ਮਾਨਸਾ 20 ਅਗਸਤ (ਨਾਨਕ ਸਿੰਘ ਖੁਰਮੀ)
ਸ. ਚੇਤਨ ਸਿੰਘ ਸਰਵਹਿੱਤਕਾਰੀ ਸੀਨੀ. ਸੰਕੈ. ਵਿਦਿਆ ਮੰਦਰ, ਮਾਨਸਾ ਦੇ ਖਿਡਾਰੀ ਵਿਦਿਆ ਭਾਰਤੀ ਸਟੇਟ ਟੂਰਨਾਮੈਂਟ ਚੈੱਸ, ਟੇਬਲ ਟੈਨਿਸ ਅਤੇ ਸਕੇਟਿੰਗ ਵਿੱਚ ਭਾਗ ਲੈਣ ਲਈ ਸਰਵਹਿੱਤਕਾਰੀ ਵਿਦਿਆ ਮੰਦਰ ਤਲਵਾੜਾ ਵਿਖੇ ਮਿਤੀ 17-08-2025 ਤੋਂ 19-08-2025 ਨੂੰ ਗਏ। ਸਾਰੇ ਹੀ ਖਿਡਾਰੀਆਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਵੱਖ੍-ਵੱਖ ਪੁਜੀਸ਼ਨਾ ਹਾਸਿਲ ਕੀਤੀਆ ਜਿਵੇਂ ਕਿ ਚੈਸੱ ਅੰਡਰ-14 ਲੜਕੀਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ, ਅੰਡਰ-17 ਲੜਕੀਆਂ ਨੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਅੰਡਰ-19 ਲੜਕੀਆਂ ਨੇ ਵੀ ਦੂਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਲੜਕਿਆਂ ਦੀ ਟੀਮ ਵਿੱਚੋਂ ਅੰਡਰ-14 ਨੇ ਪਹਿਲਾ ਸਥਾਨ ਅਤੇ ਅੰਡਰ-19 ਨੇ ਵੀ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਟੇਬਲ ਟੈਨਿਸ ਅੰਡਰ-14 ਲੜਕੀਆਂ ਨੇ ਪਹਿਲਾ ਸਥਾਨ ਅਤੇ ਅੰਡਰ-19 ਲੜਕੀਆਂ ਨੇ ਵੀ ਪਹਿਲਾ ਸਥਾਨ ਹਾਸਿਲ ਕੀਤਾ। ਸਕੇਟਿੰਗ ਅੰਡਰ-11 ਗੁਰਜੋਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ, ਅੰਡਰ-14 ਅਹਿਮਜੋਤ ਸਿੰਘ ਨੇ ਪਹਿਲਾ ਸਥਾਨ ਅਤੇ ਅੰਡਰ-17 ਮਨਪ੍ਰੀਤ ਸਿੰਘ ਨੇ ਵੀ ਪਹਿਲਾ ਸਥਾਨ ਹਾਸਿਲ ਕੀਤਾ। ਅੰਡਰ-14 ਜਪਜੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕਰਕੇ ਵਿਦਿਆ ਮੰਦਰ ਦਾ ਨਾਮ ਰੋਸ਼ਨ ਕੀਤਾ ਵਿਦਿਆ ਮੰਦਰ ਦੇ ਪ੍ਰੁਧਾਨ ਡਾ. ਬਲਦੇਵ ਰਾਜ ਬਾਂਸਲ ਜੀ ਨੇ ਇਹਨਾਂ ਸਾਰੇ ਖਿਡਾਰੀਆਂ ਦੀ ਇਸ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ।ਅਖੀਰ ਵਿੱਚ ਵਿਦਿਆ ਮੰਦਰ ਦੇ ਪ੍ਰਿੰਸੀਪਲ ਸ਼੍ਰੀ ਜਗਦੀਪ ਕੁਮਾਰ ਪਟਿਆਲ ਜੀ ਨੇ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਸਾਰੇ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਅਤੇ ਅਜਿਹੀਆਂ ਉੱਚ ਮੰਜ਼ਿਲਾ ਨੂੰ ਛੂਹਣ ਦਾ ਆਸ਼ੀਰਵਾਦ ਦਿੱਤਾ ਅਤੇ ਦੱਸਿਆ ਕਿ ਹੁਣ ਇਹ ਸਕੇਟਿੰਗ ਵਾਲੀ ਟੀਮ ਇੰਟਰ ਸਟੇਟ ਟੁਰਨਾਮੈਂਟ ਵਿੱਚ ਭਾਗ ਲੈਣ ਲਈ ਦਿੱਲੀ ਅਤੇ ਚੈਸੱ ਅਤੇ ਟੇਬਲ ਟੈਨਿਸ ਦੇ ਖਿਡਾਰੀ ਇੰਟਰ ਸਟੇਟ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਸ਼ਿਮਲਾ (ਹਿਮਾਚਲ) ਵਿਖੇ ਜਾਣਗੇ।