4 ਅਗਸਤ (ਗਗਨਦੀਪ ਸਿੰਘ) ਲਾਲੇਆਣਾ: ਸਰਕਾਰੀ ਹਾਈ ਸਮਾਰਟ ਸਕੂਲ ਲਾਲੇਆਣਾ ਵਿਖੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ਼੍ਰੀਮਤੀ ਬਿੰਦਰ ਕੌਰ ਦੁਆਰਾ ਹਰਿਆਵਲ ਮੁਹਿੰਮ ਦਾ ਆਗਾਜ਼ ਸਕੂਲ ਵਿੱਚ ਪੌਦਾ ਲਗਾ ਕੇ ਕੀਤਾ। ਅਤੇ ਨਾਲ ਹੀ ਉਹਨਾਂ ਵਲੋਂ 69 ਵੀਆਂ ਗਰਮ ਰੁੱਤ ਜੋਨ ਪੱਧਰੀ ਖੇਡਾਂ ਵਿੱਚ ਭਾਗ ਲੈਣ ਰਹੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਆ। ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਲਾਲੇਆਣਾ ਸ਼੍ਰੀ ਅਵਤਾਰ ਸਿੰਘ ਨੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਚੰਗੀ ਖੁਰਾਕ ਦਾ ਸੇਵਨ ਕਰਨ ਲਈ ਪ੍ਰੇਰਿਤ ਕੀਤਾ। ਇਸ ਸਮੇਂ ਸ਼੍ਰੀ ਜਗਤਾਰ ਸਿੰਘ ਹਿੰਦੀ ਮਾਸਟਰ, ਸ੍ਰੀ ਹਰਮੰਦਰ ਸਿੰਘ ਪੀਟੀਆਈ, ਸ੍ਰੀ ਗੁਰਜੰਟ ਸਿੰਘ ਡੀਪੀਈ, ਐਸਐਮਸੀ ਮੈਂਬਰ ਸੁਖਮੰਦਰ ਸਿੰਘ,ਮਹਾ ਸਿੰਘ, ਮਨੀਸ਼ਾ ਰਾਣੀ,ਸੀਮਾ ਕੌਰ, ਸੁਖਵਿੰਦਰ ਕੌਰ ਆਦਿ ਹਾਜ਼ਰ ਸਨ।