ਵਿਜੀਲੈਂਸ ਕਾਰਵਾਈ : ਬਰਨਾਲਾ ਦੇ ਪਿੰਡ ਠੁੱਲ੍ਹੀਵਾਲ ਵਿਖੇ ਇੱਕ ਜ਼ਮੀਨ ਦੇ ਮਾਮਲੇ ਵਿੱਚ ਰਿਸ਼ਵਤ ਲੈਣ ਦੇ ਦੋਸ਼ ਵਿੱਚ ਪਟਵਾਰੀ ਅਤੇ ਕਾਨੂੰਨਗੋ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਕਾਨੂੰਨਗੋ ਦੀ ਭੈਣ ਵੀ ਇਸ ਕੇਸ ਵਿੱਚ ਨਾਮਜ਼ਦ ਕੀਤੀ ਗਈ ਹੈ
ਬਰਨਾਲਾ, 16 ਅਪਰੈਲ
ਵਿਜੀਲੈਂਸ ਬਿਓਰੋ ਨੂੰ ਕਿਰਨਜੀਤ ਕੌਰ ਧਾਲੀਵਾਲ ਪਤਨੀ ਸਵਰਗੀ ਮਨਜੀਤ ਸਿੰਘ ਵਾਸੀ ਠੁੱਲ੍ਹੀਵਾਲ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਵਜੀਦਕੇ ਕਲਾਂ ਵਿਖੇ ਤਾਇਨਾਤ ਪਟਵਾਰੀ ਮੰਦਰ ਸਿੰਘ ਅਤੇ ਫੀਲਡ ਕਾਨੂੰਨਗੋ ਸੰਘੇੜਾ ਗੁਰਚਰਨ ਸਿੰਘ ਅਤੇ ਮਹਿੰਦਰ ਕੌਰ ਵਾਸੀ ਨੰਗਲ ਨੇ ਆਪਸ ਵਿੱਚ ਮਿਲੀਭੁਗਤ ਕਰਕੇ ਸ਼ਿਕਾਇਤਕਰਤਾ ਔਰਤ ਤੋਂ ਕਿਸੇ ਜ਼ਮੀਨ ਦੇ ਕੰਮ ਕਰਨ ਬਦਲੇ ਪਹਿਲਾਂ ਰੁਪਏ 10,000 ਰੁਪਏ ਅਤੇ ਬਾਅਦ ਵਿੱਚ 5 ਹਜ਼ਾਰ ਰੁਪਏ ਲਏ। ਇਸਦੀ ਸ਼ਿਕਾਇਤ ਵਿਜਲੈਂਸ ਨੂੰ ਕੀਤੀ ਗਈ ਅਤੇ ਵਿਜੀਲੈਂਸ ਨੇ ਸ਼ਿਕਾਇਤ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਮੰਦਰ ਸਿੰਘ ਪਟਵਾਰੀ ਅਤੇ ਗੁਰਚਰਨ ਸਿੰਘ ਫੀਲਡ ਕਾਨੂੰਗੋ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂਕਿ ਮੁਲਜ਼ਮ ਮਹਿੰਦਰ ਕੌਰ ਦੀ ਗ੍ਰਿਫ਼ਤਾਰੀ ਬਾਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਵਿਰੁੱਧ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
#barnalajunction #AAPPunjab #vigilance #Corruption #CrimeNews #Crime #barnala