ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਦੀ ਬੇਹਤਰੀ ਲਈ ਮਹੱਤਵਪੂਰਨ ਯੋਜਨਾਬੰਦੀ ਬਣਾਉਣ ਦਾ ਫੈਸਲਾ
ਮਾਨਸਾ 5 ਅਗਸਤ : ਓਲਡ ਸਟੂਡੈਂਟਸ ਐਸੋਸੀਏਸ਼ਨ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਦੀ ਹੋਈ ਚੋਣ ਦੌਰਾਨ ਸਰਦੂਲਗੜ੍ਹ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਸਰਬਸੰਮਤੀ ਨਾਲ ਬਣਾਏ ਗਏ।ਉਨ੍ਹਾਂ ਦਾਅਵਾ ਕੀਤਾ ਕਿ ਕਾਲਜ ਦੀ ਬੇਹਤਰੀ ਲਈ ਮਹੱਤਵਪੂਰਨ ਯੋਜਨਾਬੰਦੀ ਕੀਤੀ ਜਾਵੇਗੀ ਅਤੇ ਕਾਲਜ ਦੇ ਵਿਕਾਸ ਲਈ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਲਜ ਦੀਆਂ ਮੁਢਲੀਆਂ ਲੋੜਾਂ ਤੋਂ ਇਲਾਵਾ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਦੇ ਮਨ ਪਸੰਦ ਵਿਸ਼ੇ,ਪ੍ਰੋਫੈਸਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਅਤੇ ਪਹਿਲਾ ਤੋਂ ਕੰਮ ਕਰ ਰਹੇ ਪ੍ਰੋਫੈਸਰਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਵੀ ਹਰ ਤਰ੍ਹਾਂ ਦੇ ਯਤਨ ਕੀਤੇ ਜਾਣਗੇ।
ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਸੰਸਥਾ ਦੀ ਬੇਹਤਰੀ ਲਈ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਨਸ਼ਾਹੀਆਂ,ਵਿਜੈ ਸਿੰਗਲਾ ਐਡਵੋਕੇਟ,ਹਰਿੰਦਰ ਸਿੰਘ ਮਾਨਸ਼ਾਹੀਆ ,ਜਤਿੰਦਰ ਸਿੰਘ ਆਗਰਾ, ਗੁਰਲਾਭ ਸਿੰਘ ਐਡਵੋਕੇਟ,ਸਾਬਕਾ ਨਗਰ ਕੌਂਸਲ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਕੁਲਦੀਪ ਸਿੰਘ ਐਡਵੋਕੇਟ, ਬਲਕਰਨ ਸਿੰਘ ਬੱਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਇਸ ਇਕਲੌਤੇ ਸਰਕਾਰੀ ਕਾਲਜ ਚ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਲਈ ਓ.ਐੱਸ. ਏ ਵੱਡੀ ਭੂਮਿਕਾ ਨਿਭਾਈ ਗਈ, ਕਿਉਂਕਿ ਇਸ ਕਾਲਜ ਨੇ 1965 ਤੋਂ ਲੈ ਕੇ ਹੁਣ ਤੱਕ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਸੁਨਹਿਰੀ ਬਣਾਇਆ ਹੈ,ਇਥੋਂ ਦੇ ਵਿਦਿਆਰਥੀਆਂ ਨੇ ਹਰ ਖੇਤਰ ਚ ਵੱਡਾ ਨਾਮਣਾ ਖੱਟਿਆ ਹੈ। ਮੀਟਿੰਗ ਦੌਰਾਨ ਓ ਐੱਸ ਏ ਸਾਬਕਾ ਪ੍ਰਧਾਨ ਰਾਮਪਾਲ ਢੈਪਈ ਅਤੇ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲ੍ਹੋਂ ਨਹਿਰੂ ਕਾਲਜ ਮਾਨਸਾ ਦੀ ਬੇਹਤਰੀ ਲਈ ਕੀਤੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਗਈ।ਮੀਟਿੰਗ ਦੌਰਾਨ ਸਵ.ਰਾਮਪਾਲ ਢੈਪਈ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਉਣ ਅਤੇ ਕਾਲਜ ਦੀ ਬੇਹਤਰੀ ਲਈ ਭਵਿੱਖ ਚ ਵਿਸਥਾਰਪੂਰਵਕ ਯੋਜਨਾਬੰਦੀ ਬਣਾਉਣ ‘ਤੇ ਜ਼ੋਰ ਦਿੱਤਾ ਗਿਆ।
ਬਾਅਦ ਚ ਸਰਬਸੰਮਤੀ ਨਾਲ ਹੋਈ ਚੋਣ ਦੌਰਾਨ ਗੁਰਪ੍ਰੀਤ ਸਿੰਘ ਬਣਾਂਵਾਲੀ ਦੂਜੀ ਵਾਰ ਪ੍ਰਧਾਨ ਬਣਾਏ ਗਏ। ਬਾਕੀ ਦੇ ਅਹੁਦੇਦਾਰਾਂ ਚ ਹਰਿੰਦਰ ਸਿੰਘ ਮਾਨਸ਼ਾਹੀਆ ਜਨਰਲ ਸਕੱਤਰ,ਸੀਨੀਅਰ ਐਡਵੋਕੇਟ ਵਿਜੈ ਸਿੰਗਲਾ ਸੀਨੀਅਰ ਮੀਤ ਪ੍ਰਧਾਨ, ਗੁਰਤੇਜ ਸਿੰਘ ਜਗਰੀ ਅਤੇ ਗੁਰਪ੍ਰੀਤ ਸਿੰਘ ਭੁੱਚਰ ਮੀਤ ਪ੍ਰਧਾਨ,ਬਲਕਰਨ ਬੱਲੀ ਐਡਵੋਕੇਟ ਜੁਆਇੰਟ ਸੈਕਟਰੀ, ਜਤਿੰਦਰ ਵੀਰ ਗੁਪਤਾ ਵਿੱਤ ਸਕੱਤਰ,ਰਾਜਿੰਦਰ ਕੁਮਾਰ ਗਰਗ ਉੱਪ ਵਿੱਤ ਸਕੱਤਰ, ਜਤਿੰਦਰ ਆਗਰਾ ਆਰਗੇਨਾਈਜ਼ਰ ਸਕੱਤਰ, ਮਨਜੀਤ ਸਿੰਘ ਚਾਹਲ ਸਭਿਆਚਾਰ ਸਕੱਤਰ,ਪ੍ਰੋ. ਜੋਤੀ ਵਿਦਿਆਰਥੀ ਸਹਾਇਤਾ ਸਕੱਤਰ, ਕਮਲ ਗੋਇਲ ਐਡਵੋਕੇਟ ਵਿਕਾਸ ਸਕੱਤਰ, ਪ੍ਰੋ.ਜਸਕਰਨ ਸਿੰਘ ਸਿੱਧੂ ਸਪੋਰਟਸ ਸਕੱਤਰ, ਹਰਦੀਪ ਸਿੰਘ ਸਿੱਧੂ ਪ੍ਰੈੱਸ ਸਕੱਤਰ ਬਣਾਏ ਗਏ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਲਵਲੀਨ ਕੌਰ, ਪ੍ਰੋ.ਸੁਪਨਦੀਪ ਕੌਰ,ਨਾਟਕਕਾਰ ਬਲਰਾਜ ਮਾਨ,ਰਾਜ ਜੋਸ਼ੀ, ਧਰਮਿੰਦਰ ਵਾਲੀਆਂ ਐਡਵੋਕੇਟ,ਪ੍ਰੋ.ਰਵਿੰਦਰ ਸਿੰਘ,ਮੋਹਨ ਮਿੱਤਰ, ਰਾਜਿੰਦਰ ਸਿੰਘ ਵੀ ਹਾਜ਼ਰ ਸਨ।