ਤਲਵੰਡੀ ਸਾਬੋ, 11 ਮਈ
ਲਾਈਫਕੇਅਰ ਫਾਊਂਡੇਸ਼ਨ ਚੈਰੀਟੇਬਲ ਵੱਲੋਂ ਬੁੰਗਾ ਨਾਨਕਸਰ ਸਾਹਿਬ ਰਵਿਦਾਸੀਆਂ ਸਿੰਘਾਂ ਦੀ ਸਮੂਹ ਪ੍ਰਬੰਧਿਕ ਕਮੇਟੀ ਦੇ ਸਹਿਯੋਗ ਨਾਲ ਅੱਜ ਬੁੰਗਾ ਨਾਨਕਸਰ ਸਾਹਿਬ ਤਲਵੰਡੀ ਸਾਬੋ ਵਿੱਚ ਲੈਬੋਰੇਟਰੀ ਦਾ ਉਦਘਾਟਨ ਕੀਤਾ ਗਿਆ ਅੱਜ ਇਸ ਦਾ ਉਦਘਾਟਨ ਬਾਬਾ ਧਰਮ ਸਿੰਘ ਜੀ, ਸਾਬਕਾ ਨਗਰ ਕੌਂਸਲ ਪ੍ਰਧਾਨ ਹਰਬੰਸ ਸਿੰਘ ਜੀ, ਬੁੰਗਾ ਨਾਨਕਸਰ ਸਾਹਿਬ ਦੇ ਪ੍ਰਧਾਨ ਕਰਮ ਸਿੰਘ ਨੇ ਸਮੂਹ ਸੰਗਤਾਂ ਦੀ ਹਾਜ਼ਰੀ ਵਿੱਚ ਕੀਤਾ । ਇਸ ਚੈਰੀਟੇਬਲ ਲੈਬੋਰੇਟਰੀ ਮਾਨਵ ਭਲਾਈ ਲਈ ਕੰਮ ਕਰਦੀ ਹੈ ਇਸ ਵਿੱਚ ਹਰ ਟੈਸਟ 75% ਡਿਸਕਾਊਂਟ ਤੇ ਕੀਤੀ ਜਾਂਦੇ ਹਨ। ਉਦਘਾਟਨ ਮੌਕੇ ਗੁਰਦਿਆਂ ਦੇ ਪੰਜ ਅਤੇ ਸ਼ੂਗਰ ਦਾ ਇੱਕ ਟੈਸਟ ਮੁਫ਼ਤ ਕੀਤਾ ਗਿਆ । ਬੁੰਗਾ ਨਾਨਕਸਰ ਸਾਹਿਬ ਵਿਖੇ ਇਹੋ ਜਿਹੇ ਮਾਨਵ ਭਲਾਈ ਕੰਮ ਹੁੰਦੇ ਰਹਿੰਦੇ ਹਨ ਜਿਵੇਂ ਬੁੰਗਾ ਸਾਹਿਬ ਵਿਖੇ ਫਰੀ ਗਤਕਾ ਕੈਂਪ ਅਤੇ ਗੁਰਬਾਣੀ ਸੰਥਿਆ ਦੇ ਕਾਰਜ ਵੀ ਚਲਦੇ ਰਹਿੰਦੇ ਹਨ ਬੁੰਗਾ ਨਾਨਕਸਰ ਸਾਹਿਬ ਦੇ ਪ੍ਰਬੰਧਕ ਕਮੇਟੀ ਵੱਲੋਂ ਦਰਬਾਰ ਸਾਹਿਬ ਦੀ ਕਾਰ ਸੇਵਾ ਦਾ ਕੰਮ ਜਾਰੀ ਹੈ। ਇਸ ਮੌਕੇ ਤੇ ਚੈਰੀਟੇਬਲ ਲਬੋਰੇਟਰੀ ਦੇ ਜਰਨਲ ਮੈਨੇਜਰ ਸਰਦਾਰ ਹਰਦੀਪ ਸਿੰਘ ਜੀ ਅਤੇ ਸੈਂਟਰ ਇਨਚਾਰਜ ਗਗਨਦੀਪ ਸਿੰਘ ਅਤੇ ਨਵਦੀਪ ਸਿੰਘ ਬੁੰਗਾ ਨਾਨਕਸਰ ਸਾਹਿਬ ਦੇ ਖਜਾਨਚੀ ਸਾਹਿਬਾਨ ਬੂਟਾ ਸਿੰਘ ਜੀ, ਨੱਥਾ ਸਿੰਘ ਜੀ , ਮਲਕੀਤ ਸਿੰਘ ਜੀ, ਘੀਲਾ ਸਿੰਘ ਜੀ ਸਾਬਕਾ ਪ੍ਰਧਾਨ ਬੁੰਗਾ ਨਾਨਕਸਰ, ਅੰਮ੍ਰਿਤਪਾਲ ਸਿੰਘ ਰਿੰਕੂ, ਬਲਦੇਵ ਸਿੰਘ ਮਾਖਾ ,ਪ੍ਰੀਤਮ ਸਿੰਘ, ਮਾਸਟਰ ਗੁਰਪ੍ਰੀਤ ਸਿੰਘ ਆਦਿ ਸੰਗਤਾਂ ਮੌਜੂਦ ਸਨ ਆਖਰ ਤੇ ਬੁੰਗਾ ਨਾਨਕਸਰ ਸਾਹਿਬ ਦੇ ਪ੍ਰਧਾਨ ਕਰਮ ਸਿੰਘ ਮਹਿੰਮੀ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਚੈਰੀਟੇਬਲ ਲਬੋਰੇਟਰੀ ਵੱਲੋਂ ਕੀਤੇ ਕਾਰਜਾਂ ਦੀ ਸਲਾਘਾ ਕੀਤੀ ।