ਮਾਨਸਾ 15 ਅਗਸਤ, ਨੂੰ ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ,ਭੀਖੀ ਦੇ ਲੈਕਚਰਾਰ ਸ੍ਰੀ ਰਾਜਿੰਦਰ ਸਿੰਘ ਨੂੰ ਜ਼ਿਲ੍ਹਾ ਪੱਧਰੀ 79ਵੇਂ ਆਜ਼ਾਦੀ ਦਿਹਾੜੇ ਮੌਕੇ ਮਾਣਯੋਗ ਟਰਾਂਸਪੋਰਟ ਅਤੇ ਜੇਲ ਮੰਤਰੀ ਸ੍ਰੀ ਲਾਲਜੀਤ ਸਿੰਘ ਭੁੱਲਰ,ਐਮਐਲਏ ਬੁੱਧਰਾਮ ਬੁਢਲਾਡਾ,ਐਮਐਲਏ ਵਿਜੇ ਸਿੰਗਲਾ ਮਾਨਸਾ ਅਤੇ ਡੀਸੀ ਸਾਹਿਬ ਮਾਨਸਾ ਸਰਦਾਰ ਕੁਲਵੰਤ ਸਿੰਘ ਧੂਰੀ ਜੀ ਵੱਲੋਂ ਸਕੂਲ ਦੀ ਤਰੱਕੀ ਲਈ ਕੀਤੇ ਗਏ ਕਾਰਜਾਂ ਅਤੇ ਬੱਚਿਆਂ ਦੀ ਭਲਾਈ ਲਈ ਦਿੱਤੀਆਂ ਸੇਵਾਵਾਂ ਦੇ ਬਦਲੇ ਸਨਮਾਨਿਤ ਕੀਤਾ ਗਿਆ। ਜਿਸ ਸਬੰਧੀ ਇੱਕ ਸਾਦਾ ਪ੍ਰੋਗਰਾਮ ਸਕੂਲ ਵਿਖੇ ਨਗਰ ਪੰਚਾਇਤ,ਐਸਐਮਸੀ ਕਮੇਟੀ ਅਤੇ ਪਤਵੰਤੇ ਸੱਜਣਾਂ ਵੱਲੋਂ ਰੱਖਿਆ ਗਿਆ ਜਿਸ ਵਿੱਚ ਸ੍ਰੀ ਰਾਜਿੰਦਰ ਸਿੰਘ ਜੀ ਨੂੰ ਸਮੂਹ ਨਗਰ ਪੰਚਾਇਤ ਮੈਂਬਰ ਸਾਹਿਬਾਨ,ਐਸਐਮਸੀ ਕਮੇਟੀ ਮੈਂਬਰ ਸਾਹਿਬਾਨ,ਨਗਰ ਦੇ ਪਤਵੰਤੇ ਅਤੇ ਸਮਾਜਿਕ ਵਰਕਰਾਂ ਅਤੇ ਸਮੂਹ ਸਟਾਫ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕਰਨ ਦੇ ਪ੍ਰੋਗਰਾਮ ਮੌਕੇ ਸਰਦਾਰ ਬਲਵੰਤ ਸਿੰਘ ਭੀਖੀ ਜੀ ਵੱਲੋਂ ਸਕੂਲ ਲਈ ਪਾਏ ਯੋਗਦਾਨ ਬਾਰੇ ਵਿਸਥਾਰਪੂਰਵਕ ਦੱਸਦੇ ਹੋਏ ਕਿਹਾ ਗਿਆ ਕਿ ਬੱਚਿਆਂ ਦੀ ਭਲਾਈ ਅਤੇ ਸੰਸਥਾ ਦੀ ਤਰੱਕੀ ਲਈ ਕੀਤੇ ਕਾਰਜਾਂ ਲਈ ਰਾਜਿੰਦਰ ਸਿੰਘ ਜੀ ਦਾ ਜੋ ਸਨਮਾਨ ਜ਼ਿਲ੍ਹਾ ਪੱਧਰ ‘ਤੇ ਕੀਤਾ ਗਿਆ ਹੈ ਉਸ ਲਈ ਸਮੁੱਚਾ ਨਗਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦੀ ਹੈ। ਸਮਾਜ ਲਈ ਤਨਦੇਹੀ ਨਾਲ ਆਪਣੇ ਕਾਰਜ ਨੂੰ ਪੂਜਾ ਸਮਝਦੇ ਹੋਏ ਕਰਨ ਵਾਲੇ ਕਰਮਚਾਰੀਆਂ ਲਈ ਅਜਿਹੇ ਸਨਮਾਨ ਪ੍ਰੇਰਨਾ ਸਰੋਤ ਬਣਦੇ ਹਨ। ਉਹ ਸੇਵਾਦਾਰ ਅਤੇ ਕਰਮਚਾਰੀਆਂ ਨੂੰ ਉਤਸਾਹ ਨਾਲ ਕਾਰਜ ਕਰਨ ਲਈ ਪ੍ਰੇਰਦੇ ਹਨ।
ਇਸ ਮੌਕੇ ਨਗਰ ਪੰਚਾਇਤ ਉਪ ਪ੍ਰਧਾਨ ਪਰਵਿੰਦਰ ਸ਼ਰਮਾ,ਸਕੂਲ ਚੇਅਰਮੈਨ ਛਿੰਦਾ ਸਿੰਘ,ਉਪ ਚੇਅਰਮੈਨ ਇੰਦਰਜੀਤ ਸਿੰਘ,ਸਾਬਕਾ ਚੇਅਰਮੈਨ ਦਰਸ਼ਨ ਸਿੰਘ ਖਾਲਸਾ, ਮਲਕੀਤ ਸਿੰਘ,ਰਾਮ ਸਿੰਘ ਅਕਲੀਆ,ਮੱਘਰ ਸਿੰਘ, ਰਘਵਿੰਦਰ ਸਿੰਘ ਸਕੂਲ ਮੁੱਖੀ ਰਵੀ ਕੁਮਾਰ ਸਿੰਘ,ਗੋਧਾ ਰਾਮ, ਬਲਵੀਰ ਸਿੰਘ, ਸੁਖਪਾਲ ਸਿੰਘ,ਗੈਲਾ ਸਿੰਘ, ਜਗਸੀਰ ਸਿੰਘ, ਧਰਵਿੰਦਰ ਸਿੰਘ, ਨਗਰ ਪੰਚਾਇਤ ਮੈਂਬਰ,ਐਸ ਐਮ ਸੀ ਕਮੇਟੀ ਮੈਂਬਰ,ਸਮੂਹ ਸਟਾਫ,ਮਿਡ ਡੇ ਮੀਲ ਵਰਕਰ ਅਤੇ ਸਫ਼ਾਈ ਕਰਮਚਾਰੀ ਹਾਜ਼ਰ ਸਨ।
ਲੈਕਚਰਾਰ ਰਾਜਿੰਦਰ ਸਿੰਘ ਨੂੰ ਸਮੂਹ ਨਗਰ ਪੰਚਾਇਤ ਭੀਖੀ,ਐਸ ਐਮ ਸੀ ਕਮੇਟੀ ਮੈਂਬਰਾਂ,ਸਮਾਜਿਕ ਪਤਵੰਤਿਆਂ ਅਤੇ ਸਮੂਹ ਸਟਾਫ ਵੱਲੋਂ ਕੀਤਾ ਸਨਮਾਨਿਤ