ਮਾਨਸਾ, 6 ਸਤੰਬਰ
ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘਰਾਂਗਣਾ ਜ਼ਿਲ੍ਹਾ ਮਾਨਸਾ ਦੇ ਵਿਹੜੇ ਵਿੱਚ ਪਿੰਡ ਦੇ ਮੋਹਤਬਰ ਵਿਅਕਤੀਆਂ ਅਤੇ ਬੱਚਿਆਂ ਦੇ ਮਾਤਾ-ਪਿਤਾ ਦੀ ਮੀਟਿੰਗ ਹੋਈ। ਇਸ ਵਿੱਚ ਸਰਪੰਚ ਸੂਰਜ ਸਿੰਘ ਸਾਬਕਾ ਸਰਪੰਚ ਜੱਥੇਦਾਰ ਸਰਦੂਲ ਸਿੰਘ ਸਾਬਕਾ ਸਰਪੰਚ ਗੁਰਤੇਜ ਸਿੰਘ ਜਸਕਰਨ ਸਿੰਘ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਗੁਰਤੇਜ ਸਿੰਘ ਸਿੱਧੂ ਡਾ.ਰਿੰਕੂ ਪੰਚ ਬਲਕਾਰ ਸਿੰਘ ਪੰਚ ਹੰਸਾ ਸਿੰਘ ਪੰਚ ਹਰਦੀਪ ਸਿੰਘ ਸੇਖੋਂ ਸਕੂਲ ਮਨੇਜਮੈਂਟ ਕਮੇਟੀ ਚੇਅਰਮੈਨ ਨਿੱਕਾ ਸਿੰਘ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਅਤੇ ਬੱਚਿਆਂ ਦੇ ਮਾਤਾ ਪਿਤਾ ਨੇ ਹਿੱਸਾ ਲਿਆ। ਸਕੂਲ ਦੇ ਵਿੱਦਿਅਕ ਸਹਿ ਵਿੱਦਿਅਕ ਅਤੇ ਖੇਡਾਂ ਅਤੇ ਸਕੂਲ ਦੇ ਸਮੁੱਚੇ ਵਿਕਾਸ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਸਮੂਹ ਹਾਜ਼ਰੀਨ ਨੇ ਵੱਧ ਚੜ੍ਹ ਕੇ ਸਕੂਲ ਵਿਕਾਸ ਸਬੰਧੀ ਹਿੱਸਾ ਲੈਣ ਦਾ ਵਚਨ ਦਿੱਤਾ। ਸਕੂਲ ਦੇ ਵਿਕਾਸ ਸਬੰਧੀ 28 ਮੈਬਰੀ ਕਮੇਟੀ ਦੀ ਚੋਣ ਕੀਤੀ ਗਈ ਜੋ ਸਮੁੱਚੇ ਨਗਰ ਨਿਵਾਸੀਆਂ ਨੂੰ ਨਾਲ ਲੈ ਕੇ ਅਗਵਾਈ ਕਰੇਗੀ। ਸਮੂਹ ਨਗਰ ਨਿਵਾਸੀਆਂ ਨੂੰ ਤਨ ਮਨ ਧਨ ਨਾਲ ਸਹਿਯੋਗ ਦੇਣ ਦੀ ਅਪੀਲ ਕੀਤੀ ਜਾਂਦੀ ਹੈ।