23 ਮਾਰਚ (ਕਰਨ ਭੀਖੀ) ਭੀਖੀ: ਸਥਾਨਕ ਨੈਸ਼ਨਲ ਕਾਲਜ ਭੀਖੀ ਦਾ ਤਿੰਨ ਰੋਜ਼ਾ ਸਲਾਨਾ ਵਿਦਿਅਕ ਟੂਰ ਮਿਤੀ 20,21,22, ਮਾਰਚ ਨੂੰ ਮਨੀਕਰਨ ਸਾਹਿਬ, ਮਨਾਲੀ, ਕਸੌਲ ,ਸਿਲੋਂਗ ਵੈਲੀ ਹਿਮਾਚਲ ਪ੍ਰਦੇਸ਼ ਲਿਜਾਇਆ ਗਿਆ। ਕਾਲਜ ਦੇ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਕਾਲਜ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਕਿਹਾ ਕਿ ਪੜਾਈ ਦੇ ਨਾਲ ਨਾਲ ਟੂਰ ਵੀ ਲਿਜਾਏ ਜਾਣੇ ਚਾਹੀਦੇ ਹਨ।ਜਿਸਦਾ ਕੇ ਵਿਦਿਆਰਥੀ ਜੀਵਨ ਵਿਚ ਵਿਸ਼ੇਸ਼ ਮਹੱਤਵ ਹੈ। ਇਸ ਨਾਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਕਾਲਜ ਦਾ ਤਿੰਨ ਰੋਜ਼ਾ ਵਿਦਿਅਕ ਟੂਰ ਜਿਸ ਵਿਚ ਬੀਏ, ਬੀਸੀਏ, ਬੀ ਕਾਮ ਅਤੇ ਮਾਸਟਰ ਡਿਗਰੀ ਕਲਾਸਾਂ ਦੇ ਵਿਦਿਆਰਥੀ ਸਨ। ਕਾਲਜ ਪ੍ਰਿੰਸੀਪਲ ਡਾ.ਐਮ. ਕੇ ਮਿਸ਼ਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪ੍ਰੋ ਸ਼ੰਟੀ ਕੁਮਾਰ ਦੀ ਦੇਖ ਰੇਖ ਹੇਠ ਲਿਜਾਇਆ ਗਿਆ। ਇਸ ਮੌਕੇ ਡਾ.ਐਮ.ਕੇ. ਮਿਸ਼ਰਾ,ਪ੍ਰੋ ਗੁਰਤੇਜ ਸਿੰਘ ਤੇਜੀ, ਪ੍ਰੋ ਹਰਬੰਸ ਸਿੰਘ,ਪ੍ਰੋ ਮਤਵਾਲ ਸਿੰਘ,ਪ੍ਰੋ ਸੁਖਪਾਲ ਕੌਰ, ਪ੍ਰੋ ਕੁਲਦੀਪ ਕੌਰ,ਪ੍ਰੋ ਬਲਵਿੰਦਰ ਕੌਰ ਹਾਜ਼ਰ ਸਨ। ਟੂਰ ਦੌਰਾਨ ਵਿਦਿਆਰਥੀਆਂ ਨੇ ਸੀਲੋਂਗ ਵੈਲੀ ਬਰਫ਼ ਦੇ ਕੁਦਰਤੀ ਦ੍ਰਿਸ਼ ਅਤੇ ਹਿਮਾਚਲ ਦੀਆਂ ਵਾਦੀਆਂ ਦਾ ਅਨੰਦ ਮਾਣਿਆ। ਇਹ ਜਾਣਕਾਰੀ ਕਾਲਜ ਦੇ ਮੀਡੀਆ ਇੰਚਾਰਜ ਪ੍ਰੋ ਕੁਲਦੀਪ ਸਿੰਘ ਨੇ ਦਿੱਤੀ।