ਮਾਨਸਾ
, 1 ਦਸੰਬਰ
ਸ੍ਰੀ ਵਿਰੇਂਦਰ ਕੁਮਾਰ ਈ ਟੀ ਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਕਰੀਪੁਰ ਡੁੰਬ ਫਿਨਲੈਂਡ ਵਿੱਚ 15 ਦਿਨਾਂ ਦੀ ਅਧਿਆਪਕ ਟ੍ਰੇਨਿੰਗ ਤੋਂ ਪਰਤ ਕੇ ਸਕੂਲ ਵਿੱਚ ਹਾਜ਼ਰ ਹੋਏ। ਇਸ ਮੌਕੇ ਦੌਰਾਨ ਮੁੱਖ ਅਧਿਆਪਕ ਸ਼੍ਰੀ ਸਾਹਿਲ ਕੁਮਾਰ ਜੀ ,ਆਧਿਆਪਕ ਵਲੈਤੀ ਰਾਮ ਜੀ ਅਤੇ ਮੈਡਮ ਸਿਮਰਜੀਤ ਕੌਰ,ਮੁੱਖ ਆਧਿਆਪਕ ਜਗਸੀਰ ਸਿੰਘ ਜੀ ਬਰਨ,ਗਰਾਮ ਪੰਚਾਇਤ ਕਰੀਪੁਰ ਡੁੰਬ ਦੇ ਸਰਪੰਚ ਬਾਬਾ ਮੱਖਣ ਮੁਨੀ ਜੀ,ਪੰਚਾਇਤ ਮੈਂਬਰ ਜੋਗਿੰਦਰ ਸਿੰਘ,
ਸਰਬਜੀਤ ਸਿੰਘ, ਸ਼ਿੰਗਾਰਾ ਰਾਮ, ਰਣਜੀਤ ਕੌਰ ਬਲਵਿੰਦਰ ਸਿੰਘ , ਬਾਬਾ ਜਗਰਾਜ ਸਿੰਘ ਜੀ ਜਗਮੀਤ ਸਿੰਘ ਜੀ ( Indian Navy) ਅਤੇ ਕ੍ਰਿਸ਼ਨ ਕੁਮਾਰ ਜੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਜੀ ।। ਹਰ ਸਾਲ ਪੰਜਾਬ ਸਰਕਾਰ ਅਤੇ ਪੰਜਾਬ ਸਿੱਖਿਆ ਵਿਭਾਗ ਵੱਲੋਂ ਪੂਰੇ ਪੰਜਾਬ ਵਿੱਚੋਂ 72 ਅਧਿਆਪਕ ਫਿਨਲੈਂਡ ਟ੍ਰੇਨਿੰਗ ਲਈ ਭੇਜੇ ਜਾਂਦੇ ਹਨ। ਜਿਨਾਂ ਅਧਿਆਪਕਾਂ ਦੀ ਆਪਣੇ ਸਕੂਲ ਅਤੇ ਅਧਿਆਪਨ ਦੇ ਵਿੱਚ ਵਧੀਆ ਕਾਰਗੁਜ਼ਾਰੀ ਹੁੰਦੀ ਹੈ। ਉਹਨਾਂ ਦਾ ਚੋਣ ਪੰਜਾਬ ਸਰਕਾਰ ਦੁਆਰਾ ਕੀਤਾ ਜਾਂਦਾ ਹੈ। ਫਿਨਲੈਂਡ ਦੀ ਸਿੱਖਿਆ ਜੋ ਕਿ ਵਿਸ਼ਵ ਭਰ ਦੇ ਵਿੱਚ ਪਹਿਲੇ ਨੰਬਰ ਤੇ ਆਉਂਦੀ ਹੈ ਅਤੇ ਉਥੋਂ ਦੇ ਲੋਕ ਸਭ ਤੋਂ ਜਿਆਦਾ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ। ਇਸ ਕਰਕੇ ਉਹਨਾਂ ਦੁਆਰਾ ਅਪਣਾਈਆਂ ਜਾਣ ਵਾਲੀਆਂ ਤਕਨੀਕਾਂ ਗਤੀਵਿਧੀਆਂ ਨੂੰ ਸਿੱਖ ਕੇ ਇਹ ਅਧਿਆਪਕ ਆਪਣੇ ਸਕੂਲਾਂ ਨੂੰ ਅਤੇ ਆਪਣੀ ਸਿੱਖਿਆ ਨੂੰ ਹੋਰ ਬਿਹਤਰ ਬਣਾਉਣ ਦੇ ਵਿੱਚ ਯੋਗਦਾਨ ਦੇਣਗੇ। ਸ਼੍ਰੀ ਵਿਰੇੰਦਰ ਕੁਮਾਰ ਜੀ ਨੇ ਪੂਰੇ ਪਿੰਡ ਵਾਸੀਆਂ ਨੂੰ ਅਤੇ ਆਪਣੇ ਸਕੂਲ ਦੇ ਅਧਿਆਪਕਾਂ ਨੂੰ ਇਹ ਭਰੋਸਾ ਦਵਾਇਆ ਕਿ ਜੋ ਕੁਝ ਵੀ ਫਿਨਲੈਂਡ ਦੀ ਯੂਨੀਵਰਸਿਟੀ ਆਫ ਤੁਰਕੂ ਤੋਂ ਸਿੱਖਿਆ ਹੈ ਉਹ ਆਪਣੇ ਸਕੂਲ ਵਿੱਚ ਜਰੂਰ ਲਾਗੂ ਕਰਨਗੇ।।
