30 ਦਸੰਬਰ ਦੀ ਮਾਨਸਾ ਰੈਲੀ ਲਈ ਸ਼ਹਿਰੀਆਂ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਹੈ।-ਚੋਹਾਨ/ਉੱਡਤ
ਮਾਨਸਾ,25 ਨਵੰਬਰ (ਨਾਨਕ ਸਿੰਘ ਖੁਰਮੀ
)ਸਮਾਲ ਸਕੇਲ ਇੰਡਸਟਰੀਜ਼ ਤੇ ਛੋਟੇ ਕਾਰੋਬਾਰੀਆਂ ਦੇ ਰੁਜ਼ਗਾਰ ਨੂੰ ਖਤਮ ਕਰਨ ਲਈ ਮੋਦੀ ਤੇ ਮਾਨ ਸਰਕਾਰਾਂ ਬਰਾਬਰ ਦੀਆਂ ਦੋਸ਼ੀ ਹਨ, ਕਿਉਂਕਿ ਉਕਤ ਸਰਕਾਰਾਂ ਬਹੁ ਕੌਮੀ ਕੰਪਨੀਆਂ ਤੇ ਪੁੰਜੀਪਤੀ ਘਰਾਣਿਆਂ ਨੂੰ ਲੋਕਾਂ ਦੀ ਲੁੱਟ ਲਈ ਰੁਜ਼ਗਾਰ ਦੇ ਵਸੀਲੇ ਖਤਮ ਕਰਨ ਲਈ ਸ਼ਹਿਰਾ ਵਿੱਚ ਵੱਡੇ ਵੱਡੇ ਮਾਲ ਸਥਾਪਤ ਕੀਤੇ ਗਏ ਹਨ ਅਤੇ ਆਨ ਲਾਈਨ ਵਿਕਰੀ ਨੇ ਲੱਖਾਂ ਕਰਿਆਨਾ ਵਪਾਰੀਆ ਤੇ ਛੋਟੇ ਕਾਰੋਬਾਰੀਆਂ ਦੇ ਵਪਾਰ ਨੂੰ ਖਤਮ ਕੀਤਾ ਹੈ। ਕਾਰੋਬਾਰ ਦੀ ਸਲਾਮਤੀ ਲਈ ਦੋਵੇਂ ਸਰਕਾਰਾਂ ਕੋਈ ਉਪਰਾਲਾ ਕਰਨ ਦੀ ਬਜਾਏ ਉਲਟਾ ਸਰਮਾਏਦਾਰਾਂ ਪੱਖੀ ਨੀਤੀਆਂ ਨੂੰ ਧੜੱਲੇ ਨਾਲ ਲਾਗੂ ਕਰ ਰਹੀਆਂ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਰੈਲੀ ਦੀ ਤਿਆਰੀ ਸਬੰਧੀ ਫੰਡ ਮੁਹਿੰਮ ਮੌਕੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ।
ਉਹਨਾਂ ਦਾਵਾ ਕਰਦਿਆਂ ਕਿਹਾ ਕਿ ਪਾਰਟੀ ਦੀ 100 ਵੀਂ ਵਰੇਗੰਢ ਮੌਕੇ ਹੋਣ ਵਾਲੀ ਰੈਲੀ ਸਮੇਂ ਕੇਂਦਰੀ ਆਗੂਆਂ ਸੀ ਪੀ ਆਈ ਦੇ ਕੌਮੀ ਸਕੱਤਰ ਕਾਮਰੇਡ ਐਨੀ ਰਾਜਾ ਤੇ ਸੂਬਾਈ ਲੀਡਰਸ਼ਿਪ ਵੱਲੋਂ ਛੋਟੇ ਕਾਰੋਬਾਰੀਆਂ ਤੇ ਕਰਿਆਨਾ ਵਪਾਰ ਨੂੰ ਬਚਾਉਣ ਤੇ ਸ਼ਹਿਰੀਆਂ ਦੀ ਅਵਾਜ਼ ਨੂੰ ਬੁਲੰਦ ਕਰਨ ਸਰਮਾਏਦਾਰਾਂ ਖਿਲਾਫ ਖਿਲਾਫ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਤੇ ਏਟਕ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਕਿਹਾ ਕਿ ਰੈਲੀ ਦੀ ਸਫਲਤਾ ਲਈ ਸ਼ਹਿਰੀਆਂ ਤੇ ਛੋਟੇ ਕਾਰੋਬਾਰੀਆਂ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਹੈ। ਉਹਨਾਂ ਦਾਅਵਾ ਕੀਤਾ ਗਿਆ ਕਿ 30 ਦਸੰਬਰ ਨੂੰ ਰੈਲੀ ਇਤਿਹਾਸਕ ਸਿੱਧ ਹੋਵੇਗੀ।
ਸ਼ਹਿਰੀ ਸਕੱਤਰ ਰਤਨ ਭੋਲਾ, ਮੀਤ ਸਕੱਤਰ ਨਰੇਸ਼ ਕੁਮਾਰ ਬੁਰਜ ਹਰੀ, ਕਿਸਾਨ ਆਗੂ ਦਰਸ਼ਨ ਮਾਨਸ਼ਾਹੀਆ, ਸਾਧੂ ਰਾਮ ਢਲਾਈ ਵਾਲੇ, ਮਨਜਿੰਦਰ ਸਿੰਘ, ਤੇ ਲਛਮਣ ਸਿੰਘ ਤੋਂ ਇਲਾਵਾ ਪਾਰਟੀ ਆਗੂਆਂ ਸ਼ਾਮਲ ਸਨ।
ਜਾਰੀ ਕਰਤਾ
ਐਡਵੋਕੇਟ ਕੁਲਵਿੰਦਰ ਉੱਡਤ