ਲੁਧਿਆਣਾਃ 14 ਨਵੰਬਰ (
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੁਰਾਣੇ ਵਿਦਿਆਰਥੀ ਤੇ ਸਵਿਟਜ਼ਰਲੈਂਡ ਤੋਂ ਆਏ ਪ੍ਰਮੁੱਖ ਖੇਤੀਬਾੜੀ ਵਿਗਿਆਨੀ ਤੇ ਪੰਜਾਬੀ ਲੇਖਕ ਡਾ. ਗੁਰਬੀਰ ਸਿੰਘ ਭੁੱਲਰ ਦਾ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਵਿਖੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਆਪਣੀਆਂ ਲਿਖੀਆਂ ਪੁਸਤਕਾਂ ਦਾ ਸੈੱਟ ਦੇ ਕੇ ਆਪਣੇ ਪੁਰਾਣੇ ਵਿਦਿਆਰਥੀ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਡਾ਼ ਅਨਿਲ ਸ਼ਰਮਾ , ਸਨੀਰੁੱਧ ਸਿੰਘ ਤੇ ਸਰਦਾਰਨੀ ਜਸਵਿੰਦਰ ਕੌਰ ਗਿੱਲ ਵੀ ਹਾਜ਼ਰ ਸਨ।
ਡਾ. ਗੁਰਬੀਰ ਸਿੰਘ ਭੁੱਲਰ ਉਹ ਅੰਤਰ ਰਾਸ਼ਟਰੀ ਵਿਗਿਆਨੀਨਹੈ ਜਿਸ ਨੇ ਸਵਿਟਜ਼ਰਲੈਂਡ ਵਿੱਚ ਪੀ ਐੱਚ ਡੀ ਕਰਦਿਆਂ ਆਪਣੇ ਖੋਜ ਕਾਰਜ ਦਾ ਨਿਚੋੜ ਪੰਜਾਬੀ ਵਿੱਚ ਲਿਖਿਆ ਸੀ। ਉਸ ਦੇ ਸੁਝਾਅ ਤੇ ਹੀ ਹੁਣ ਪੰਜਾਬ ਖੇਤੀ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ ਨੂੰ ਪੀ ਐੱਚ ਡੀ ਦਾ ਨਿਚੋੜ ਪੰਜਾਬੀ ਵਿੱਚ ਲਿਖਣ ਦੀ ਮਨਜੂਰੀ ਦੇ ਚੁਕੀ ਹੈ।
ਡਾ. ਭੁੱਲਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਅੰਤਰ ਰਾਸ਼ਟਰੀ ਕਾਨਫਰੰਸ ਵਿੱਚ ਭਾਗ ਲੈਣ ਲਈ ਆਏ ਹੋਏ ਹਨ।