ਬੁਢਲਾਡਾ, 23 ਜੂਨ ( ਸੋਨੂੰ ਕਟਾਰੀਆ )
ਸ਼੍ਰੀ ਗੁਰੂ ਰਵਿਦਾਸ ਚਰਨ ਛੋਹ ਗੰਗਾ ਇਤਿਹਾਸਿਕ ਅਸਥਾਨ ਬੋਹਾ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਅਤੇ ਸਤਿਗੁਰੂ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ ਸਮੂਹ ਨਗਰ ਨਿਵਾਸੀ ਸੰਗਤਾਂ ਸਹਿਯੋਗ ਨਾਲ ਸਰਧਾ ਸਾਹਿਤ ਮਨਾਇਆ ਗਿਆ। ਇਸ ਮੌਕੇ ਵੱਖ – ਵੱਖ ਕੀਰਤਨੀ ਜੱਥਿਆਂ ਨੇ ਸਤਿਗੁਰੂ ਕਬੀਰ ਸਾਹਿਬ ਜੀ ਦੇ ਜੀਵਨ ਨਾਲ ਸਬੰਧਤ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਅੰਮਿ੍ਤਬਾਣੀ ਦੇ ਸ਼ਬਦ ਗਾਇਨ ਕਰਕੇ ਪਵਿੱਤਰ ਆਰਤੀ ਦਾ ਗਾਇਨ ਕੀਤਾ ਇਸ ਤੋਂ ਉਪਰੰਤ ਪ੍ਰੀਤ ਰਵਿਦਾਸੀਆ ਜੀ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਵੱਖ – ਵੱਖ ਬੁੱਧੀਜੀਵੀਆਂ ਨੇ ਕਿਹਾ ਸਾਰੇ ਗੁਰੂਆਂ ਪੀਰਾਂ, ਸੰਤਾਂ ਅਤੇ ਮਹਾਪੁਰਸ਼ਾਂ ਨੇ ਸਾਨੂੰ ਏਕਤਾ, ਭਾਈਚਾਰਕ ਅਤੇ ਪ੍ਰੇਮ ਪਿਆਰ ਦਾ ਸੰਦੇਸ਼ ਦਿੱਤਾ ਹੈ ਜਿਹਨਾਂ ਦੀ ਸਿੱਖਿਆ ਤੇ ਅਮਲ ਕਰ ਕੇ ਇਨਸਾਨ ਆਪਣੇ ਆਪ ਦਾ ਅਤੇ ਸਮਾਜ ਦਾ ਭਲਾ ਕਰ ਸਕਦਾ ਹੈ। ਇਸ ਮੌਕੇ ਪ੍ਰਧਾਨ ਜੱਗਾ ਸਿੰਘ ਨੇ ਕਿਹਾ ਜਿੱਥੇ ਨੌਜਵਾਨਾਂ ਨੂੰ ਨਸਿਆਂ ਅਤੇ ਹੋਰ ਸਮਾਜਿਕ ਅਲਾਮਤਾਂ ਤੋਂ ਦੂਰ ਰਹਿਣ ਦੀ ਨਸੀਹਤ ਦਿੰਦਿਆਂ ਜਾਤਾਂ, ਧਰਮਾਂ ਅਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰਿਕ ਸਾਂਝ ਰੱਖਣ ਲਈ ਅਪੀਲ ਕੀਤੀ। ਇਸ ਮੌਕੇ ਸੇਵਾਦਾਰ ਅਮਨਦੀਪ ਸਿੰਘ ਗਾਦੜ ਪੱਤੀ ਬੋਹਾ,ਕੁਲਦੀਪ ਹਰਿਆਉ, ਕਰਮਜੀਤ ਸਿੰਘ ਫੋਜੀ,ਪੱਪੂ ਬੋਹਾ, ਰਾਜਪਾਲ ਧਰਮਪੁਰਾ, ਬਲਦੇਵ ਗਰੋਹਾ,ਮੱਖਣ ਮੱਲ ਸਿੰਘ ਵਾਲਾ, ਜੀਤ ਸਿੰਘ ਸੈਦੇਵਾਲਾ,ਸੋਨੂੰ ਕਟਾਰੀਆ ਬੁਢਲਾਡਾ ਸ਼ੇਰ ਸਿੰਘ , ਕੁਲਵੰਤ ਸਿੰਘ ਸ਼ੇਰਖਾ, ਗਮਦੂਰ ਸਿੰਘ ਸ਼ੇਰਖ਼ਾ, ਰੇਸ਼ਮ ਸਿੰਘ ਮੰਦਰਾਂ, ਨਿੱਕਾ ਸਿੰਘ, ਅੰਮ੍ਰਿਤਪਾਲ ਵਰੇ, ਸਰੂਪ ਸਿੰਘ ਛੀਨਾ,ਗੋਰਾ ਸਿੰਘ ਰਾਮਾ ਨੰਦੀ, ਜਗਦੀਸ਼ ਸਿੰਘ ਰਤੀਆ, ਸੁਰਜਨ ਸਿੰਘ,ਅਮਰੀਕ ਸਿੰਘ ਮਕੋੜੀ, ਮਿੱਠੂ ਸਿੰਘ, ਮੱਘਰ ਸਿੰਘ,ਬਲਵਿੰਦਰ ਸਿੰਘ ਗਾਦੜ ਪੱਤੀ ਬੋਹਾ,ਅਮਨ ਰਤੀਆ, ਗੁਰਮੇਲ ਸਿੰਘ,ਕਸ਼ਮੀਰ ਸਿੰਘ ਨੰਗਲ, ਬਿੰਦਰ ਸਿੰਘ ਰਿਉਦ ਕਲਾਂ,ਮੇਵਾ ਸਿੰਘ ਮਹਿਮੀ, ਦੀਪਾ ਕੁਲਾਣਾ, ਰਵੀ ਭਖੜਿਆਲ,ਸੱਤਨਾਮ ਲਹਿਰਾਂ ਆਦਿ ਵੱਡੀ ਗਿਣਤੀ ਵਿੱਚ ਸੇਵਾਦਾਰ ਹਾਜ਼ਰ ਸਨ। ਨੌਜਵਾਨਾਂ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।