ਦੁਕਾਨਦਾਰਾਂ ਕਰ ਰਹੇ ਨੇ ਪੈਸੇ ਲੈਣ ਲਈ ਸਕੂਲ ਮੁਖੀਆਂ ਨੂੰ ਫੋਨ-ਬੱਛੋਆਣਾ।
ਅਧਿਆਪਕਾਂ ਦੁਆਰਾ ਪੱਲਿਓ ਚਲਾਏ ਪੈਸੇ ਸਕੂਲਾਂ ਨੂੰ ਤੁਰੰਤ ਵਾਪਸ ਕਰਨ ਦੀ ਮੰਗ -ਅਮਨਦੀਪ ਸ਼ਰਮਾ।
ਮਾਨਸਾ, 16 ਜੁਲਾਈ (ਨਾਨਕ ਸਿੰਘ ਖੁਰਮੀ)
ਗਰੈਜੂਏਟ ਸੈਰੇਮਨੀ ,ਸਕੂਲ ਗਰਾਂਟ ,ਐਫ ਐਲ ਐਨ ਕਿੱਟ ਅਤੇ ਵੱਖ-ਵੱਖ ਗਰਾਂਟਾਂ ਦਾ ਪੈਸਾ ਲਿਆ ਗਿਆ ਸੀ ਵਾਪਸ -ਰਕੇਸ ਗੋਇਲ ਬਰੇਟਾ।
ਮਾਰਚ ਮਹੀਨੇ ਪੰਜਾਬ ਭਰ ਦੇ ਸਕੂਲਾਂ ਵਿੱਚੋਂ ਪੀ ਐਫ ਐਸ ਰਾਹੀਂ ਵਾਪਸ ਲਏ ਗਏ ਪੈਸਿਆਂ ਨੂੰ ਤੁਰੰਤ ਜਾਰੀ ਕਰਨ ਦੀ ਮੰਗ ਕਰਦਿਆਂ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ,ਜੋਆਇੰਟ ਸਕੱਤਰ ਰਕੇਸ ਗੋਇਲ ਬਰੇਟਾ,ਉਪ ਪ੍ਰਧਾਨ ਰਘਵਿੰਦਰ ਸਿੰਘ ਧੂਲਕਾ ਨੇ ਕਿਹਾ ਕਿ ਸਕੂਲਾਂ ਨੇ ਵੱਖ-ਵੱਖ ਦੁਕਾਨਾਂ ਤੋਂ ਸਮਾਨ ਪਹਿਲਾਂ ਹੀ ਖਰੀਦ ਲਿਆ ਹੈ ਅਤੇ ਉਹਨਾਂ ਦਾ ਭੁਗਤਾਨ ਅਜੇ ਤੱਕ ਪੈਂਡਿੰਗ ਹੈ।
ਉਨਾਂ ਕਿਹਾ ਕਿ ਪੋਸੇ ਨਾ ਮਿਲਣ ਕਾਰਨ ਦੁਕਾਨਦਾਰ ਵੀ ਸਕੂਲ ਮੁਖੀਆਂ ਨੂੰ ਲਗਾਤਾਰ ਫੋਨ ਕਰ ਰਹੇ ਹਨ।ਤਾਜ਼ਾ ਜਾਣਕਾਰੀ ਅਨੁਸਾਰ
ਭੱਲਣਵਾੜਾ-152,696
ਧਿੰਗਾਣਾ-24300
ਕੌੜੀਵਾੜਾ -41659
ਖੈਰਾ ਖੁਰਦ -103,818
ਖੈਰਾ ਕਲਾਂ -28000
ਲੋਹਗੜ੍ਹ -33607
ਫਫੜੇ ਭਾਈਕੇ 98861
ਬਣਾਵਾਲਾ 46109
ਗੇਹਲੇ 37176
ਕੁਲਿਹਰੀ 23000
ਧਨਪੁਰਾ 69600
ਗੋਬਿੰਦਪੁਰਾ 29000
ਬੱਛੋਆਣਾ 35652
ਬਹਾਦਰਪੁਰ 85689
ਖਾਰਾ 42138
ਬਰਾਂਚ ਬਰੇਟਾ 34763
ਅਹਿਮਦਪੁਰ 14000
ਦਾਨੇਵਾਲਾ 74995 ਰੂਪੈ ਦੀ ਰਾਸ਼ੀ ਵਾਪਿਸ ਲਈ ਗਈ ਹੈ। ਉਨਾਂ ਕਿਹਾ ਕਿ ਪੂਰੇ ਪੰਜਾਬ ਵਿੱਚੋਂ ਕਰੋੜਾਂ ਰੁਪਏ ਦੀਆਂ ਗਰਾਂਟਾਂ ਵਾਪਸ ਲਈਆਂ ਗਈਆਂ ਹਨ ਜਿਸ ਕਾਰਨ ਸਕੂਲਾਂ ਦੇ ਚੱਲੇ ਕੰਮ ਵੀ ਰੁਕੇ ਪਏ ਹਨ।
ਜਥੇਬੰਦੀ ਦੇ ਆਗੂ ਸੁਖਵਿੰਦਰ ਸਿੰਘਲਾ ਬਰੇਟਾ ਨੇ ਦੱਸਿਆ ਕਿ ਪੰਜਾਬ ਭਰ ਦੇ ਪ੍ਰਾਇਮਰੀ, ਅੱਪਰ ਪ੍ਰਾਇਮਰੀ ਸਕੂਲਾਂ ਦੇ ਕਰੋੜਾਂ ਰੁਪਏ ਮਾਰਚ ਮਹੀਨੇ ਖਾਤਿਆਂ ਵਿੱਚੋਂ ਵਾਪਸ ਲੈ ਲਏ ਗਏ ਸਨ ਜਿਨਾਂ ਨੂੰ ਤੁਰੰਤ ਸਕੂਲਾਂ ਨੂੰ ਵਾਪਸ ਕਰਨ ਦੀ ਮੰਗ ਕੀਤੀ।
ਜਥੇਬੰਦੀ ਪੰਜਾਬ ਦੇ ਸਰਪ੍ਰਸਤ ਗੁਰਮੇਲ ਸਿੰਘ ਬਰੇ ,ਜਸ਼ਨਦੀਪ ਸਿੰਘ ਕੁਲਾਣਾ, ਬਲਜੀਤ ਸਿੰਘ ਗੁਰਦਾਸਪੁਰ, ਜਸਵੀਰ ਸਿੰਘ ਹੁਸ਼ਿਆਰਪੁਰ, ਸਤਿੰਦਰ ਸਿੰਘ ਦੁਆਬੀਆ ,ਭਗਵੰਤ ਭਟੇਜਾ, ਪਰਮਜੀਤ ਸਿੰਘ ਤੂਰ ,ਲਵਨੀਸ਼ ਗੋਇਲ ਨਾਭਾ, ਕਮਲ ਗੋਇਲ ਸੁਨਾਮ, ਓਮ ਪ੍ਰਕਾਸ਼ ਛਾਜਲੀ, ਪਰਮਜੀਤ ਸਿੰਘ ਤਲਵੰਡੀ ਸਾਬੋ,ਕ੍ਰਿਸ਼ਨ ਬਠਿੰਡਾ, ਗੁਰਜੰਟ ਸਿੰਘ ਬੱਛੋਆਣਾ, ਦੀਪਕ ਗੋਇਲ ਮੋਹਾਲੀ ਆਦਿ ਪੰਜਾਬ ਭਰ ਦੇ ਸਾਥੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕੂਲਾਂ ਦਾ ਵਾਪਸ ਲਿਆ ਪੈਸਾ ਤੁਰੰਤ ਜਾਰੀ ਕੀਤਾ ਜਾਵੇ ਤਾਂ ਜੋ ਵੱਡੇ ਪੱਧਰ ਤੇ ਦੁਕਾਨਦਾਰਾਂ ਦਾ ਹਿਸਾਬ ਕਿਤਾਬ ਕੀਤਾ ਜਾ ਸਕੇ। ਉਨਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸਕੂਲਾਂ ਨੂੰ ਜਾਰੀ ਗਰਾਂਟਾਂ ਵਾਪਸ ਲੈ ਲਈਆਂ ਹਨ।