ਝੁਨੀਰ 10 ਸਤੰਬਰ (ਬਲਜੀਤ ਪਾਲ):
ਸਤਿਯੁਗ ਦਰਸ਼ਨ ਇੰਸਟੀਚਿਊਟ ਆਫ ਐਜੂਕੇਸ਼ਨ ਐਂਡ ਰਿਸਰਚ ਕਾਲਜ ਫਰੀਦਾਬਾਦ ਵਿਖੇ ਵਿਸ਼ਵ ਸਮਾਨਤਾ ਦਿਵਸ ਮਨਾਇਆ ਗਿਆ। ਇਸ ਮੌਕੇ ਰੱਖੇ ਸਮਾਰੋਹ ਦੌਰਾਨ ਪੂਰੇ ਭਾਰਤ ਦੇ ਵੱਖ-ਵੱਖ ਸਕੂਲਾਂ ਦੇ ਤਕਰੀਬਨ 125 ਪ੍ਰਿੰਸੀਪਲ ਹਾਜ਼ਰ ਸਨ।ਇਹ ਸਮਾਗਮ 9ਵੇਂ ਓਲੰਪੀਆਡ ਵਿੱਚ ਮਾਨਵਤਾ ਨਾਲ ਸਬੰਧਤ ਇੱਕ ਪੁਰਸਕਾਰ ਨਾਲ ਸਬੰਧਤ ਸਮਾਗਮ ਸੀ। ਇਸ ਪ੍ਰੋਗਰਾਮ ਵਿੱਚ ਲੱਖਾਂ ਬੱਚਿਆਂ ਨੇ ਹਿੱਸਾ ਲਿਆ।
ਪ੍ਰੋਗਰਾਮ ਦੌਰਾਨ ਪੰਜਾਬ ਕਾਨਵੈਂਟ ਸਕੂਲ ਝੁਨੀਰ ਦੇ ਪ੍ਰਿੰਸੀਪਲ ਟੀਸ਼ਾ ਅਰੋੜਾ, ਐਚ.ਓ.ਡੀ. ਸਪਨਾ ਨਾਗਪਾਲ ਅਤੇ ਕੋਆਰਡੀਨੇਟਰ ਸੁਮਿਤ ਨਾਗਪਾਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ ਮਿਲੇ ਇਸ ਸਨਮਾਨ ਨਾਲ ਸਕੂਲ ਅਤੇ ਇਲਾਕੇ ਦਾ ਨਾਮ ਹੋਰ ਵੀ ਰੋਸ਼ਨ ਹੋਇਆ ਹੈ। ਸਕੂਲ ਦੇ ਸਮੂਹ ਸਟਾਫ ਅਤੇ ਮੈਨੇਜਮੈਂਟ ਕਮੇਟੀ ਨੇ ਸਨਮਾਨਿਤ ਸਖਸ਼ੀਅਤਾਂ ਨੂੰ ਵਧਾਈ ਦਿੱਤੀ ਅਤੇ ਸਕੂਲ ਪਹੁੰਚਣ ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ।
ਵਿਸ਼ਵ ਸਮਾਨਤਾ ਦਿਵਸ ਮੌਕੇ ਪੰਜਾਬ ਕਾਨਵੈੰਟ ਸਕੂਲ ਦੇ ਪ੍ਰਿੰਸੀਪਲ ਸਨਮਾਨਿਤ
Leave a comment