Mansa_2 Dec
ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਸਟੇਟ ਕਾਉਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ , ਪੰਜਾਬ ਰਾਹੀਂ ਕਰਵਾਏ ਜਾ ਰਹੇ ਨੈਸ਼ਨਲ ਲੈਵਲ ਬੈਂਡ ਕੰਪੀਟੀਸ਼ਨ ਵਿੱਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਕੁਲਰੀਆਂ ਦੇ ਵਿਦਿਆਰਥੀਆਂ ਨੇ 89 ਟੀਮਾਂ ਨੂੰ ਪਛਾੜਦਿਆਂ ਹੋਇਆਂ ਬਰਾਸ ਬੈਂਡ ਕੰਪੀਟੀਸ਼ਨ ਸੈਕਸ਼ਨ ਵਿੱਚ ਸਟੇਟ ਲੈਵਲ ਤੇ ਪਹਿਲਾਂ ਸਥਾਨ ਹਾਸਿਲ ਕੀਤਾ ਹੈ ਅਤੇ 15000/-ਰੁ ਇਨਾਮੀ ਰਾਸ਼ੀ ਜਿੱਤੀ ਹੈ। 28 ਨਵੰਬਰ ਨੂੰ ਹੋਏ ਰਾਜ ਪੱਧਰੀ ਮੁਕਾਬਲੇ ਵਿੱਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ ਦੇ ਵਿਦਿਆਰਥੀਆਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਜ ਪੱਧਰ ਤੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਉੱਤਰੀ ਜੋਨ ਲੈਵਲ ਲਈ ਕੁਆਲੀਫਾਈ ਕੀਤਾ । ਰਾਸ਼ਟਰ ਪੱਧਰੀ ਬੈਂਡ ਕੰਪਟੀਸ਼ਨ ਮਿਤੀ 6 ਨਵੰਬਰ 7 ਨਵੰਬਰ ਨੂੰ ਲਖਨਊ (ਉੱਤਰ ਪ੍ਰਦੇਸ਼) ਵਿਖੇ ਕਰਵਾਇਆ ਜਾ ਰਿਹਾ ਹੈ। ਸਕੂਲ ਮੁਖੀ ਸ੍ਰ ਨਰਸੀ ਸਿੰਘ ਚੌਹਾਨ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਪਿੱਛੇ ਸਕੂਲ ਦੇ ਅਧਿਆਪਕ ਸ੍ਰ ਸਤਵੰਤ ਸਿੰਘ( ਹਿੰਦੀ ਮਾਸਟਰ) ਸ੍ਰ ਗੁਰਮੇਲ ਸਿੰਘ (ਅੰਗਰੇਜੀ ਮਾਸਟਰ ) ਸ੍ਰ ਸਹਿਜਪਾਲ ਸਿੰਘ (ਮਿਊਜਿਕ ਟੀਚਰ ) ਅਤੇ ਸ੍ਰ ਸੁਖਵਿੰਦਰ ਸਿੰਘ (ਬੈਂਡ ਮਾਸਟਰ ) ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਸ੍ਰ ਬੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਅਣਥੱਕ ਮਿਹਨਤ ਕਰਵਾਈ ਗਈ ਹੈ ਜਿਸ ਸਦਕਾ ਹੀ ਇਹ ਸਟੇਟ ਪੱਧਰੀ ਪ੍ਰਾਪਤੀ ਸੰਭਵ ਹੋਈ ਹੈ। ਮਾਨਯੋਗ ਜਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਭੁਪਿੰਦਰ ਕੌਰ ਜੀ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰ ਪਰਮਜੀਤ ਸਿੰਘ ਭੋਗਲ, ਬੀ ਐਨ ਓ ਨੂੰ ਪ੍ਰਿੰਸੀਪਲ ਅਰੁਣ ਕੁਮਾਰ ਅਤੇ ਬੀ ਐਨ ਓ ਬੁਢਲਾਡਾ ਸ੍ਰ ਗੁਰਮੀਤ ਸਿੰਘ ਵੱਲੋਂ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਮੁਖੀ ਨੂੰ ਇਸ ਸਟੇਟ ਪੱਧਰੀ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਅਤੇ ਰਾਸ਼ਟਰੀ ਪੱਧਰੀ ਮੁਕਾਬਲੇ ਲਈ ਸ਼ੁਭ ਇੱਛਾਵਾਂ ਦਿੱਤੀਆਂ। ਇਲਾਕੇ ਦੇ ਐਮ ਐਲ ਏ ਸ਼੍ਰੀ ਬੁੱਧਰਾਮ ਜੀ ਵੱਲੋਂ ਵੀ ਵਿਦਿਆਰਥੀਆਂ ਨੂੰ ਇਸ ਵਿਲੱਖਣ ਪ੍ਰਾਪਤੀ ਉੱਤੇ ਖੁਸ਼ੀ ਜਾਹਰ ਕੀਤੀ ਅਤੇ ਸ਼ੁਭ ਇੱਛਾਵਾਂ ਦਿੱਤੀਆਂ ਗਈਆਂ। ਵਿਦਿਆਰਥੀਆਂ ਦਾ ਸਕੂਲ ਪਹੁੰਚਣ ਤੇ ਸਮੂਹ ਸਟਾਫ, ਪੰਚਾਇਤ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪਿੰਡ ਕੁਲਰੀਆਂ ਦੇ ਸਰਪੰਚ ਸ਼੍ਰੀਮਤੀ ਪਰਮਿੰਦਰ ਕੌਰ, ਸ੍ਰ ਓਮ ਪ੍ਰਕਾਸ਼ ਸਿੰਘ, ਪੰਚ ਸ੍ਰ ਲੀਲਾ ਸਿੰਘ ,ਸ੍ਰ ਰਾਕੇਸ਼ ਸਿੰਘ , ਸ੍ਰ ਨਾਜਰ ਸਿੰਘ, ਸ੍ਰ ਰਾਮ ਸਿੰਘ ਅਤੇ ਸਮੁੱਚੀ ਪੰਚਾਇਤ ਵੱਲੋਂ ਵਿਦਿਆਰਥੀਆਂ ਨੂੰ ਸਕੂਲ ਪਹੁੰਚਣ ਤੇ ਸਵਾਗਤ ਕੀਤਾ ਗਿਆ। ਬਲਾਕ ਸੰਮਤੀ ਚੇਅਰਪਰਸਨ ਸ਼੍ਰੀਮਤੀ ਕਰਮਜੀਤ ਕੌਰ ,ਐਸ.ਐਮ.ਸੀ. ਕਮੇਟੀ ਮੈਂਬਰ ਸ੍ਰ ਜਲਵਿੰਦਰ ਸਿੰਘ, ਸ੍ਰ ਜਗਮੇਲ ਸਿੰਘ,ਮਾਸਟਰ ਜਰਨੈਲ ਸਿੰਘ, ਸ੍ਰ ਅੰਮ੍ਰਿਤਪਾਲ ਸਿੰਘ , ਸ੍ਰ ਕਰਨੈਲ ਸਿੰਘ ਅਤੇ ਸਮੂਹ ਸਟਾਫ ਵਿੱਚੋਂ ਲੈੱਕ ਮਨੋਜ ਕੁਮਾਰ, ਲੈੱਕ ਕੰਚਨ ਅਰੋੜਾ, ਲੈੱਕ ਸੰਦੀਪ ਕੌਰ, ਯਾਦਵਿੰਦਰ ਸਿੰਘ ਡੀਪੀਈ , ਸ੍ਰ ਭੁਪਿੰਦਰ ਸਿੰਘ, ਸ਼੍ਰੀਮਤੀ ਸਰਬਜੀਤ ਕੌਰ, ਸ੍ਰੀਮਤੀ ਰਜਨੀ, ਸ੍ਰੀਮਤੀ ਰੰਜਨਾ ਰਾਣੀ ,ਮਿਸ ਸਵੀਨੀ ,ਸ ਲਵਪ੍ਰੀਤ ਸਿੰਘ, ਸ੍ਰ ਬਲਕਾਰ ਸਿੰਘ, ਸ ਮਨਜੀਤ ਸਿੰਘ, ਸ੍ਰ ਰਮਨਦੀਪ ਸਿੰਘ, ਸ਼੍ਰੀਮਤੀ ਪਰਮਪ੍ਰੀਤ ਕੌਰ , ਸ਼੍ਰੀਮਤੀ ਮਨਪ੍ਰੀਤ ਕੌਰ, ਸ਼੍ਰੀਮਤੀ ਕੁਲਵੀਰ ਕੌਰ, ਮਿਸ ਜਸਦੀਪ ਕੌਰ, ਸ਼੍ਰੀਮਤੀ ਸੰਗੀਤਾ ਰਾਣੀ ,ਪੀ ਟੀ ਏ ਸਟਾਫ਼ ਵਿੱਚੋਂ ਜਗਸੀਰ ਸਿੰਘ, ਸ੍ਰ ਗੁਰਪ੍ਰੀਤ ਸਿੰਘ, ਮਿਸ ਪੂਜਾ ਰਾਣੀ , ਮਿਸ ਸੁਨੀਤਾ ਕੌਰ , ਮਿਸ ਨਰਿੰਦਰ ਕੌਰ, ਮਿਸ ਜਸਵਿੰਦਰ ਕੌਰ ਆਦਿ ਵੱਲੋਂ ਇਸ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੱਤੀ ।