ਬੇਸ਼ੱਕ ਮਨੁੱਖ ਨੇ ਪ੍ਰਕਿਰਤੀ ਨੂੰ ਆਪਣੇ ਵੱਸ ਵਿੱਚ ਕਰ ਲਿਆ ਹੈ। ਮਰਜ਼ੀ ਨਾਲ ਮੌਸਮ ਵਿਚ ਬਦਲਾਅ ਵੀ ਕਰ ਲਏ ਹਨ। ਕਿਸੇ ਟਾਇਮ ਖਾਣ ਪੀਣ ਲਈ ਸਾਦਾ ਭੋਜਣ ਰੋਟੀ – ਸਬਜ਼ੀ ਹੀ ਮਹਿਮਾਨ ਨਿਵਾਜ਼ੀ ਹੁੰਦਾ ਸੀ ਪ੍ਰੰਤੂ ਹੁਣ ਖਾਣੇ ਵਿਚ ਅਣਗਿਣਤ ਪਦਾਰਥ ਭਰੇ ਗਏ ਹਨ। ਹੋਰਨਾਂ ਸਟੇਟਾਂ ਦਾ ਖਾਣਾਂ ਵੀ ਪਹਿਲ ਦੇ ਆਧਾਰ ਤੇ ਪਸੰਦੀਦਾ ਹੈ। ਪਹਿਰਾਵੇ ਨੂੰ ਲੈ ਕੇ ਵੀ ਕਈ ਪ੍ਰਕਾਰ ਦੇ ਲਿਬਾਸ ਹੋ ਗਏ ਹਨ ਜੋ ਤਨ ਨੂੰ ਬਹੁਤ ਥੋੜ੍ਹਾ ਢੱਕਦੇ ਹਨ ਪਰ ਪੈਸਾ ਬਹੁਤ ਜ਼ਿਆਦਾ ਲਵਾ ਦਿੰਦੇ ਹਨ। ਪਵਿੱਤਰ ਰਿਸ਼ਤਿਆਂ ਨੂੰ ਲੈ ਕੇ ਬਦਲਾਅ ਦੀ ਜੇਕਰ ਗੱਲ ਕਰੀਏ ਤਾਂ ਮਾਂ-ਬਾਪ ਨੂੰ ਵਿਅਕਤੀ ਕਿਸੇ ਟਾਇਮ ਦੂਰ ਦਾ ਰਿਸ਼ਤਾ ਕਹਿ ਛੱਡਦਾ ਬਾਕੀ ਰਿਸ਼ਤੇ ਤਾਂ ਦੂਰ ਹੀ ਨੇ ਫ਼ਿਰ। ਮੈਂ ਸਿਆਣਾਂ ਨਾ ਬਣਦਾ ਹੋਇਆਂ ਸਾਡੇ ਓਹੀ ਅਮੀਰ ਵਿਰਸੇ ਦੀ ਗੱਲ ਕਰਦਾ ਜਿਸ ਵੇਲੇ ਰਾਹਗੀਰ ਨੂੰ ਕੋਈ ਡਰ ਨਹੀਂ ਸੀ ਹੁੰਦਾ ਕੱਲੀ ਤੁਰੀ ਜਾਂਦੀ ਔਰਤ ਜਾਂ ਲੜਕੀ ਨੂੰ ਪੁੱਛ ਲਿਆ ਜਾਂਦਾ ਸੀ ਪੁੱਤ ਤੂੰ ਕਿੱਥੇ ਚੱਲੀ ਆ ? ਚਾਚਾ/ਤਾਇਆਂ/ਬਾਪੂ ਜੀ ਆਦਿ ਸ਼ਬਦਾਂ ਨਾਲ ਅਵਾਜ਼ ਆਉਂਦੀ ਜੀ ਪਿੰਡ ਚੱਲੀ ਆ ਜੀ ,,, ਮੈਂ ਆਪ ਛੱਡ ਆਉਣਾਂ ਭਾਈ! ਬਿਨਾਂ ਆਪਣੇ ਕੰਮ ਦੀ ਪਰਵਾਹ ਕੀਤਿਆਂ ਵਿਆਕਤੀ ਓਸ ਨੂੰ ਛੱਡ ਆਉਂਦਾ ਓਰ ਚਾਹ/ਰੋਟੀ ਤੋਂ ਬਾਅਦ ਪਿਆਰ ਭਰੀ ਸ਼ਿਕਾਇਤ ਵੀ ਲਾ ਕੇ ਆਉਂਦਾ ਜਿਸ ਤੇ ਅਮਲ ਵੀ ਕੀਤਾ ਜਾਂਦਾ । ਹੁਣ ਬੇਸ਼ੱਕ ਆਵਾਜਾਈ ਦੇ ਸਾਧਨ ਬਹੁਤ ਵੱਧ ਗਏ। ਬੋਲਣ ਦੀ ਲਿਆਕਤ ਵਿਚ ਵੀ ਸ਼ਬਦਾਂ ਦੀ ਬੜੋਤਰੀ ਹੋਈ ਹੈ। ਅੱਜ ਦੀ ਔਰਤ ਬਿਨਾਂ ਚੁੰਨੀਂ ਦਾ ਪਰਦਾ ਕੱਜਿਆ ਗੱਲ ਕਰ ਲੈਂਦੀ ਹੈ। ( ਚੰਗੀ ਗੱਲ ਆ ) ਪਰ ਕੁਝ ਔਰਤਾਂ ਅੰਦਰ ਸਮਾਜ ਦਾ ਓਹ ਡਰ ਅੱਜ ਵੀ ਮੌਜੂਦ ਹੈ ਕਿ ਲੋਕ ਕਿ ਕਹਿਣਗੇ ? ਅੱਜ ਦੀ ਔਰਤ ਨੂੰ ਕਿਸੇ ਦੇ ਨਾਲ ਜਾਣ ਦਾ ਡਰ ਨਹੀਂ? ਪਰ ਇਹ ਡਰ ਜ਼ਰੂਰ ਰਹਿੰਦਾਂ ਦੇਖਣ ਵਾਲੇ ਲੋਕੀਂ ਕਿ ਤੋਂ ਕਿ ਬਣਾਂ ਦੇਣ ਪਤਾ ਨਹੀਂ। ਸਰਕਾਰੀ ਬੱਸਾਂ ਦੀ ਕੁਝ ਦਿਨਾਂ ਦੀ ਹੜਤਾਲ ਕਰਕੇ ਮੈਂ ਆਪਣੀ ਨਿੱਜੀ ਗੱਡੀ ਨੂੰ ਪਹਿਲ ਦਿੱਤੀ ਤਾਂ ਜੋ ਸਮੇਂ ਸਿਰ ਵਿਦਿਆਰਥੀਆਂ ਕੋਲ ਪਹੁੰਚ ਸਕਾਂ । ਅਧਿਆਪਕ ਹੋਣ ਦੇ ਨਾਤੇ ਇਹ ਗੱਲ ਚੰਗੀ ਨਹੀਂ ਲੱਗਣੀ ਸੀ ਕਿ ਬੱਚਿਓ ! ਬੱਸ ਨਹੀਂ ਆਈ ਤਾਂ ਕਰਕੇ ਮੈਂ ਲੇਟ ਹੋ ਗਿਆ। ਬੱਸਾਂ ਨਾ ਚੱਲਣ ਕਰਕੇ ਸੜਕਾਂ ਦੀ ਸੁੰਨ ਸਾਨ ਤੇ ਬੱਸ ਅੱਡਿਆਂ ਤੇ ਸਵਾਰੀਆਂ ਦੀ ਪ੍ਰੇਸ਼ਾਨੀਆਂ ਦੇਖਦਾ ਮੈਂ ਡਿਊਟੀ ਜਾ ਰਿਹਾ ਸੀ। ਰਾਸਤੇ ਵਿਚ ਪੈਂਦੇ ਪਿੰਡ ਮੇਰੀ ਵਿਦਿਆਰਥਣ ਨਜ਼ਰੀਂ ਪਈ । ਨਜ਼ਰੀਂ ਪੈਂਦਿਆਂ ਹੀ ਮੇਰੇ ਅੰਦਰ ਸਵਾਲਾਂ ਦਾ ਭੂਚਾਲ ਜਿਹਾ ਆਇਆਂ ਕਿ ਇਹ ਚੰਗਾ ਹੋਵੇਗਾ, ਇੰਨੀਂ ਪਿੰਡ ਦੀ ਭੀੜ ਵਿਚੋਂ ਓ ਮੇਰੀ ਵਿਦਿਆਰਥਣ (ਵਿਆਹੁਤਾ) ਕੱਲੀ ਗੱਡੀ ਵਿੱਚ ਚੜ੍ਹੇ? ਆਸ-ਪਾਸ ਦੇ ਕਿ ਸੋਚਣਗੇ? ਕੁਝ ਵਿਅਕਤੀਆਂ ਦੀ ਗੰਦੀ ਸੋਚ ਨੂੰ ਲੈ ਕੇ ਓਹ ਵਿਦਿਆਰਥਣ ਗੱਡੀ ਵਿੱਚ ਬੈਠਣਾ ਸਵੀਕਾਰ ਕਰੂੰਗੀ ਜਾਂ ਨਾ ! ਹੋਰ ਕਾਫ਼ੀ ਕੁਝ! ਸੋ ਅਖ਼ੀਰ ਫ਼ੋਨ ਤੇ ਗੱਲ ਹੋ ਰਹੀ ਸੀ ਤਾਂ ਉਸ ਡਰੀਂ ਹੋਈ ਵਿਦਿਆਰਥਣ ਨੇ ਆਪਣੀ ਆਵਾਜ਼ ਨੂੰ ਉੱਚਾ ਕਰਦਿਆਂ ਕਿਹਾ, ” ਸਤਿ ਸ਼੍ਰੀ ਆਕਾਲ ਸਰ ਜੀ ਸਰ ਜੀ ਜਾਣਦਿਆਂ ਹੋਇਆਂ ਵੀ ਕਿਹਾ, ਸਰ “ਤੁਸੀਂ ਮਾਨਸਾ ਜਾ ਨੇ ਓ ਜੀ” ਮੈਂ ਕਿਹਾ ਹਾਂ ਬਾਈ ਮਾਨਸਾ,,,, ਫ਼ੋਨ ਚਲਦਿਆਂ ‘ਚ ਹੀ ਗਵਾਹੀ ਦੇ ਤੌਰ ਤੇ ਪਿੰਡ ਦੀ ਵੱਡੀ ਉਮਰ ਦੀ ਆਂਟੀ ਜਿਸ ਨੂੰ ਓਸ ਨੇ ਮਾਸੀ ਕਹਿ ਕੇ ਬੁਲਾਇਆ ਕਿਹਾ,”ਮਾਸੀ ਮੇਰੇ ਸਰ ਨੇ ਗੱਡੀ ਵਿੱਚ ” ਤੁਸੀਂ ਵੀ ਨਾਲ ਚੱਲੋਂ ਸਰ ਨੇ ਵੀ ਮਾਨਸਾ ਹੀ ਜਾਣਾ । ਇੰਨੀਂ ਗੱਲ ਤੋਂ ਬਾਅਦ ਓਹ ਦੋਵੇਂ ਜਣਿਆਂ ਗੱਡੀ ਦੀ ਪਿਛਲੀ ਸ਼ੀਟ ਤੇ ਬੈਠ ਗਈਆਂ। ਬੇਸ਼ੱਕ ਬੱਸ ਅੱਡੇ ‘ਤੇ ਖੜੀ ਸਾਰੀ ਭੀੜ ਨੂੰ ਪਤਾ ਲੱਗ ਗਿਆ ਸੀ ਕਿ ਉਸ ਅਚਾਨਕ ਰੁਕੀ ਗੱਡੀ ਵਿੱਚ ਇਸ ਵਿਦਿਆਰਥਣ ਦੇ ਅਧਿਆਪਕ ਨੇ ਓਰ ਨਾਲ ਆਪਣੀ ਸਿਆਣੇ ਪਣ ਜਾ ਆਪਣੇ ਆਪ ਨੂੰ ਸਮਾਜ ਦੀਆਂ ਨਜ਼ਰਾਂ ਤੋਂ ਬਚਣ ਲਈ ਨਾਲ ਮਾਸੀ ਦਾ ਸਹਾਰਾ ਵੀ ਲਿਆ।ਪਰ ਓਸ ਵਿਦਿਆਰਥਣ ਦੀ ਆਵਾਜ਼ ਵਿਚ ਸਮਾਜ ਦਾ ਓਹ ਗੰਦੀ ਸੋਚ ਵਾਲਾ ਖੋਫ਼ ਝਲਕ ਰਿਹਾ ਸੀ ਕਿ ਕਿਤੇ ਇਸ ਗੱਲ ਦਾ ਪਤੰਗੜ ਬਣਾ ਕੇ ਸਾਡੇ ਘਰ ਨਾ ਦੱਸ ਦੇਣ, ਮੈਨੂੰ ਕਿਤੇ ਮੇਰਾ ਪਿੰਡ ਹੀ ਗ਼ਲਤ ਨਜ਼ਰੀਏ ਨਾਲ ਨਾਲ ਦੇਖਣ ਲੱਗ ਜੇ, ਰੋਜ਼ਾਨਾ ਦੇ ਨਾਲ ਸਫ਼ਰ ਕਰਦੀਆਂ ਸਵਾਰੀਆਂ ਨਾ ਮੈਨੂੰ ਗ਼ਲਤ ਕਹਿਣ ਹੋਰ ਪਤਾ ਨਹੀਂ ਕਿੰਨੀਆਂ ਪ੍ਰੇਸ਼ਾਨੀਆਂ ਉਲਝਣਾਂ ਮੁਸ਼ਕਿਲਾਂ ਦਾ ਬੋਝ ਉਸਦੀ ਆਵਾਜ਼ ਵਿਚੋਂ ਝਲਕ ਰਿਹਾ ਸੀ । ਜਿਸ ਨੂੰ ਵਾਰ- ਵਾਰ ਉੱਚੀ ਆਵਾਜ਼ ਵਿਚ ਗੱਲਾਂ ਕਰ-ਕਰ ਕੇ ਉਤਾਰਣ ਦੀ ਕੋਸ਼ਿਸ਼ ਕਰ ਰਹੀ ਸੀ। ਸਫ਼ਰ ਦੇ ਆਖੀਰ ਤੱਕ ਮਾਸੀ ਨੂੰ ਇਹੀਂ ਸਮਝਾਉਣ ਤੇ ਲੱਗੀਂ ਰਹੀ ਮਾਸੀ,” ਜਿੱਥੇ ਮੈਂ ਪੜਨ ਜਾਨੀ ਆ ਇਹ ਸਰ ਓਥੇ ਸਾਨੂੰ ਪੜਾਉਂਦੇ ਨੇ ” ਇਹ ਮੇਰੇ ਸਰ ਨੇ ਮਾਸੀ ! ਓਸ ਵਿਦਿਆਰਥਣ ਨੂੰ ਇਹ ਲੱਗ ਰਿਹਾ ਸੀ ਕੋਈ ਪੱਖ ਅਜਿਹਾ ਨਾ ਰਹੇ ਜੋ ਮੇਰੇ ਚਰਿੱਤਰ ਤੇ ਝਲਕੇ, ਮਾਸੀ ਦੇ ਜ਼ਰੀਏ ਓਹ ਸਮਾਜ ਦੀ ਗੰਦੀ ਸੋਚ ਨੂੰ ਨਕਾਰਣਾ ਚਾਹੁੰਦੀ ਸੀ।
ਅਸਿਸਟੈਂਟ ਪ੍ਰੋਫੈਸਰ
ਜਗਦੇਵ ਸਿੰਘ ਪੰਜਾਬੀ
9501007749