ਬੋਹਾ 29 ਅਪਰੇਲ (ਨਿਰੰਜਣ ਬੋਹਾ)
ਸਮਾਜ ਸੇਵੀ ਨੌਜਵਾਨ ਵਿਕਾਸ ਗੋਇਲ ਦੀ ਸਲਾਨਾ ਬਰਸੀ ਦੇ ਮੌਕੇ ’ਤੇ ਵਿਕਾਸ ਵੈਲਫੇਅਰ ਟਰੱਸਟ ਬੋਹਾ ਵੱਲੋਂ ਉਨ੍ਹਾ ਦੀ ਯਾਦ ਵਿਚ ਇਕ ਖੁਨਦਾਨ ਕੈਂਪ ਦਾ ਆਯੋਜਨ ਨੇਕੀ ਫਾਊਂਡੇਸਨ ਬੁਢਲਾਡਾ ਦੇ ਸਹਿਯੋਗ ਨਾਲ ਨੰਨ੍ਹਾ ਬਚਪਨ ਪਲੇ ਵੇ ਸਕੂਲ ਬੋਹਾ ਵਿੱਖੇ ਕੀਤਾ ਗਿਆ। ਸਵ: ਵਿਕਾਸ ਗੋਇਲ ਦੇ ਪਿਤਾ ਪ੍ਰਵੀਨ ਕੁਮਾਰ ਗੋਇਲ ਤੇ ਭਰਾ ਨਿਖਿਲ ਗੋਇਲ ਵੱਲੋਂ ਪ੍ਰਾਪਤ ਜਾਣਕਾਰੀ ਅਨਸਾਰ ਇਸ ਕੈਪ ਵਿਚ ਬਲੱਡ ਬੈਕ ਮਾਨਸਾ ਦੀ ਟੀਮ ਦੀ ਨਿਗਰਾਨੀ ਵਿਚ 40 ਨੌਜਵਾਨਾਂ ਨੇ ਆਪਣਾ ਖੂਨ ਦਾਨ ਕੀਤਾ। ਇਸ ਮੌਕੇ ਤੇ ਉਚੇਚੇ ਤੌਰ ‘ਤੇ ਪੁੱਜੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾਂ ਪ੍ਰਧਾਨ ਰਕੇਸ਼ ਜੈਨ ਤੇ ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਕਮਲਜੀਤ ਸਿੰਘ ਬਾਵਾ ਨੇ ਕਿਹਾ ਕਿ ਅਜਿਹੇ ਕੈਂਪ ਲਾਉਣ ਦਾ ਮਕਸਦ ਵਿਕਾਸ ਗੋਇਲ ਵਰਗੇ ਨੌਜਵਾਨਾਂ ਦੀ ਸਮਾਜ ਸੇਵਾ ਦੀ ਭਾਵਨਾ ਦਾ ਸਤਿਕਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਇਕ ਮਹਾਨ ਦਾਨ ਹੈ , ਸਾਡੇ ਵੱਲੋਂ ਦਾਨ ਕੀਤੇ ਖੂਨ ਦੇ ਕੁਝ ਕਤਰੇ ਕਿਸੇ ਦੀ ਕੀਮਤੀ ਜਾਨ ਬਚਾ ਸਕਦੇ ਹਨ। ਇਸ ਸਮੇ ਹੋਰਨਾ ਤੋਂ ਇਲਾਵਾ ਨਗਰ ਪੰਚਾਇਤ ਬੋਹਾ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਗੋਇਲ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਦਰਸ਼ਨ ਘਾਰੂ, ਰਾਜਵਿੰਦਰ ਸਿੰਘ ਗਾਦੜਪੱਤੀ, ਐਸ ਸੀ ਜਗਸੀਰ ਸਿੰਘ ਜੱਗਾ, ਆਦਿੱਤਿਆ ਜਾਖਲ ,ਮਨਮੰਦਰ ਸਿੰਘ ਕੁਲਵਿੰਦਰ ਸਿੰਘ ਹੈਪੀ,ਗਊ ਸਾਲਾ ਕਮੇਟੀ ਦੇ ਪ੍ਰਧਾਨ ਵਿਪਨ ਕੁਮਾਰ, ਤਰਸੇਮ ਰਾਜ,. ਓਮ ਪ੍ਰਕਾਸ ਚੁੱਘ ਤੇ ਗਿਆਨ ਚੰਦ ਸਿੰਗਲਾ ਆਦਿ ਵੀ ਹਾਜ਼ਰ ਸਨ।
ਫੋਟੋ- ਵਿਕਾਸ ਗੋਇਲ ਦੀ ਯਾਦ ਵਿਚ ਲੱਗੇ ਖੂਨਦਾਨ ਕੈੱਪ ਵਿਚ ਖੂਨਦਾਨੀਆਂ ਦਾ ਸਨਮਾਨ ਕਰਦੇ ਹੋਏ ਭਾਜਪਾ ਦੇ ਜ਼ਿਲ੍ਹਾਂ ਪ੍ਰਧਾਨ ਰਕੇਸ਼ ਜੈਨ