24 ਜਨਵਰੀ (ਗਗਨਦੀਪ ਸਿੰਘ) ਬਰਨਾਲਾ: ਡਿਪਟੀ ਕਮਿਸ਼ਨਰ, ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ. ਕੁਲਵਿੰਦਰ ਸਿੰਘ, ਬਰਨਾਲਾ ਦੀ ਅਗਵਾਈ ਵਿੱਚ ਅੱਜ ਮਿਤੀ 24 ਜਨਵਰੀ 2024 ਨੂੰ ਸਕੂਲ ਫਾਰ ਡੈਫ ਐਂਡ ਡੈੱਮ, ਪਵਨ ਸੇਵਾ ਸੰਮਤੀ , ਬਰਨਾਲਾ ਵਿਖੇ ਅੰਤਰ ਰਾਸ਼ਟਰੀ ਦਿਵਿਆਂਗਤਾ ਦਿਵਸ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਦਿਵਿਆਂਗਜਨਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਲਈ ਉਹਨਾਂ ਦੀ ਹਰ ਪੱਖੋ ਮਦੱਦ ਭਰੋਸਾ ਦਿੱਤਾ ਗਿਆ ਅਤੇ ਉਹਨਾਂ ਵੱਲੋਂ ਜ਼ਿਲ੍ਹਾ ਬਰਨਾਲਾ ਵਿੱਚ ਸਪੈਸ਼ਲ ਬੱਚਿਆਂ ਲਈ ਚੱਲ ਰਹੇ ਸਕੂਲ ਫਾਰ ਡੈਫ ਐਂਡ ਡੈੱਮ, ਪਵਨ ਸੇਵਾ ਸੰਮਤੀ , ਬਰਨਾਲਾ ਦੀ ਸ਼ਲਾਘਾ ਕੀਤੀ ਗਈ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਬਰਨਾਲਾ ਵੱਲੋਂ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਦਿਵਿਆਂਗਜਨਾਂ ਦੇ ਹੱਕਾਂ ਅਤੇ ਉਹਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਕੂਲ ਫਾਰ ਡੈਫ ਐਂਡ ਡੈੱਮ, ਪਵਨ ਸੇਵਾ ਸੰਮਤੀ, ਬਰਨਾਲਾ ਵਿਖੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਬਰਨਾਲਾ ਦੇ ਸਹਿਯੋਗ ਨਾਲ ਕੁੱਲ 110 ਦਿਵਿਆਂਗਜਨਾਂ ਨੂੰ ਲੰਚ ਬੋਕਸ ਦੀ ਵੰਡ ਕੀਤੀ ਗਈ ਅਤੇ ਦਿਵਿਆਂਗਜਨਾਂ ਲਈ ਚਾਹ ਅਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ।ਇਸ ਮੌਕੇ ਪ੍ਰਿੰਸੀਪਲ ਦੀਪਤੀ ਸ਼ਰਮਾਂ, ਸ਼੍ਰੀ ਰਾਜੇਸ਼ ਕਾਂਸਲ, ਵਰੁਣ ਬੱਤਰਾ, ਪ੍ਰਵੀਨ ਸਿੰਗਲਾ, ਸੁਭਾਸ਼ ਕੁਮਾਰ, ਪ੍ਰਵੀਨ ਸਿੰਗਲਾ, ਰਜਿੰਦਰ ਸਿੰਗਲਾ, ਸੰਜੀਵ ਕੁਮਾਰ ਢੰਡ, ਦਿਵਿਆਂਗਜਨਾਂ ਦੇ ਅਧਿਆਪਕਾਂ ਤੇ ਮਾਪਿਆਂ ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ ਅਤੇ ਹਿਮਾਸ਼ੂ ਕਾਂਸਲ ਵੱਲੋਂ ਸਟੇਜ਼ ਦਾ ਸੰਚਾਲਣ ਕੀਤਾ ਗਿਆ।