ਭੀਖੀ, 5 ਫਰਵਰੀ
ਤਰਕਸ਼ੀਲ ਸੁਸਾਇਟੀ ਪੰਜਾਬ, ਨਵਯੁਗ ਸਾਹਿਤ ਕਲਾ ਮੰਚ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਪ੍ਰੈਸ ਰਾਹੀਂ ਜ਼ਿਲ੍ਹਾ ਪੁਲੀਸ ਮੁਖੀ ਤੋਂ ਮੰਗ ਕੀਤੀ ਹੈ ਕਿ ਕਹਣੀਕਾਰ ਭੁਪਿੰਦਰ ਫੌਜੀ ’ਤੇ ਥਾਣਾ ਭੀਖੀ ਵਿਖੇ ਧਾਰਾ 295 ਅਧੀਨ ਦਰਜ ਕੀਤਾ ਪਰਚਾ ਰੱਦ ਕੀਤਾ ਜਾਵੇ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਗੁਰਨਾਮ ਸਿੰਘ ਭੀਖੀ, ਬੀ.ਕੇ.ਯੂ. (ਸਿੱਧੂਪੁਰ) ਦੇ ਸੂਬਾ ਆਗੂ ਗੁਰਚਰਨ ਸਿੰਘ ਭੀਖੀ, ਜਮਹੂਰੀ ਕਿਸਾਨ ਸਭਾ ਦੇ ਆਗੂ ਮਾ. ਛੱਜੂ ਰਾਮ ਰਿਸ਼ੀ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਰੂਪ ਸਿੰਘ ਢਿੱਲੋਂ, ਮਜਦੂਰ ਮੁਕਤੀ ਮੋਰਚਾ ਦੇ ਆਗੂ ਵਿਜੇ ਕੁਮਾਰ ਭੀਖੀ, ਤਰਕਸ਼ੀਲ ਸੁਸਾਇਟੀ ਦੇ ਜੋਨ ਆਗੂ ਭਰਪੂਰ ਸਿੰਘ ਮੰਨਣ, ਹਰਮੇਸ਼ ਭੋਲਾ ਮੱਤੀ, ਅਮ੍ਰਿਤ ਰਿਸ਼ੀ, ਵਰਿੰਦਰ ਖੀਵਾ, ਜਸਪਾਲ ਅਤਲਾ, ਬੂਟਾ ਸਿੰਘ ਬੀਰ, ਸੁਖਵਿੰਦਰ ਸਿੰਘ ਬੀਰ, ਸੋਨੀ ਬੁਢਲਾਡਾ, ਦਰਸ਼ਨ ਅਜ਼ਾਦ ਕੁਲਰੀਆਂ, ਮਾ. ਲ਼ੱਖਾ ਸਿੰਘ ਮਨਸਾ, ਕੈਪਟਨ ਗੁਲਾਬ ਸਿੰਘ ਝੁਨੀਰ, ਨਰਿੰਦਰ ਕੌਰ ਬੁਰਜ ਹਮੀਰਾ, ਨਵਯੁਗ ਸਾਹਿਤ ਕਲਾ ਮੰਚ ਦੇ ਸਕੱਤਰ ਅਮਰੀਕ ਸਿੰਘ, ਐੱਸ. ਡੀ. ਓ. ਰਜਿੰਦਰ ਸਿੰਘ ਰੋਹੀ, ਸ਼ਾਇਰ ਸਤਪਾਲ ਭੀਖੀ. ਮਨਜੀਤ ਸਿੰਘ ਮੰਨਣ ਆਦਿ ਆਗੂ ਨੇ ਕਿਹਾ ਕਿ ਆਰ. ਐੱਸ. ਐੱਸ. ਅਤੇ ਬੀਜੇਪੀ. ਬੋਲਣ ਦੀ ਅਜ਼ਾਦੀ ਨੂੰ ਬੰਦ ਕਰਨ ਲਈ ਸਾਜਿਸ਼ਾਂ ਰਚ ਰਹੀ ਹੈ। ਜੋ ਵੀ ਇਨ੍ਹਾਂ ਖਿਲਾਫ਼ ਬੋਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਧਾਰਮਿਕ ਭਾਵਨਾਵਾਂ ਦੀ ਆੜ ਹੇਠ ਬੱੁਧੀਜੀਵੀਆਂ, ਲੇਖਕਾਂ ਤੇ ਤਰਕਸ਼ੀਲਾਂ ’ਤੇ ਪਰਚੇ ਦਰਜ਼ ਕੀਤੇ ਜਾ ਰਹੇ ਹਨ। ਆਗੂਆਂ ਕਿਹਾ ਕਿ ਅਜਿਹਾ ਕਰਕੇ ਆਰ.ਐੱਸ.ਐੱਸ. ਤੇ ਬੀਜੇਪੀ ਪੰਜਾਬ ਦਾ ਭਾਈਚਾਰਕ ਮਾਹੌਲ ਖ਼ਰਾਬ ਕਰ ਰਹੀਆਂ ਹਨ। ਉਕਤ ਨੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਕਹਾਣੀਕਾਰ ਭੁਪਿੰਦਰ ਫੌਜੀ ਤੇ 295 ਅਧੀਨ ਦਰਜ ਮਾਮਲਾ ਰੱਦ ਕਰਨ ਦ ਮੰਗ ਕੀਤੀ।