ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ(ਐਲੀਮੈਂਟਰੀ )ਮਾਨਸਾ ਦੀਆਂ ਹਿਦਾਇਤਾਂ ਅਨੁਸਾਰ (ਮਾਨਸਾ) ਵਿਖੇ ਮੈਗਾ ਮਾਪੇ -ਅਧਿਆਪਕ ਮਿਲਣੀ ਕਰਵਾਈ ਗਈ। ਇਹ ਮੈਗਾ ਮਾਪੇ -ਅਧਿਆਪਕ ਮਿਲਣੀ ਸਰਦਾਰ ਗੁਰਮੀਤ ਸਿੰਘ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਸਰਕਾਰੀ ਪ੍ਰਾਇਮਰੀ ਸਕੂਲ ਬਰਨ ਅਤੇ ਸਕੂਲ ਮੁੱਖੀ ਜਗਸੀਰ ਸਿੰਘ ਆਦਮਕੇ ਦੀ ਪ੍ਰਧਾਨਗੀ ਹੇਠ ਹੋਈ।ਇਹ ਮੈਗਾ ਮਾਪੇ -ਅਧਿਆਪਕ ਮਿਲਣੀ ਸ੍ਰੀ ਜਗਸੀਰ ਸਿੰਘ ਆਦਮਕੇ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਬਰਨ ਦੇ ਜੀ ਆਇਆਂ ਨੂੰ ਸੰਬੋਧਨ ਸ਼ਬਦਾਂ ਨਾਲ ਹੋਈ। ਇਸ ਮੈਗਾ ਮਾਪੇ -ਅਧਿਆਪਕ ਮਿਲਣੀ ਦੌਰਾਨ ਐਸੋਸੀਏਟ ਪ੍ਰੀ -ਪ੍ਰਾਇਮਰੀ ਅਧਿਆਪਕਾ ਸ਼੍ਰੀਮਤੀ ਸੰਦੀਪ ਕੌਰ ਬਰਨ ਨੇ ਬੱਚਿਆਂ ਦੀ ਪੜ੍ਹਾਈ,ਸਿਹਤ , ਮਿਸ਼ਨ ਸਮਰੱਥ, ਨਵੇਂ ਦਾਖਲਿਆਂ ਸੰਬੰਧੀ, ਬੱਚਿਆਂ ਦੀ ਹਾਜ਼ਰੀ, ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ , ਮਿਸ਼ਨ ਸਮਰੱਥ ਨੂੰ 100% ਯਕੀਨੀ ਬਣਾਉਣ ਲਈ ਜਾਗਰੂਕ ਕੀਤਾ ਅਤੇ ਸਕੂਲ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਮਾਪਿਆਂ ਨੂੰ ਪ੍ਰੇਰਿਤ ਕੀਤਾ। ਆਖਿਰ ਵਿੱਚ ਸਕੂਲ ਮੁੱਖੀ ਸ੍ਰੀ ਜਗਸੀਰ ਸਿੰਘ ਆਦਮਕੇ ਵੱਲੋਂ ਮੈਗਾ ਮਾਪੇ -ਅਧਿਆਪਕ ਮਿਲਣੀ ਵਿੱਚ ਹਾਜ਼ਰ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਅਤੇ ਅਕਤੂਬਰ -ਨਵੰਬਰ,2023 ਦੀ ਪ੍ਰੀਖਿਆ ਵਿੱਚੋਂ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇਂ ਚੇਅਰਮੈਨ ਸ੍ਰੀ ਗੁਰਮੀਤ ਸਿੰਘ,ਰਾਮ ਸਿੰਘ ਬਰਨਪੰਚਾਇਤ ਮੈਂਬਰ, ਅਰਸ਼ਦੀਪ ਸਿੰਘ ਬਰਨ , ਨਵਦੀਪ ਸਿੰਘ ਬਰਨ,ਕਰਮ ਸਿੰਘ ਬਰਨ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।