ਭੀਖੀ 05 ਅਗਸਤ ( ) ਸਥਾਨਕ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਭੀਖੀ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਸੱਤਵੀਂ ਚੇਤਨਾ ਪਰਖ ਪ੍ਰੀਖਿਆ ਦੇ ਲਈ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਸਵੇਰ ਦੀ ਸਭਾ ਵਿੱਚ ਇੱਕ ਪ੍ਰੋਗਰਾਮ ਰੱਖਿਆ l ਮੁੱਖ ਬੁਲਾਰੇ ਜ਼ਿਲ੍ਹਾ ਆਗੂ ਜਸਬੀਰ ਸੋਨੀ ਵਿਸ਼ੇਸ਼ ਤੌਰ ਤੇ ਸਿਰਕਿਤ ਕੀਤੀ l ਉਨ੍ਹਾਂ ਜਿੱਥੇ ਜਾਦੂ ਦੇ ਟਰਿੱਕ ਦਿਖਾ ਕੇ ਬੱਚਿਆਂ ਨੂੰ ਸੋਚ ਲਈ ਮਜ਼ਬੂਰ ਕੀਤਾ ਤੇ ਉਸ ਪਿੱਛੇ ਲੁਕੇ ਵਿਗਿਆਨ ਨੂੰ ਵੀ ਵਿਦਿਆਰਥੀਆਂ ਸਾਹਮਣੇ ਰੱਖਿਆ l ਉਨ੍ਹਾਂ ਕਿਹਾ ਦੁਨੀਆ ਵਿਚ ਕੋਈ ਚਮਕਾਰ ਨਹੀਂ l ਚਮਤਕਾਰਾਂ ਦਾ ਢੋਂਗ ਕਰਕੇ ਪਾਖੰਡੀ ਲੋਕ ਲੋਕਾਂ ਦਾ ਸ਼ੋਸਣ ਕਰਦੇ ਹਨ l ਅੱਜ ਇਕਵੀਂ ਸਦੀ ਵਿਗਿਆਨ ਦਾ ਯੁੱਗ ਹੈ ਇਸ ਤੋਂ ਵੱਡਾ ਕੋਈ ਚਮਤਕਾਰ ਨਹੀਂ l ਵਿਗਿਆਨ ਹਰ ਦਿਨ ਨਵੀਆਂ ਤੋਂ ਨਵੀਆਂ ਕਾਢਾਂ ਕੱਢ ਰਿਹਾ l ਸਾਡੇ ਜੀਵਨ ਨੂੰ ਖੁਸ਼ਹਾਲ ਬਣਾਉਣ ਤੇ ਲੱਗਿਆ ਹੈ l ਉਨ੍ਹਾਂ ਬੱਚਿਆਂ ਚੇਤਨਾ ਪਰਖ ਪ੍ਰੀਖਿਆ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਬੇਨਤੀ ਕੀਤੀ l ਇਸ ਮੌਕੇ ਹੋਰਨਾਂ ਤੋਂ ਇਲਾਵਾ ਭੁਪਿੰਦਰ ਫ਼ੌਜੀ,ਜਸਪਾਲ ਅਤਲਾ,ਸੁਖਵਿੰਦਰ , ਹਰਭਜਨ ਬਬੇਕਾ, ਸਕੂਲ ਪ੍ਰਿਸਿਪਲ ਗੁਰਪ੍ਰਤਾਪ ਸਿੰਘ, ਦੀਪਕਾ ਰਾਣੀ, ਸਿਖਾ ਰਾਣੀ ਆਦਿ ਹਾਜ਼ਰ ਸਨ l
ਵਿਗਿਆਨ ਤੋਂ ਵੱਡਾ ਕੋਈ ਚਮਤਕਾਰ ਨਹੀਂ – ਜਸਬੀਰ ਸੋਨੀ

Leave a comment