ਗਗਨਦੀਪ ਸਿੰਘ (ਬਠਿੰਡਾ) ਕੋਟੜਾ ਕੌੜਾ: ਭਾਰਤ ਸਕਾਊਟਸ ਐਂਡ ਗਾਈਡਜ਼ ਪੰਜਾਬ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਵਿਸ਼ੇਸ ਦਿਹਾੜੇ ਮਨਾਏ ਜਾਂਦੇ ਹਨ। ਇਸੇ ਹੀ ਲੜੀ ਤਹਿਤ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਕੋਟੜਾ ਕੌੜਾ ਵਿਖੇ ਵਿਸ਼ਵ ਸਕਾਰਫ਼ ਦਿਵਸ ਮਨਾਇਆ ਗਿਆ। ਕਬ ਮਾਸਟਰ ਗੁਰਪਿਆਰ ਸਿੰਘ ਜੀ ਵੱਲੋਂ ਸਕਾਰਫ਼ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਮਾਨਵ ਸਹਾਰਾ ਕਲੱਬ ਫੂਲ ਟਾਊਨ ਦੇ ਮੈਂਬਰ ਅਤੇ ਸੰਸਥਾਪਕ ਕਿਤਾਬਾਂ ਵਾਲਾ ਰਖਣਾ ਲਾਇਬ੍ਰੇਰੀ ਦੇ ਸਹਿਯੋਗ ਨਾਲ ਸਕੂਲ ਵਿੱਚ ਛਾਂ ਦਾਰ ਪੌਦੇ ਲਗਾਏ। ਇਸ ਮੌਕੇ ਕਲੱਬ ਦੇ ਮੈਂਬਰ ਅਤੇ ਉੱਘੇ ਸਾਹਿਤਕਾਰ ਅਤੇ ਪੱਤਰਕਾਰ ਗਗਨ ਫੂਲ ਜੀ ਦਾ ਵਿਸ਼ੇਸ ਸਹਿਯੋਗ ਰਿਹਾ। ਗਗਨ ਫੂਲ ਜੀ ਨੇ ਆਪਣੇ ਵੱਲੋਂ ਲਿਖੀ ਪੁਸਤਕ “ਡਾਕਟਰ ਅੰਬੇਡਕਰ ਦੀ ਸੰਘਰਸ਼ ਗਾਥਾ” ਦੀਆਂ ਦੋ ਕਾਪੀਆਂ ਸਕੂਲ ਦੀ ਲਾਇਬ੍ਰੇਰੀ ਨੂੰ ਭੇਂਟ ਕੀਤੀਆਂ। ਸਕੂਲ ਮੁੱਖੀ ਮੈਡਮ ਮੰਜੂ ਬਾਲਾ ਜੀ ਵੱਲੋਂ ਸਕੂਲ ਵਿੱਚ ਚੱਲ ਰਹੀ ਸਕਾਉਟ ਯੂਨਿਟ ਵੱਲੋਂ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਦੀ ਪ੍ਰਸ਼ੰਸ਼ਾ ਕੀਤੀ। ਮੁੱਖ ਅਧਿਆਪਕ ਜੀ ਵੱਲੋਂ ਬੱਚਿਆਂ ਨੂੰ ਚੰਗੇ ਇਨਸਾਨ ਬਣਨ ਦੀ ਪ੍ਰੇਰਨਾ ਦਿੱਤੀ ਗਈ ਅਤੇ ਗਗਨ ਫੂਲ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਸਮੂਹ ਸਟਾਫ਼ ਮੈਡਮ ਸ਼ਰਨਜੀਤ ਕੌਰ, ਅਮਰਜੀਤ ਕੌਰ, ਰਣਜੀਤ ਕੌਰ, ਹਰਕੇਸ਼ ਕੌਰ, ਰਘਬੀਰ ਸਿੰਘ, ਰਾਮ ਭਜਨ ਸਿੰਘ, ਮਿਡ ਡੇ ਮੀਲ ਵਰਕਰ ਅਤੇ ਬੱਚੇ ਸ਼ਾਮਿਲ ਸਨ।
Good