ਬਲਾਕ ਪ੍ਰਾਇਮਰੀ ਖੇਡਾਂ ਲਈ ਸਿਖਰ ਦੁਪਹਿਰ ਕੀਤਾ ਗਰਾਉਂਡ ਤਿਆਰ
21 ਅਕਤੂਬਰ (ਨਾਨਕ ਸਿੰਘ ਖੁਰਮੀ) ਝੁਨੀਰ: ਬਲਾਕ ਸਿੱਖਿਆ ਅਫ਼ਸਰ ਸ਼੍ਰੀ ਅਮਨਦੀਪ ਸਿੰਘ ਔਲਖ ਤੇ ਬਲਾਕ ਖੇਡ ਅਫਸਰ ਸ਼੍ਰੀ ਰਣਜੀਤ ਸਿੰਘ ਦੀ ਅਗਵਾਈ ਵਿੱਚ 22 ਤੇ 23 ਅਕਤੂਬਰ ਨੂੰ ਹੋਣ ਵਾਲਿਆਂ ਬਲਾਕ ਪ੍ਰਾਇਮਰੀ ਖੇਡਾਂ ਲਈ ਅੱਜ ਗਰਾਉਂਡ ਤਿਆਰ ਕਮੇਟੀ ਵੱਲੋਂ ਗਰਾਉਂਡ ਤਿਆਰ ਕੀਤੇ ਗਏ। ਕੱਲ੍ਹ 22 ਅਕਤੂਬਰ ਨੂੰ ਪੀ.ਟੀ.ਐੱਮ ਹੋਣ ਕਾਰਨ ਅੱਜ ਹੀ ਗਰਾਉਂਡ ਤਿਆਰ ਕਰਨਾ ਜਰੂਰੀ ਸੀ। ਇਸ ਲਈ ਗਰਾਉਂਡ ਕਮੇਟੀ ਗ਼ਰਮੀ ਦੀ ਪ੍ਰਵਾਹ ਕੀਤੇ ਬਿਨਾ ਕੰਮ ਵਿੱਚ ਜੁੱਟ ਗਈ। ਕਮੇਟੀ ਦੇ ਸਾਰੇ ਮੈਂਬਰਾਂ ਨੇ ਅੱਜ ਦੁਪਹਿਰ ਤੱਕ ਹੀ ਗਰਾਉਂਡ ਤਿਆਰ ਕਰ ਦਿੱਤੇ।ਗਰਾਉਂਡ ਕਮੇਟੀ ਨੂੰ ਇਸ ਕੰਮ ਲਈ ਕਾਲਜ ਸਟਾਫ ਵੱਲੋਂ ਵੀ ਮਦਦ ਕੀਤੀ ਗਈ। ਇਸ ਗਰਾਉਂਡ ਕਮੇਟੀ ਵਿੱਚ ਇਹ ਚਾਰ ਅਧਿਆਪਕ ਹਨ: ਸ਼੍ਰੀ ਧਰਮ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਫਰੀਦਕੇ,ਸ਼੍ਰੀ ਮਨਪ੍ਰੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਘੁੱਦੂਵਾਲਾ, ਸ਼੍ਰੀ ਬੇਅੰਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਕੋਰਵਾਲਾ, ਸ਼੍ਰੀ ਰਾਜਪਾਲ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਰਾਮਾਨੰਦੀ ।
ਬਲਾਕ ਸਿੱਖਿਆ ਅਫ਼ਸਰ ਸ਼੍ਰੀ ਅਮਨਦੀਪ ਸਿੰਘ ਔਲਖ ਤੇ ਬਲਾਕ ਖੇਡ ਅਫਸਰ ਸ਼੍ਰੀ ਰਣਜੀਤ ਸਿੰਘ ਨੇ ਸਾਂਝੇ ਰੂਪ ਵਿੱਚ ਗਰਾਉਂਡ ਤਿਆਰ ਕਮੇਟੀ ਦੇ ਚੰਗੇ ਕੰਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਖੇਡ ਦੇ ਮੈਦਾਨ ਵਿੱਚ ਖਿਡਾਰੀ ਜਿੱਤ ਅਤੇ ਚੰਗੀ ਖੇਡ ਲਈ ਜੂਝਦੇ ਹਨ,ਆਪਣੀ ਪੂਰੀ ਤਾਕਤ ਲਗਾਉਂਦੇ ਹਨ, ਟੀਮ ਕੋਚ/ਅਧਿਆਪਕ ਵੀ ਪੂਰੀ ਵਾਅ ਲਗਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ, ਰੈਫਰੀ ਇਮਾਨਦਾਰੀ ਨਾਲ ਆਪਣੇ ਨਿਰਣੇ ਦਿੰਦੇ ਹਨ, ਜੇਤੂਆਂ ਨੂੰ ਇਨਾਮ ਮਿਲਦੇ ਹਨ,ਪਰ ਇਸ ਕੰਮ ਲਈ ਸਭ ਤੋਂ ਜ਼ਰੂਰੀ ਕਿਰਦਾਰ ਹੁੰਦਾ ਗਰਾਉਂਡ ਤਿਆਰ ਕਰਨ ਵਾਲਿਆਂ ਦਾ। ਇਹਨਾਂ ਦੀ ਮਿਹਨਤ, ਲਗਨ ਤੇ ਹੌਂਸਲੇ ਨੂੰ ਸਲਾਮ ਹੈ ਜੀ।