ਵਿੱਦਿਆ ਭਾਰਤੀ ਸੰਸਕ੍ਰਿਤੀ ਬੋਧ ਪਰਿਯੋਜਨਾ ਇੰਟਰ-ਸਟੇਟ ਪੱਧਰ ਤੇ ਉਪਲੱਬਧੀਆਂ
ਨਾਨਕ ਸਿੰਘ ਖੁਰਮੀ,ਮਾਨਸਾ 4 ਨਵੰਬਰ
ਸ.ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਦੇ ਵਿਦਿਆਰਥੀ ਵਿੱਦਿਆ ਭਾਰਤੀ ਦੁਆਰਾ ਆਯੋਜਿਤ “ਸੰਸਕ੍ਰਿਤੀ ਬੋਧ ਪਰਿਯੋਜਨਾ” ਦੀ ਪ੍ਰਤੀਯੋਗਤਾ ਲਈ ਇੰਟਰ ਸਟੇਟ ਪੱਧਰ ਤੇ ਭਾਗ ਲੈਣ ਲਈ ਗੋਹਾਣਾ ਵਿਖੇ ਗਏ।ਇਹ ਪ੍ਰਤੀਯੋਗਤਾ ਚਾਰ ਵਰਗਾਂ ਸ਼ਿਸ਼ੂ, ਬਾਲ,ਕਿਸ਼ੋਰ ਅਤੇ ਤਰੁਣ ਵਰਗ ਵਿੱਚ ਹੋਈ, ਜਿਸ ਚ ਸ.ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਦੇ ਵਿਦਿਆਰਥੀਆਂ ਨੇ ਸੰਸਕ੍ਰਿਤੀ ਪ੍ਰਸ਼ਨ ਮੰਚ ਪ੍ਰਤੀਯੋਗਤਾ ਵਿੱਚ ਸ਼ਿਸ਼ੂ ਵਰਗ ਵਿੱਚ ਕਾਇਨਾਤ, ਰਿੰਪਾਸ਼ੀ ਅਤੇ ਮਾਨਿਆ ਅਤੇ ਬਾਲ ਵਰਗ ਵਿੱਚ ਵਿਸ਼ਨੂੰ, ਅਕਸ਼ਿਤਾ ਅਤੇ ਪ੍ਰਭਨੂਰ ਕੌਰ ਨੇ ਇੰਟਰ ਸਟੇਟ ਪੱਧਰ ਤੇ ਪਹਿਲਾ ਸਥਾਨ ਹਾਸਲ ਕਰਕੇ ਵਿੱਦਿਆ ਮੰਦਰ ਦਾ ਨਾਂ ਰੋਸ਼ਨ ਕੀਤਾ। ਇਸੇ ਤਰ੍ਹਾਂ ਕਥਾ-ਕਥਨ ਵਿੱਚ ਸ਼ਿਸ਼ੂ ਵਰਗ ਵਿੱਚ ਲਕਸ਼ੈ ਨੇ ਪਹਿਲਾ ਸਥਾਨ, ਬਾਲ ਵਰਗ ਵਿੱਚ ਪ੍ਰਸ਼ਾਂਤ ਨੇ ਮੂਰਤੀ ਕਲਾ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਅਤੇ ਕਿਸ਼ੋਰ ਵਰਗ ਮੂਰਤੀ ਕਲਾ ਵਿੱਚ ਜਸਕੀਰਤ ਨੇ ਪਹਿਲਾ ਸਥਾਨ ਹਾਸਲ ਕੀਤਾ। ਵਿੱਦਿਆ ਮੰਦਰ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਇਹਨਾਂ ਵਿਦਿਅਰਥੀਆਂ ਨੇ ਸ਼ਾਨਦਾਰ ਪੁਜੀਸ਼ਨਾਂ ਹਾਸਲ ਕੀਤੀਆਂ। ਇਸ ਵਿਸ਼ੇਸ਼ ਮੌਕੇ ਤੇ ਵਿੱਦਿਆ ਮੰਦਰ ਦੇ ਪ੍ਰਧਾਨ ਡਾ.ਬਲਦੇਵ ਰਾਜ ਬਾਂਸਲ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸੇ ਦੌਰਾਨ ਵਿੱਦਿਆ ਮੰਦਰ ਦੇ ਪ੍ਰਿੰਸੀਪਲ ਸ਼੍ਰੀ ਜਗਦੀਪ ਕੁਮਾਰ ਪਟਿਆਲ ਨੇ ਇਹਨਾਂ ਜੇਤੂ ਵਿਦਿਆਰਥੀਆਂ ਨੂੰ ਪ੍ਰਾਰਥਨਾ ਸਭਾ ਵਿੱਚ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਹੁਣ ਇਹ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਸਾਰੇ ਹੀ ਵਿਦਿਆਰਥੀ ਨੈਸ਼ਨਲ ਪ੍ਰਤੀਯੋਗਤਾ ਵਿੱਚ ਭਾਗ ਲੈਣ ਲਈ ਕੁਰੂਕਸ਼ੇਤਰ (ਹਰਿਆਣਾ) ਵਿਖੇ ਜਾਣਗੇ।
ਫੋਟੋ 02 ਕੈਪਸ਼ਨ-ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਮੁਖੀ।
