ਪਟਿਆਲਾ-9 ਅਗਸਤ
ਐਸ ਸੀ/ਬੀ ਸੀ ਅਧਿਆਪਕ ਯੂਨੀਅਨ ਪੰਜਾਬ ਦੀ ਜ਼ਰੂਰੀ ਤੇ ਅਹਿਮ ਮੀਟਿੰਗ ਐਸ ਸੀ ਬੀ ਸੀ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਜੀਤ ਸਿੰਘ ਸਲਾਣਾ ਦੀ ਅਗਵਾਈ ਚ ਹੋਈ।ਜਿਸ ਚ ਐਸ ਸੀ ਬੀ ਸੀ ਵਿਦਿਆਰਥੀਆਂ, ਮੁਲਾਜ਼ਮਾਂ ਤੇ ਲੋਕਾਂ ਦੇ ਸੰਵਿਧਾਨਿਕ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 2 ਸਾਲ ਤੋਂ ਉੱਪਰ ਦਾ ਸਮਾਂ ਲੰਘਣ ਤੇ ਵੀ ਸੰਵਿਧਾਨਕ ਮਸਲਿਆਂ ਤੇ ਸਰਕਾਰ ਤੇ ਉਸ ਮੰਤਰੀ ਚੁੱਪ ਧਾਰੀ ਬੈਠੇ ਹਨ। ਜਿਸ ਚ ਸਮਾਜਿਕ ਸੁਰੱਖਿਆ , ਇਸਤਰੀ ਤੇ ਬਾਲ਼ ਵਿਕਾਸ ਭਲਾਈ ਦੀ ਮੰਤਰੀ ਸ੍ਰੀਮਤੀ ਬਲਜੀਤ ਕੌਰ ਤਾਂ ਵਾਰ 2 ਮੀਟਿੰਗ ਦਾ ਅਜੰਡਾ ਭੇਜਣ ਤੇ ਵੀ ਜੱਥੇਬੰਦੀ ਨੂੰ ਮਸਲਿਆਂ ਦੇ ਹੱਲ ਲਈ ਲਾਰਾ ਲੱਪਾ ਤੇ ਡੰਗ ਟਪਾਊ ਨੀਤੀ ਤੇ ਚੱਲ ਰਹੀ ਹੈ। ਜਿਕਰ ਯੋਗ ਹੈ,ਭਲਾਈ ਮੰਤਰੀ ਬਣਨ ਤੇ ਬਲਜੀਤ ਕੌਰ ਨੂੰ 30 ਮਾਰਚ 2022 ਨੂੰ ਫਰੀਦਕੋਟ ਵਿਖੇ ਜੱਥੇਬੰਦੀ ਦੇ ਆਗੂਆਂ ਨੇ ਮਿਲ਼ ਕੇ ਵਧਾਈ ਦਿੱਤੀ ਤੇ ਐਸ ਸੀ /ਬੀ ਸੀ ਵਿਦਿਆਰਥੀਆਂ ,ਅਧਿਆਪਕਾਂ , ਵੱਖ ਵੱਖ ਭਰਤੀਆਂ ਦੇ ਉਮੀਦਵਾਰਾਂ ਦੇ ਮਸਲੇ ਹੱਲ ਕਰਨ ਲਈ ਮੰਤਰੀ ਤੋਂ ਮੀਟਿੰਗ ਦਾ ਸਮਾਂ ਮੰਗਿਆ ਗਿਆ, ਪਰ ਅੱਜ ਤੱਕ ਵੀ ਐਸ ਸੀ ਬੀ ਸੀ ਵਰਗ ਦੇ ਮਸਲਿਆਂ ਲਈ ਕੋਈ ਸੁਹਿਰਦ ਯਤਨ ਨਹੀਂ ਕੀਤੇ ਗਏ। ਜੱਥੇਬੰਦੀ ਦੇ ਆਗੂਆਂ ਨੇ ਮੇਨ ਸੈਕਟਰੀਏਟ ਚੰਡੀਗੜ੍ਹ ਵਿਖੇ ਮਿਲ ਕੇ ਮਿਲ਼ ਕੇ ਵੀ ਮੀਟਿੰਗ ਦਾ ਸਮਾਂ ਦੇਣ ਲਈ ਕਿਹਾ, ਮੀਟਿੰਗ ਦਾ ਅਜੰਡਾ ਭੇਜਣ ਦੇ ਬਾਵਜੂਦ ਅੱਜ ਤਕ ਲਾਰੇ ਹੀ ਲਾਏ ਜਾ ਰਹੇ ਹਨ।ਇਸ ਲਈ ਜੱਥੇਬੰਦੀ ਨੇ ਫੈਸਲਾ ਕੀਤਾ ਕਿ ਆਉਣ ਵਾਲੇ ਸਮੇਂ ਚ ਭਲਾਈ ਮੰਤਰੀ ਪੰਜਾਬ ਦੇ ਅੜੀਅਲ ਤੇ ਗੈਰ ਸੰਵਿਧਾਨਕ ਰਵਈਏ ਦੇ ਚੱਲਦੇ ਪੂਰੇ ਪੰਜਾਬ ਦੇ ਜਿਲ੍ਹਾ ਪੱਧਰ ਤੇ ਉਹਨਾਂ ਦੇ ਪੁਤਲੇ ਫੂਕ ਮੁਜ਼ਾਹਰੇ ਕੀਤੇ ਜਾਣਗੇ। ਕਿਉਂ ਜੋ ਇਸ ਮੰਤਰੀ ਦੇ ਗੈਰ ਜਿੰਮੇਵਾਰ ਵਤੀਰੇ ਕਾਰਨ 6635 ਈਟੀਟੀ ਅਧਿਆਪਕਾਂ ਦੀ ਭਰਤੀ ਸਮੇਂ ਡਾਇਰੈਕਟਰ ਭਰਤੀ ਬੋਰਡ ਸਿੱਖਿਆ ਵਿਭਾਗ ਵੱਲੋਂ ਬਿਨਾਂ ਮੈਰਿਟ ਸੂਚੀ ਜਾਰੀ ਕੀਤੇ ਗੁੱਪਤ ਤਰੀਕੇ ਨਾਲ ਉਮੀਦਵਾਰਾਂ ਦੀ ਆਈ ਡੀ ਤੇ ਆਰਡਰ ਜਾਰੀ ਕੀਤੇ ਤੇ ਜੱਥੇਬੰਦੀ ਵੱਲੋਂ ਸੰਘਰਸ਼ ਕਰਨ ਤੇ 4900 ਤਕ ਮੈਰਿਟ ਸੂਚੀ ਜਾਰੀ ਕੀਤੀ ਗਈ।ਤੇ ਅਜੇ ਤੱਕ ਵੀ ਓਪਨ ਦੀ ਮੈਰਿਟ ਥੱਲੇ ਆਉਣ ਉਪਰੰਤ ਵੱਧ ਨੰਬਰਾਂ ਵਾਲੇ ਐਸ ਸੀ ਤੇ ਬੀ ਸੀ ਉਮੀਦਵਾਰਾਂ ਨੂੰ ਓਪਨ ਚ ਨਹੀਂ ਵਿਚਾਰਿਆ ਗਿਆ।ਜਿਸ ਕਾਰਨ ਗ਼ਰੀਬ ਮਜ਼ਦੂਰਾਂ ਦੇ ਪੁੱਤਰ ਧੀਆਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਜਾਣਾ ਪੈ ਰਿਹਾ। ਉਹ ਚਾਹੇ 4161 ਮਾਸਟਰ ਕੇਡਰ ਦੀ ਭਰਤੀ , ਚਾਹੇ 6635 ਈਟੀਟੀ ਅਧਿਆਪਕਾਂ ਦੀ ਭਰਤੀ ਜਾਂ 2364 ਈਟੀਟੀ ਅਧਿਆਪਕਾਂ ਦੀ ਭਰਤੀ ਹੋਵੇ, ਸਭ ਚ ਡਾਇਰੈਕਟਰ,ਤੇ ਸਹਾਇਕ ਡਾਇਰੈਕਟਰ ਭਰਤੀ ਬੋਰਡ ਰਾਖਵੇਂਕਰਨ ਨੀਤੀ ਦਾਦੇ ਵਿਰੁੱਧ ਜਾ ਕੇ ਮੈਰਿਟ ਸੂਚੀ ਤਿਆਰ ਕਰਨ ਦੀ ਖੇਡ ਖੇਡਦੇ ਹਨ।ਇਹਨਾਂ ਮਸਲਿਆਂ ਤੋਂ ਇਲਾਵਾ ਸਿੱਧੀ ਭਰਤੀ ਚ ਸਰਕਾਰਾਂ ਤੇ ਅਫਸਰਸ਼ਾਹੀ ਨੇ ਰਾਖਵੇਂਕਰਨ ਨੀਤੀ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ।ਇਸ ਸਮੇਂ ਜੱਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਕਰਿਸ਼ਨ ਸਿੰਘ ਦੁੱਗਾਂ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ, ਹਰਬੰਸ ਲਾਲ ਪਰਜੀਆਂ, ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਮੀਤ ਪ੍ਰਧਾਨ ਪਰਵਿੰਦਰ ਭਾਰਤੀ, ਪ੍ਰੈੱਸ ਸਕੱਤਰ ਹਰਜਿੰਦਰ ਪੁਰਾਣੇਵਾਲਾ, ਹਰਪਾਲ ਸਿੰਘ ਤਰਨਤਾਰਨ , ਚੀਫ਼ ਆਰਗੇਨਾਈਜ਼ਰ ਪਰਮਿੰਦਰ ਸਿੰਘ ਗੁਰਦਾਸਪੁਰ,ਸਕੱਤਰ ਵੀਰ ਸਿੰਘ ਮੋਗਾ,ਗੁਰਮੀਤ ਸਿੰਘ ਫ਼ਰੀਦਕੋਟ, ਗੁਰਟੇਕ ਸਿੰਘ, ਹਰਦੀਪ ਸਿੰਘ ਤੂਰ, ਵੀਰ ਸਿੰਘ ਮੋਗਾ,ਹਰਵਿੰਦਰ ਮਾਰਸ਼ਲ, ਭੁਪਿੰਦਰ ਸਿੰਘ ਲੁਧਿਆਣਾ, ਗੁਰਜੈਪਾਲ ਸਿੰਘ ਲੁਧਿਆਣਾ, ਬਲਦੇਵ ਸਿੰਘ,ਨਰਿੰਦਰਜੀਤ ਕਪੂਰਥਲਾ, ਸੁੱਖਦੇਵ ਕਾਜ਼ਲ, ਕੁਲਵੰਤ ਦਸੂਹਾ, ਜਗਤਾਰ ਨਾਭਾ, ਕੰਵਲਜੀਤ ਭਵਾਨੀਗੜ੍ਹ, ਪਰਸ਼ਨ ਸਿੰਘ, ਅਮਿੰਦਰਪਾਲ ਮੁਕਤਸਰ,ਸੁਪਿੰਦਰ ਸਿੰਘ ਫਤਹਿਗੜ੍ਹ ਸਾਹਿਬ, ਬੇਅੰਤ ਭਾਂਬਰੀ, ਦਿਲਬਾਗ ਸਿੰਘ ਤਰਨਤਾਰਨ, ਅਵਤਾਰ ਸਿੰਘ ਮੱਟੂ ਅੰਮ੍ਰਿਤਸਰ, ਪਰਮਜੀਤ ਪਠਾਨਕੋਟ, ਰਛਪਾਲ ਸਿੰਘ ਭੁੰਬਲੀ, ਕੁਲਵਿੰਦਰ ਸਿੰਘ ਰੂਪ ਨਗਰ,ਹਰਬੰਸ ਲਾਲ ਜਲੰਧਰ, ਹਰਜਿੰਦਰ ਮਾਲੇਰਕੋਟਲਾ, ਭਾਰਤ ਭੂਸ਼ਨ, ਕੁਲਵੀਰ ਫਾਜ਼ਿਲਕਾ ਸ਼ਾਮਿਲ ਸਨ।