ਬੋਹਾ 23 ਅਗਸਤ ( ਨਿਰੰਜਣ ਬੋਹਾ) ਸਰਕਾਰੀ ਮਿਡਲ ਸਕੂਲ ਉੱਡਤ ਸੈਦੇਵਾਲਾ, ਵਿਖੇ ਦੋ ਨਵੇਂ ਕਮਰਿਆਂ ਦਾ ਨੀਂਹ ਪੱਥਰ ਹਲਕਾ ਬੁਢਲਾਡਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ. ਵੱਲੋ ਰੱਖਿਆ ਗਿਆ । ਸਕੂਲ ਅਤੇ ਵਿਦਿਆਰਥੀਆਂ ਦੀ ਜਰੂਰਤ ਦੇਖਦੇ ਹੋਏ ਇਹਨਾਂ ਦੋ ਕਮਰਿਆਂ ਵਿੱਚੋਂ ਇਕ ਕਮਰੇ ਦੀ ਉਸਾਰੀ ਪਿੰਡ ਦੇ ਸਰਪੰਚ ਬਲਜੀਤ ਸਿੰਘ ਦੇ ਉਦਮ ਸਦਕਾ ਗ੍ਰਾਮ ਪੰਚਾਇਤ, ਉੱਡਤ ਸੈਦੇਵਾਲਾ ਵੱਲੋਂ ਕੀਤੀ ਜਾ ਰਹੀ ਹੈ ਅਤੇ ਇਕ ਕਮਰੇ ਦੀ ਉਸਾਰੀ ਪੰਜਾਬ ਸਰਕਾਰ ਦੁਆਰਾਂ ਜਾਰੀ ਗਰਾਂਟ ਵਿੱਚੋਂ ਕੀਤੀ ਜਾ ਰਹੀ ਹੈ। ਇਸ ਮੌਕੇ ਮਿਡਲ ਸਕੂਲ ਦੇ ਮੁਖੀ ਧਰਮਿੰਦਰ ਸਿੰਘ ਨੇ ਪ੍ਰਿੰਸੀਪਲ ਬੁੱਧਰਾਮ ਜੀ ਦਾ ਅਤੇ ਪਿੰਡ ਦੀ ਸਮੁੱਚੀ ਪੰਚਾਇਤ ਦਾ ਇਸ ਉੱਦਮ ਲਈ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਸਕੂਲ ਦੀ ਦਿੱਖ ਨੂੰ ਸੋਹਣਾ ਬਣਾਉਣ ਲਈ ਵਿਧਾਇਕ ਬੁਢਲਾਡਾ ਅਤੇ ਪਿੰਡ ਪੰਚਾਇਤ ਤੋਂ ਸਹਿਯੋਗ ਦੀ ਮੰਗ ਕੀਤੀ ।।ਸਮੂਹ ਸਟਾਫ ,ਪ੍ਰਾਇਮਰੀ ਹੈਡ ਟੀਚਰ ਗੁਰਜੀਤ ਸਿੰਘ,ਸਰਪੰਚ ਬਲਜੀਤ ਸਿੰਘ, ਸਕੂਲ ਮੈਨਜਮੈਂਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ,ਜਸਪਾਲ ਸਿੰਘ, ਪਰਮਜੀਤ ਸਿੰਘ,ਸੁਖਵੰਤ ਸਿੰਘ, ਜਸਵੀਰ ਸਿੰਘ ਚੰਚਲ ਸਿੰਘ , ਮਨਵਿੰਦਰ ਸਿੰਘ, ਸੰਭੂ ਸਿੰਘ ਦੇ ਨਾਲ ਨਾਲ ਸਕੂਲ ਦੀ ਸਮੂਹ ਮੈਨਜਮੈਂਟ ਕਮੇਟੀ ਦੇ ਮੈਂਬਰ ਹਾਜ਼ਰ ਰਹੇ।
ਫੋਟੋ – ਸਕੂਲ ਦੇ ਕਮਰਿਆਂ ਦਾ ਨੀਂਹ ਪੱਥਰ ਰੱਖਦੇ ਹੋਏ ਵਿਧਾਇਕ ਬੁੱਧ ਰਾਮ.