ਧੀਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ‘ਚ ਤੀਆਂ ਦੇ ਤਿਓਹਾਰ ਦੀ ਅਹਿਮ ਭੂਮਿਕਾ:ਪ੍ਰਿੰ:ਨੀਰਜ ਸ਼ਰਮਾ
ਸ੍ਰੀ ਅਨੰਦਪੁਰ ਸਾਹਿਬ, 6 ਅਗਸਤ (ਚਾਨਾ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਅੰਦਰ ਸੱਭਿਆਚਾਰਕ ਸਾਂਝ ਨੂੰ ਮੁੜ ਤੋਂ ਸੁਰਜੀਤ ਕਰਨ ਦੇ ਲਈ ਜਿੱਥੇ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਮਨਾਏ ਜਾਣ ਵਾਲੇ ਮੇਲਿਆਂ ਤੇ ਤਿਓਹਾਰਾਂ ਨੂੰ ਸੂਬਾ ਪੱਧਰ ‘ਤੇ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ ਉੱਥੇ ਹੀ ਮੁੱਖ ਮੰਤਰੀ ਦੀ ਸੋਚ ਦੇ ਤਹਿਤ ਨੌਜੁਆਨ ਮੁਟਿਆਰਾਂ ਨੂੰ ਤੀਆਂ ਦੇ ਤਿਓਹਾਰ ਦੇ ਪ੍ਰਤੀ ਜਾਣੂੰ ਕਰਵਾਉਣ ਦੇ ਲਈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਵਾਇਤੀ ਢੰਗ ਦੇ ਨਾਲ ਤੀਆਂ ਦਾ ਤਿਓਹਾਰ ਮਨਾਇਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਬੋਲਦੇ ਹੋਏ ਪ੍ਰਿੰਸੀਪਲ ਨੀਰਜ ਸ਼ਰਮਾ ਨੇ ਕਿਹਾ ਕਿ ਇਹ ਬੁਹਤ ਹੀ ਮਾਣ ਵਾਲੀ ਗੱਲ ਹੈ ਕਿ ਸੈਂਕੜੇ ਵਿਦਿਆਰਥਣਾਂ ਵਾਲੇ ਇਸ ਸਰਕਾਰੀ ਕੰਨਿਆ ਸਕੂਲ ਵਿਖੇ ਤੀਆਂ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਕਿਹਾ ਕਿ ਅਜਿਹੇ ਤਿਓਹਾਰ ਧੀਆਂ ਨੂੰ ਪੰਜਾਬੀ ਸੱਭਿਆਚਾਰ ਦੀ ਅਸਲ ਜਾਚ ਸਿਖਾਉਣ ਵਿੱਚ ਬੁਹਤ ਹੀ ਸਹਾਇਕ ਹੁੰਦੇ ਹਨ। ਇਹੀ ਨਹੀਂ ਸਕੂਲ ਪੱਧਰ ‘ਤੇ ਇਨ੍ਹਾਂ ਤਿਓਹਾਰਾਂ ਨੂੰ ਮਨਾਉਣ ਨਾਲ ਤੁਸੀਂ ਸਾਰੇ ਪੰਜਾਬੀ ਵਿਰਸੇ ਤੋਂ ਜਾਣੂੰ ਹੁੰਦੇ ਹੋ ਜੋ ਕਿ ਤੁਹਾਨੂੰ ਜੀਵਨ ਵਿੱਚ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਬਣੇ ਰਹਿਣ ਵਿੱਚ ਮੱਦਦ ਕਰਦਾ ਹੈ ਤੇ ਵਿਰਸੇ ਨਾਲ ਜੋੜੇ ਰੱਖਦਾ ਹੈ।
ਇਸ ਮੌਕੇ ਸਕੂਲੀ ਵਿਦਿਆਰਥਣਾਂ ਵੱਲੋਂ ਸਕੂਲ ਵਿੱਚ ਪਾਈਆਂ ਪੀਘਾਂ ਝੂਟ ਕੇ ਅਤੇ ਸੱਭਿਆਚਾਰਕ ਪ੍ਰੋਗ੍ਰਾਮ ਪੇਸ਼ ਕਰਕੇ ਤੀਆਂ ਦਾ ਤਿਓਹਾਰ ਦੀ ਰੌਣਕ ਵਿੱਚ ਖੂਬ ਵਾਧਾ ਕੀਤਾ ਗਿਆ। ਜਦਕਿ ਅਧਿਆਪਕਾਵਾਂ ਵੱਲੋਂ ਵੀ ਸੱਭਿਆਚਾਰਕ ਰੰਗ ਦਾ ਹਿੱਸਾ ਬਣਦੇ ਹੋਏ ਗਿੱਧਾ ਪਾ ਕੇ ਸਾਉਣ ਦੀਆਂ ਤੀਆਂ ਦੇ ਰੰਗ ਵਿੱਚ ਚੋਖਾ ਵਾਧਾ ਕੀਤਾ ਗਿਆ। ਇਸ ਮੌਕੇ ਸਕੂਲ ਵਿੱਚ ਪਹੁੰਚੇ ਐਸ ਐਮ ਸੀ ਮੈਂਬਰਾਂ ਵੱਲੋਂ ਵੀ ਸਕੂਲੀ ਵਿਦਿਆਰਥਣਾਂ ਤੇ ਅਧਿਆਪਕਾਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਂਘਾ ਕੀਤੀ ਗਈ।
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਰਵਾਇਤੀ ਢੰਗ ਨਾਲ ਮਨਾਇਆ ਗਿਆ ਤੀਆਂ ਦਾ ਤਿਓਹਾਰ, ਸਕੂਲ ਵਿੱਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੇ ਪੇਸ਼ ਕੀਤਾ ਸੱਭਿਆਚਾਰਕ ਪ੍ਰੋਗ੍ਰਾਮ
Leave a comment