ਮਾਨਸਾ, 28 ਅਗਸਤ (ਨਾਨਕ ਸਿੰਘ ਖੁਰਮੀ)
ਸ. ਚੇਤਨ ਸਿੰਘ ਸਰਵਹਿੱਤਕਾਰੀ ਸੀਨੀ .ਸੰਕੈ .ਵਿਦਿਆ ਮੰਦਰ, ਮਾਨਸਾ ਦੇ ਵਿਦਿਆਰਥੀ ਸਰਵਹਿੱਤਕਾਰੀ ਸਿੱਖਿਆ ਸਮਿਤੀ ਪੰਜਾਬ ਵੱਲੋਂ ਆਯੋਜਿਤ ਇੰਟਰ ਸਟੇਟ ਟੇਬਲ ਟੈਨਿਸ ਅਤੇ ਚੈੱਸ ਟੂਰਨਮੈਂਟ ਵਿੱਚ ਭਾਗ ਲੈਣ ਲਈ ਸ਼ਿਮਲਾ (ਹਿਮਾਚਲ ਪ੍ਰਦੇਸ਼) ਵਿਖੇ ਗਏ । ਜਿਸ ਵਿੱਚ ਸਾਰੇ ਹੀ ਖਿਡਾਰੀਆਂ ਨੇ ਆਪਣੀ ਖੇਡ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਵੇਂ ਚੈੱਸ ਵਿੱਚ ਅੰਡਰ 14 ਲੜਿਕਆਂ ਨੇ ਦੂਜਾ ਸਥਾਨ ਤੇ ਟੇਬਲ ਟੈਨਿਸ ਵਿੱਚ ਅੰਡਰ 14 ਅਤੇ ਅੰਡਰ 19 ਲੜਕੀਆਂ ਨੇ ਦੁਜਾ ਸਥਾਨ ਹਾਸਿਲ ਕੀਤਾ । ਇਸੇ ਤਰ੍ਹਾਂ ਚੈੱਸ ਵਿੱਚ ਅੰਡਰ 14 ਲੜਕੀਆਂ ਨੇ ਪਹਿਲਾ ਸਥਾਨ ਹਾਸਿਲ ਕਰਕੇ ਵਿਦਿਆ ਮੰਦਰ ਦਾ ਨਾਮ ਚਮਕਾਇਆ। ਵਿਦਿਆ ਮੰਦਰ ਦੇ ਪ੍ਰਧਾਨ ਡਾ. ਬਲਦੇਵ ਰਾਜ ਬਾਂਸਲ ਜੀ ਨੇ ਇਹਨਾਂ ਖਿਡਾਰੀਆਂ ਦੇ ਵਿਦਿਆ ਮੰਦਰ ਵਿੱਚ ਪਹੁੰਚਣ ਤੇ ਵਧਾਈ ਦਿੱਤੀ। ਅਤੇ ਵਿਦਿਆ ਮੰਦਰ ਦੇ ਪ੍ਰਿੰਸੀਪਲ ਸ਼ੀ੍ਰ ਜਗਦੀਪ ਕੁਮਾਰ ਪਟਿਆਲ ਜੀ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਅਜਿਹੀਆਂ ਮੱਲਾਂ ਮਾਰਨ ਦਾ ਆਸ਼ੀਰਵਾਦ ਦਿੱਤਾ ਅਤੇ ਦੱਸਿਆ ਕਿ ਵਿਦਿਆ ਮੰਦਰ ਦੀ ਇਹ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੈਸ਼ਨਲ ਟੂਰਨਮੈਂਟ ਲਈ ਚੇਨੱਈ ਵਿਖੇ ਜਾਵੇਗੀ।