ਸਕੂਲ ਦੇ ਵਿਕਾਸ ਲਈ ਮੰਗਿਆ ਸਹਿਯੋਗ
ਭੀਖੀ, 23 ਜਨਵਰੀ (ਕਰਨ ਭੀਖੀ)
ਭੀਖੀ ਕਸਬੇ ਦੇ ਸਰਕਾਰੀ ਸੈਕੰਡਰੀ ਸਕੂਲ ਲੜਕੇ ਦੇ ਇੰਚਾਰਜ ਪ੍ਰਿੰਸੀਪਲ ਗੁਰਪਿੰਦਰ ਸਿੰਘ ਵੱਲੋਂ ਨਗਰ ਪੰਚਾਇਤ ਭੀਖੀ ਦੇ ਨਵ-ਨਿਯੁਕਤ ਪ੍ਰਧਾਨ ਅਤੇ ਕੌਸਲਰਾਂ ਦਾ ਸਕੂਲ ਸਭਾ ਵਿੱਚ ਸਨਮਾਨ ਕੀਤਾ ਗਿਆ| ਉਹਨਾਂ ਦੇ ਸੱਦੇ ਤੇ ਸਕੂਲ ਪੁੱਜੇ ਕੌਸਲਰਾਂ ਦਾ ਧੰਨਵਾਦ ਕਰਦੇ ਹੋਏ ਸਕੂਲ ਮੁੱਖੀ ਗੁਰਪਿੰਦਰ ਸਿੰਘ ਨੇ ਸਕੂਲ ਦੇ ਪ੍ਰਬੰਧ ਨੂੰ ਹੋਰ ਬਿਹਤਰ ਬਨਾਉਣ ਲਈ ਉਹਨਾਂ ਤੋਂ ਸਹਿਯੋਗ ਮੰਗਿਆ ਤਾਂ ਜੋ ਸਕੂਲ ਅਤੇ ਇਲਾਕੇ ਦੇ ਨਾਮ ਨੂੰ ਚਮਕਾਇਆ ਜਾ ਸਕੇ|
ਇਸ ਮੌਕੇ ਬੋਲਦਿਆਂ ਨਵ ਨਿਯੁਕਤ ਪ੍ਰਧਾਨ ਸੁਖਪ੍ਰੀਤ ਕੌਰ ਦੇ ਪਤੀ ਸੁਖਦੇਵ ਸਿੰਘ ਨੇ ਕਿਹਾ ਕਿ ਇਸ ਸੰਸਥਾ ਵਿੱਚ ਪੜ੍ਹੇ ਹੋਣ ਕਾਰਨ ਉਹਨਾਂ ਦੀਆਂ ਭਾਵਨਾਵਾਂ ਸੰਸਥਾ ਨਾਲ ਜੁੜੀਆਂ ਹੋਈਆਂ ਹਨ ਤੇ ਉਹ ਸਕੂਲ ਦੀਆਂ ਬੁਨਿਆਦੀ ਜਰੂਰਤਾਂ ਅਤੇ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਲਈ ਉਹ ਵੱਧ ਤੋਂ ਵੱਧ ਯਤਨ ਕਰਨਗੇ ਤੇ ਹਰ ਤਰ੍ਹਾਂ ਦੇ ਸਹਿਯੋਗ ਲਈ ਹਾਜ਼ਰ ਰਹਿਣਗੇ| ਸਟੇਜ਼ ਸਕੱਤਰ ਅਧਿਆਪਕ ਸੱਤ ਪ੍ਰਤਾਪ ਸਿੰਘ ਨੇ ਸਾਰੇ ਕੌਂਸਲਰਾ ਦਾ ਸਵਾਗਤ ਕੀਤਾ|
ਇਸ ਸਮੇਂ ਨਗਰ ਪੰਚਾਇਤ ਦੇ ਉੱਪ ਪ੍ਰਧਾਨ ਪੱਪੀ ਸਿੰਘ, ਕੌਂਸਲਰ ਹਰਪ੍ਰੀਤ ਸਿੰਘ, ਪ੍ਰੇਮ ਕੁਮਾਰ ਪ੍ਰੇਮਾ, ਕੁਲਵੰਤ ਸਿੰਘ, ਸੁਰੇਸ਼ ਕੁਮਾਰ ਬਿੰਦਲ, ਦਰਸ਼ਨ ਟੇਲਰ, ਡਾ. ਮਨਪ੍ਰੀਤ ਸਿੰਘ, ਰਾਮ ਸਿੰਘ ਰਾਮਾ, ਸਾਬਕਾ ਕੌਂਸਲਰ ਸੁਖਦੀਪ ਸਿੰਘ, ਆਪ ਆਗੂ ਰਜਿੰਦਰ ਜਾਫਰੀ, ਰਾਜ ਕੁਮਾਰ ਰਾਜੂ, ਛਿੰਦਾ ਸਿੰਘ, ਦਰਸ਼ਨ ਸਿੰਘ ਖਾਲਸਾ, ਸਮਰਜੀਤ ਸਿੰਘ ਤੇ ਸਕੂਲ ਅਧਿਆਪਕ ਪਰਮਜੀਤ ਸਿੰਘ, ਜਗਪਾਲ ਸਿੰਘ, ਵਰਿੰਦਰਜੀਤ ਸਿੰਘ, ਹਰਵਿੰਦਰ ਸਿੰਘ, ਅਮਰੀਕ ਸਿੰਘ, ਅਭਿਸ਼ੇਕ ਬਾਂਸਲ, ਵਰਿੰਦਰ ਕੁਮਾਰ, ਰੇਣੂ ਬਾਲਾ, ਮਨਪ੍ਰੀਤ ਕੌਰ, ਸੰਦਲਜੀਤ, ਸੋਨੀਆ ਰਾਣੀ, ਪ੍ਰਿਆ, ਰਜਿੰਦਰ ਕੌਰ, ਡਲਜੀਤ ਕੌਰ, ਅਨੀਤਾ ਗਰਗ, ਮਨਿੰਦਰ ਕੌਰ ਆਦਿ ਹਾਜ਼ਰ ਸਨ|