ਕਿਸੇ ਵੀ ਸਾਝੀ ਸਮੱਸਿਆ ਦਾ ਅਸਾਨ ਅਤੇ ਜਲਦੀ ਹੱਲ ਹਲਕੇ ਦਾ ਵਿਧਾਇਕ ਕਰ ਸਕਦਾ ਕੋਈ ਹੋਰ ਜਾਂ ਧਰਨੇ ਨਹੀ।ਡਾ ਸੰਦੀਪ ਘੰਡ
27 ਜੁਲਾਈ (ਪੱਤਰ ਪ੍ਰਰੇਕ) ਮਾਨਸਾ: ਆਖਰਕਾਰ ਮਾਨਸਾ ਵਾਸੀਆਂ ਨੂੰ ਸੀਵਰੇਜ ਦੀ ਸਮੱਸਿਆ ਤੋਂ ਨਿਜਾਤ ਮਿੱਲ ਹੀ ਗਈ।ਬੇਸ਼ਕ ਵੱਖ ਵੱਖ ਜਥੇਬੰਦੀਆਂ ਵੱਲੋਂ ਸਰਕਾਰ ਖਿਲਾਫ ਧਰਨੇ ਅਤੇ ਮੁਜਹਾਰੇ ਵੀ ਕੀਤੇ ਗਏ ਪਰ ਮਾਨਸਾ ਦੇ ਵਿਧਾਇਕ ਵੱਲੋਂ ਆਪਣੀ ਧੁਨ ਵਿੱਚ ਕੰਮ ਕਰਦੇ ਹੋਏ ਪ੍ਰਸਾਸ਼ਨ ਨੂੰ ਪ੍ਰੋਜਕੇਟ ਬਣਾ ਕੇ ਭੇਜਿਆ ਗਿਆ ਜਿਸ ਅੁਨਸਾਰ ਸਰਕਾਰ ਵੱਲੋਂ 44 ਕਰੋੜ ਦਾ ਬਜਟ ਸਬੰਧਤ ਵਿਭਾਗ ਨੂੰ ਆ ਚੁੱਕਿਆ ਹੈ।ਇਸ ਬਾਰੇ ਜਾਣਕਾਰੀ ਦਿਿਦੰਆ ਵਿਧਾਇਕ ਡਾ ਵਿਜੈ ਸਿੰਗਲਾ ਨੇ ਦੱਸਿਆ ਕਿ ਉਹਨਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਵਾਰ ਵਾਰ ਭਰੋਸਾ ਦਿਵਾਇਆ ਗਿਆ ਸੀ ਕਿ ਉਹਨਾਂ ਵੱਲੋਂ ਪਹਿਲਾਂ ਹੀ ਇਹ ਮੁੱਦਾ ਵਿਧਾਨ ਸਭਾ ਵਿੱਚ ਚੁੱਕਿਆ ਗਿਆ ਸੀ ਜਿਸ ਅੁਨਸਾਰ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਪ੍ਰੋਜੇਕਟ ਬਣਾਉਣ ਅਤੇ ਥਾਂ ਦੀ ਚੋਣ ਲਈ ਕਹਿ ਦਿੱਤਾ ਸੀ।ਪਰ ਬਾਅਦ ਵਿੱਚ ਲੋਕ ਸਭਾ ਚੋਣਾ ਕਾਰਣ ਚੋਣ ਜਾਬਤਾ ਲੱਗ ਗਿਆ ਜਿਸ ਕਾਰਣ ਸਾਰਾ ਕੰਮ ਰੁਕ ਗਿਆ ਜਿਸ ਕਾਰਣ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਸੀਵਰੇਜ ਦੀ ਕੁਝ ਸਮੱਸਿਆ ਆਈ ਪਰ ਫੇਰ ਵੀ ਉਹਨਾਂ ਸੀਵਰੇਜ ਵਿੱਚੋਂ ਗਾਰ ਕੱਢਣ ਲਈ ਸੱਕਸ਼ਨ ਮਸ਼ੀਨ ਬਠਿੰਡਾਂ ਤੋ ਮੰਗਵਾਕੇ ਸੀਵਰੇਜ ਦੀ ਸਾਫ ਸਫਾਈ ਕਰਵਾਈ ਗਈ।
ਡਾ.ਸਿੰਗਲਾ ਨੇ ਕਿਹਾ ਕਿ ਸ਼ਹਿਰ ਦੀਆਂ ਬਾਕੀ ਸਮੱਸਿਆਵਾਂ ਦੇ ਹੱਲ ਲਈ ਪਹਿਲਾਂ ਤੋਂ ਹੀ ਕੰਮ ਚਲ ਰਹੇ ਹਨ।ਉਹਨਾਂ ਕਿਹਾ ਕਿ ਜਿੰਂਨਾ ਲੋਕਾਂ ਨੇ ਧਰਨਾ ਲਾਇਆ ਸੀ ਉਹਨਾਂ ਨੂੰ ਪਹਿਲਾ ਹੀ ਕਿਹਾ ਸੀ ਕਿ ਚੋਣਾਂ ਤੋ ਤਾਰੁੰਤ ਬਾਅਦ ਸੀਵਰੇਜ ਦਾ ਕੰਮ ਸ਼ੁਰੂ ਹੋ ਜਾਵੇਗਾ ਕਿਉਕਿ ਇਸ ਗੱਲ ਨੂੰ ਇੱਕ ਆਮ ਵਿਅਕਤੀ ਵੀ ਸਮਝਦਾ ਹੈ ਕਿ ਚੋਣ ਜਾਬਤੇ ਵਿੱਚ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਕੋਈ ਰਿਸਕ ਨਹੀ ਲੈਂਦਾਂ ਇਸ ਲਈ ਕੁਝ ਸਮਾਂ ਉਡੀਕਣਾ ਹੀ ਪੈਣਾ ਸੀ।ਪਰ ਉਹਨਾਂ ਨੂੰ ਕਿਸੇ ਗੱਲ ਦਾ ਮਲਾਲ ਨਹੀ ਕਈ ਵਾਰ ਗਲਤ ਫਹਿਮੀਆਂ ਜਾਂ ਰਾਜਨੀਤੀ ਕਾਰਣ ਇਹ ਧਰਨੇ ਮੁਜਹਾਰੇ ਕਰਨੇ ਪੈਂਦੇ ਹਨ।
ਉਧਰ 22 ਦਿਨ ਲਗਾਤਾਰ ਧਰਨੇ ਵਿੱਚ ਸ਼ਾਮਲ ਹੋਏ ਡਾ.ਸੰਦੀਪ ਘੰਡ ਨੇ ਕਿਹਾ ਕਿ ਕੁਝ ਵੀ ਹੋਵੇ ਧਰਨੇ ਦਾ ਪ੍ਰਭਾਵ ਸਰਕਾਰ ਤੇ ਪੈਣ ਕਾਰਨ ਹੀ ਤੇਜੀ ਨਾਲ ਕੰਮ ਸ਼ੁਰੂ ਹੋ ਸਕੇਗਾ।ਉਹਨਾਂ ਕਿਹਾ ਕਿ ਉਹ ਧਰਨੇ ਵਿੱਚ ਆਪਣੀ ਕਰਮ ਭੂਮੀ ਦੇ ਲੋਕਾਂ ਦੀ ਤਕਲੀਫ ਨੂੰ ਦੇਖ ਕੇ ਸ਼ਾਮਲ ਹੋਏ ਸੀ ਹੋਰ ਕੋਈ ਕਾਰਨ ਨਹੀ।ਪਰ ਅੱਜਕਲ ਸਮਾਜਿਕ ਜਥੇਬੰਦੀਆਂ ਵਿੱਚ ਵੀ ਰਾਜਨੀਤੀ ਅਤੇ ਜਥੇਬੰਦੀ ਤੇ ਕਾਬਜ ਹੋਣ ਦੀ ਪ੍ਰਵਿਰਤੀ ਭਾਰੂ ਹੋ ਰਹੀ ਹੈ ਜਿਸ ਕਾਰਣ ਲੋਕਾਂ ਨੂੰ ਦੇਖਣ ਵਿੱਚ ਰਾਜਨੀਤੀ ਲੱਗਣ ਲੱਗਦੀ ਹੈ।ਡਾ ਘੰਡ ਨੇ ਕਿਹਾ ਕਿ ਮੇਰੀ ਰਹਾਇਸ਼ ਮੋੜਮੰਡੀ ਹੋਣ ਦੇ ਬਾਵਜੂਦ ਵੀ ਮੈਂ ਲਗਾਤਾਰ 22 ਦਿਨ ਮੌੜਮੰਡੀ ਤੋਂ ਹੀ ਧਰਨੇ ਤੋਂ ਆਉਦਾਂ ਰਿਹਾ ਅਤੇ ਕਹਿਰ ਦੀ ਗਰਮੀ ਵਿੱਚ ਸਾਰਾ ਦਿਨ ਟੈਂਟ ਥੱਲੇ ਬੈਠ ਕੇ ਆਪਣੀ ਜਿੰਮੇਵਾਰੀ ਨਿਭਾਈ ਪਰ ਜਿਵੇਂ ਆਮ ਹੁੰਦਾ ਹੈ ਅੱਗੇ ਲੱਗੇ ਦੋ ਤਿੰਨ ਵਿਅਕਤੀ ਹੀ ਆਪਣੇ ਅੁਨਸਾਰ ਧਰਨਾ ਲਵਾ ਦਿੰਦੇ ਹਨ ਅਤੇ ਆਪਣੇ ਅੁਨਸਾਰ ਹੀ ਧਰਨਾ ਚੁੱਕ ਦਿੰਦੇ ਹਨ। ਜੋ ਲੋਕ ਸਟੇਜਾਂ ਤੇ ਜਿੰਦਾਬਾਦ ਮੁਰਦਾਬਾਦ ਕਹਿ ਕੇ ਸੰਘ ਪਾੜਦੇ ਅਤੇ ਗਰਮੀ ਵਿੱਚ ਬੈਠਦੇ ਹਨ ਉਹਨਾਂ ਨੂੰ ਕੁਝ ਨਹੀ ਪੁੱਛਿਆ ਜਾਦਾਂ ਅਤੇ ਜੇਕਰ ਕੋਈ ਸਵਾਲ ਕਰਦਾ ਹੈ ਤਾਂ ਉਸ ਨੂੰ ਸੰਸ਼ਥਾ ਤੋ ਬਾਹਰ ਦਾ ਰਾਸਤਾ ਦਿਖਾ ਦਿੱਤਾ ਜਾਦਾਂ।
ਆਮ ਲੋਕਾਂ ਵਿੱਚ ਸਹੀ ਗੱਲ ਕਰਨ ਵਾਲੇ ਵਿਅਕਤੀ ਨੂੰ ਰੋਲਾ ਪਾਉਣ ਅਤੇ ਖਿਲਾਰਾ ਪਾਉਣ ਅਤੇ ਨਾਕਰਤਾਮਕ ਸੋਚ ਵਾਲਾ ਘੋਸ਼ਿਤ ਕਰਕੇ ਉਸ ਨੂੰ ਅਲੱਗ-ਥਲੱਗ ਕਰਨ ਦੀ ਕੋਸ਼ਿਸ ਕੀਤੀ ਜਾਦੀ ਹੈ।ਬੇਸ਼ਕ ਅਸੀ ਸਟੇਜਾਂ ਤੇ ਨਾਂ ਗਲਤ ਕਰੋ ਨਾਂ ਗਲਤ ਕਰਨ ਦੇਵੋ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਪਰ ਆਪ ਉਸ ਗੱਲ ਤੇ ਅਮਲ ਨਹੀ ਕਰਦੇ।ਸਥਿਤੀ ਉਦੋਂ ਹੋਰ ਵੀ ਅਜੀਬ ਹੋ ਜਾਂਦੀ ਜਦੋਂ ਲੋਕ ਖੁੱਲ ਕੇ ਆਪਣੀ ਗੱਲ ਨਹੀ ਕਰਦੇ।ਡਾ.ਘੰਡ ਨੇ ਕਿਹਾ ਕਿ ਹਲਕੇ ਦੀ ਕੋਈ ਸਾਝੀ ਸਮੱਸਿਆ ਦਾ ਹੱਲ ਜਿੰਨਾ ਛੇਤੀ ਅਤੇ ਸਹੀ ਤਾਰੀਕੇ ਨਾਲ ਉਸ ਹਲਕੇ ਦਾ ਵਿਧਾਇਕ ਕਰ ਸਕਦਾ ਹੈ ਹੋਰ ਨਹੀ ਇਸ ਲਈ ਜੇਕਰ ਲੋਕਾਂ ਨੇ ਉਸ ਨੂੰ ਚੁੱਣਿਆ ਹੈ ਤਾਂ ਉਸ ਤੇ ਵਿਸ਼ਵਾਸ ਕਰਕੇ ਆਪਣੀ ਸਮੱਸਿਆ ਉਸ ਕੋਲ ਲੇਕੇ ਜਾਣੀ ਚਾਹੀਦੀ ਹੈ।