ਮਾਨਸਾ 13 ਜੂਨ (ਨਾਨਕ ਸਿੰਘ ਖੁਰਮੀ)- ਅੱਜ ਸੇਵਾ ਭਾਰਤੀ ਮਾਨਸਾ ਅਤੇ ਵਰਲਡ ਹਿਊਮਨ ਰਾਇਟਸ, ਮਾਨਸਾ ਦੇ ਮੈਂਬਰਾਂ ਡਾਕਟਰ ਕ੍ਰਿਸ਼ਨ ਸੇਠੀ ਤੇ ਸੁਨੀਲ ਗੋਇਲ ਵੱਲੋਂ ਸਤੀਸ਼ ਕੁਮਾਰ ਸੇਠੀ (ਬੂਟਾਂ ਵਾਲੇ) ਦੀ ਮੌਤ ਉਪਰੰਤ ਉਨ੍ਹਾਂ ਦੇ ਘਰ ਜਾ ਕੇ ਪਰਿਵਾਰ ਨੂੰ ਸਹਿਮਤ ਕਰਵਾ ਕੇ ਉਨ੍ਹਾਂ ਦੀਆਂ ਅੱਖਾਂ ਦਾਨ ਕਰਵਾਈਆਂ ਗਈਆਂ ਐਡਵੋਕੇਟ ਸੂਰਜ ਛਾਬੜਾ ਅਤੇ ਰਾਜਿੰਦਰ ਐਲਆਈਸੀ ਨੇ ਦੱਸਿਆ ਕਿ ਇਹ ਅੱਖਾਂ ਏਮਜ਼ ਹਸਪਤਾਲ ਬਠਿੰਡਾ ਦੇ ਡਾਕਟਰਾਂ ਦੀ ਟੀਮ ਵੱਲੋਂ ਲਈਆਂ ਗਈਆਂ ਅਤੇ ਡਾਕਟਰ ਜੌੜਾ ਨੇ ਦੱਸਿਆ ਕਿ ਇਹ ਅੱਖਾਂ ਇਕ ਹਫਤੇ ਦੇ ਅੰਦਰ ਦੋ ਜ਼ਰੂਰਤਮੰਦਾਂ ਦੇ ਲਗਾਈਆਂ ਜਾਣਗੀਆਂ।