ਭੀਖੀ, 18 ਅਗੱਸਤ (ਬਹਾਦਰ ਖ਼ਾਨ)
ਨੇੜਲੇ ਪਿੰਡ ਮੋਹਰ ਸਿੰਘ ਵਾਲਾ ਦੇ ਸਰਕਾਰੀ ਹਾਈ ਸਕੂਲ ਵਿਖੇ ਸਕੂਲ ਪ੍ਰਬੰਧਨ ਵੱਲੋਂ ਵਿਦਿਆਰਥੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਣੂ ਕਰਵਾਉਣ ਲਈ ਭਾਸ਼ਣ, ਕਵਿਤਾ ਅਤੇ ਚਿੱਤਰਕਲਾ ਮੁਕਾਬਲੇ ਕਰਵਾਉਣ ਤੋਂ ਇਲਾਵਾ ਉਨ੍ਹਾਂ ਨੂੰ ਨਸ਼ਿਆ ਦੇ ਖਾਤਮੇ ਲਈ ਸੁੰਹ ਵੀ ਚੁਕਾਈ ਗਈ। ਇਸ ਮੋਕੇ ਸਿਹਤ ਨੋਡਲ ਅਧਿਆਪਕਾ ਨੀਸ਼ੂ ਗਰਗ ਨੇ ਕਿਹਾ ਕਿ ਅਜੋਕੇ ਸਮੇ ਵਿੱਚ ਨਸ਼ਾ ਸਮਾਜ ਲਈ ਖ਼ਤਰਨਾਕ ਰੂਪ ਧਾਰਨ ਕਰ ਰਿਹਾ ਹੈ। ਦਰਜ਼ਨਾ ਨੌਜ਼ਵਾਨ ਜਾਣੇ ਅਣਜਾਣੇ ਵਿੱਚ ਨਸ਼ੇ ਦੀ ਆਦਤ ਦਾ ਸ਼ਿਕਾਰ ਹੋ ਰਹੇ ਹਨ ਫਲਸਰੂਪ ਦਿਨੋਂ-ਦਿਨ ਅਣਕਿਆਸੇ ਜੁਰਮ ਵੱਧ ਰਹੇ ਹਨ। ਉਨਾ੍ਹਂ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਕਿਹਾ ਕਿ ਜਿੱਥੇ ਉਨਾ੍ਹਂ ਨੇ ਖੁਦ ਨੂੰ ਇਸ ਅਲਾਮਤ ਤੋਂ ਬਚਾਉਣਾ ਹੈ ਉੱਥੇ ਉਹ ਆਪਣੇ ਆਲੇ-ਦੁਆਲੇ ਪ੍ਰਤੀ ਵੀ ਸੁਚੇਤ ਰਹਿਣ। ਇਸ ਮੋਕੇ ਕੰਪਿਊਟਰ ਅਧਿਆਪਕ ਚੰਦਰ ਭਾਨ ਸਮੇਤ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
ਫੋਟੋ ਕੈਪਸ਼ਨ:ਨਸ਼ੇ ਦੇ ਮਾੜੇ ਪ੍ਰਭਾਵਾ ਨੂੰ ਦਰਸਾਉਦੇਂ ਪੋਸਟਰ ਦਿਖਾਉਦੇਂ ਹੋਏ ਵਿਦਿਆਰਥੀ ਅਤੇ ਅਧਿਆਪਕ