੈਲਪਲਾਈਨ ਨੰਬਰ :1098 ਤੇ ਆਪਣੀ ਜਾਣਕਾਰੀ ਦੇ ਸਕਦੇ ਹੋ ਇਸ ਸਮੇਂ ਸਕੂਲ ਇੰਚਾਰਜ ਸ਼੍ਰੀ ਜਤਿੰਦਰ ਕੁਮਾਰ ਜੀ ਅਤੇ ਸਮੂਹ ਸਟਾਫ਼ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ
