14 ਅਕਤੂਬਰ (ਨਾਨਕ ਸਿੰਘ ਖੁਰਮੀ) ਮਾਨਸਾ: ਸ. ਚੇਤਨ ਸਿੰਘ ਸਰਵਹਿੱਤਕਾਰੀ ਸੀਨੀ. ਸੰਕੈ. ਵਿੱਦਿਆ ਮੰਦਰ, ਮਾਨਸਾ ਦੇ ਵਿੱਦਿਆਰਥੀਆਂ ਨੇ ਚੌਥੀ ਕਲਾਸ ਤੋਂ ਲੈ ਕੇ ਬਾਰਵੀਂ ਕਲਾਸ ਤੱਕ ਨੇ ਸਟੇਟ ਪੱਧਰ ਦੇ ਸਾਇੰਸ ਮੇਲੇ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਭਾਗ ਲਿਆ । ਸਾਰੇ ਹੀ ਵਿੱਦਿਆਰਥੀਆਂ ਦੁਆਰਾ ਬਹੁਤ ਹੀ ਲਗਨ ਅਤੇ ਉਤਸ਼ਾਹ ਨਾਲ ਮਾਡਲ ਤਿਆਰ ਕੀਤੇ ਗਏ। ਇਸ ਸਾਇੰਸ ਮੇਲੇ ਵਿੱਚ ਪ੍ਰਤੀਯੋਗਤਾ ਚਾਰ ਵਰਗਾਂ ਸ਼ਿਸ਼ੂ, ਬਾਲ, ਕਿਸ਼ੋਰ ਅਤੇ ਤਰੁਣ ਵਿੱਚ ਕਰਵਾਈ ਗਈ। ਸਾਇੰਸ ਮਾਡਲ ਸ਼ਿਸ਼ੂ ਵਰਗ ਵਿੱਚ ਪਰੇਜ਼ ਕਲਾਸ ਪੰਜਵੀਂ ਦਾ ਨਵੀਨਤਾਕਾਰੀ ਮਾਡਲ ਦੂਜੇ ਸਥਾਨ ਤੇ ਰਿਹਾ। ਇਸੇ ਤਰ੍ਹਾਂ ਬਾਲ ਵਰਗ ਵਿੱਚ ਭਵਕੀਰਤ ਸਿੰਘ ਕਲਾਸ ਅੱਠਵੀਂ ਦਾ ਖੇਤੀ ਤਕਨੀਕ ਤੇ ਅਧਾਰਿਤ ਮਾਡਲ ਪਹਿਲੇ ਸਥਾਨ ਤੇ ਰਿਹਾ ਤੇ ਮੰਨਤ ਛਾਬੜਾ ਕਲਾਸ ਅੱਠਵੀਂ ਦਾ ਰੇਸ਼ੇ ਤੋਂ ਕੱਪੜਾ ਤੇ ਅਧਾਰਤ ਮਾਡਲ ਪਹਿਲੇ ਸਥਾਨ ਤੇ ਰਿਹਾ ਅਤੇ ਇਸੇ ਤਰ੍ਹਾਂ ਬਾਲ ਵਰਗ ਵਿੱਚ ਯਸ਼ਵਿਨ ਜਿੰਦਲ ਕਲਾਸ ਅੱਠਵੀਂ ਪੱਤਰ ਵਾਚਨ ਵਿੱਚ ਤੀਜੇ ਸਥਾਨ ਤੇ ਰਿਹਾ ਅਤੇ ਕਿਸ਼ੋਰ ਵਰਗ ਵਿੱਚ ਨੂਰਜੋਤ ਕੌਰ ਕਲਾਸ ਗਿਆਰਵੀਂ ਪੱਤਰ ਵਾਚਨ ਵਿੱਚ ਤੀਜੇ ਸਥਾਨ ਤੇ ਰਹੀ।
ਇਸੇ ਤਰ੍ਹਾਂ ਗਣਿਤ ਮਾਡਲ ਕਿਸ਼ੋਰ ਵਰਗ ਵਿੱਚ ਝਲਕਪ੍ਰੀਤ ਕੌਰ ਕਲਾਸ ਦਸਵੀਂ ਦਾ ਮਾਡਲ ਤਿਕੋਣਮਿਤੀ ਪਹਿਲੇ ਸਥਾਨ ਤੇ ਰਿਹਾ, ਪ੍ਰਿਆਸ਼ੂ ਕਲਾਸ ਦਸਵੀਂ ਦਾ ਮਾਡਲ ਸਿਧਾਂਤਾ ਅਤੇ ਪਛਾਣਾਂ ਨੂੰ ਸਾਬਤ ਕਰਨਾ ਪਹਿਲੇ ਸਥਾਨ ਤੇ ਰਿਹਾ ਅਤੇ ਸਮਰਿਧੀ ਕਲਾਸ ਦਸਵੀਂ ਦਾ ਮਾਡਲ ਇਨੋਵੇਟਿਵ ਪਹਿਲੇ ਸਥਾਨ ਤੇ ਰਿਹਾ । ਤਰੁਣ ਵਰਗ ਵਿੱਚ ਭਵਜੀਤ ਸਿੰਘ ਬਾਰਵੀਂ ਦਾ ਮਾਡਲ ਇਨੋਵੇਟਿਵ ਦੂਜੇ ਸਥਾਨ ਤੇ ਰਿਹਾ ਅਤੇ ਸੁਖਮਨਪ੍ਰੀਤ ਸਿੰਘ ਬਾਰਵੀਂ ਦਾ ਮਾਡਲ ਕੋਨਿਕ ਭਾਗ ਤੇ ਅਧਾਰਿਤ ਤੀਜੇ ਸਥਾਨ ਤੇ ਰਿਹਾ।
ਇਸੇ ਤਰ੍ਹਾਂ ਗਣਿਤ ਪ੍ਰਸ਼ਨਮੰਚ ਸ਼ਿਸ਼ੂ ਵਰਗ ਵਿੱਚ ਦਿਲਜੋਤ ਸਿੰਘ, ਪ੍ਰਥਮ ਅਤੇ ਅਰਾਧਿਆ ਕਲਾਸ ਪੰਜਵੀਂ ਤੀਜੇ ਸਥਾਨ ਤੇ ਰਹੇ। ਬਾਲ ਵਰਗ ਪ੍ਰਸ਼ਨਮੰਚ ਵਿੱਚ ਪ੍ਰਿਆ, ਮਾਧਵ ਕਲਾਸ ਸੱਤਵੀਂ ਅਤੇ ਰਹਿਮਤ ਗਰਗ ਕਲਾਸ ਅੱਠਵੀਂ ਪਹਿਲੇ ਸਥਾਨ ਤੇ ਰਿਹਾ। ਤਰੁਣ ਵਰਗ ਪ੍ਰਸ਼ਨਮੰਚ ਵਿੱਚ ਯੂਨੀਕ, ਸ਼ੁਭਮ ਅਤੇ ਅਰੁਣ ਕਲਾਸ ਬਾਰਵੀਂ ਨੇ ਪਹਿਲਾ ਸਥਾਨ ਹਾਸਲ ਕਰਕੇ ਵਿੱਦਿਆ ਮੰਦਰ ਦਾ ਨਾਂ ਚਮਕਾਇਆ।
ਇਸੇ ਤਰ੍ਹਾਂ ਗਣਿਤ ਪੱਤਰ ਵਾਚਨ ਬਾਲ ਵਰਗ ਵਿੱਚ ਨੱਬਿਆ ਕਲਾਸ ਛੇਵੀਂ ਨੇ ਪਹਿਲਾ ਸਥਾਨ ਹਾਸਲ ਕੀਤਾ ਤੇ ਤਰੁਣ ਵਰਗ ਵਿੱਚ ਖੁਸ਼ਪ੍ਰੀਤ ਕੌਰ ਕਲਾਸ ਗਿਆਰਵੀਂ ਨੇ ਦੂਜਾ ਸਥਾਨ ਹਾਸਲ ਕੀਤਾ ਵਿੱਦਿਆ ਮੰਦਰ ਦੇ ਪ੍ਰਧਾਨ ਡਾ. ਬਲਦੇਵ ਰਾਜ ਬਾਂਸਲ ਜੀ ਅਤੇ ਮੈਨੇਜਰ ਸ਼੍ਰੀ ਜਤਿੰਦਰਵੀਰ ਗੁਪਤਾ ਜੀ ਨੇ ਬੱਚਿਆਂ ਵੱਲੋਂ ਤਿਆਰ ਕੀਤੇ ਮਾਡਲਾਂ ਦੀ ਪ੍ਰਸ਼ੰਸ਼ਾ ਕੀਤੀ ਤੇ ਜੇਤੂ ਵਿੱਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿੱਦਿਆ ਮੰਦਰ ਦੇ ਪ੍ਰਿੰਸੀਪਲ ਸ਼੍ਰੀ ਜਗਦੀਪ ਕੁਮਾਰ ਪਟਿਆਲ ਜੀ ਨੇ ਬੱਚਿਆਂ ਦੇ ਮਾਡਲ ਦੀ ਪ੍ਰਸ਼ੰਸ਼ਾ ਕਰਦਿਆ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਉਣ ਨਾਲ ਬੱਚਿਆਂ ਦੀ ਸਖਸ਼ੀਅਤ ਵਿੱਚ ਨਿਖਾਰ ਆਉਂਦਾ ਹੈ ਅਤੇ ਦੱਸਿਆ ਕਿ ਹੁਣ ਇਹ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿੱਦਿਆਰਥੀ ਇੰਟਰ ਸਟੇਟ ਪ੍ਰਤੀਯੋਗਤਾ ਵਿੱਚ ਭਾਗ ਲੈਣ ਲਈ ਤੇਪਲਾ ਵਿਖੇ ਜਾਣਗੇ।
ਸਟੇਟ ਪੱਧਰ ਦੇ ਸਾਇੰਸ ਮੇਲੇ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਵਿੱਦਿਆਰਥੀਆਂ ਨੇ ਭੀਖੀ ਵਿਖੇ ਭਾਗ ਲਿਆ
Leave a comment