ਭੀਖੀ,25ਜੁਲਾਈ ( ਕਰਨ ਭੀਖੀ) ਨੇੜਲੇ ਪਿੰਡ ਸਮਾਉਂ ਦੇ ਗੋਰਾ ਸਿੰਘ ਨੰਬਰਦਾਰ ਵੱਲੋਂ ਨਵੀਂ ਪਿਰਤ ਪਾਉਂਦਿਆਂ ਗ੍ਰਾਮ ਪੰਚਾਇਤ ਸਮਾਉਂ ਨਾਲ ਮਿਲ ਕੇ ਪੀ.ਐਮ. ਸ਼੍ਰੀ ਸਰਕਾਰੀ ਹਾਈ ਸਕੂਲ ਸਮਾਉਂ ‘ਚ ਬੂਟੇ ਲਗਾ ਕੇ ਆਪਣਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਬੋਲਦਿਆਂ ਗੋਰਾ ਸਿੰਘ ਨੰਬਰਦਾਰ ਨੇ ਕਿਹਾ ਦਿਨੋ ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸਾਫ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਨ ਦਾ ਸੰਤੁਲਨ ਕਾਇਮ ਰਹੇ। ਉਨਾਂ ਕਿਹਾ ਕਿ ਸਾਨੂੰ ਅਜਿਹੇ ਮੌਕਿਆਂ ‘ਤੇ ਫਜੂਲ ਖਰਚੀ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ ਪੌਦੇ ਲਗਾ ਕੇ ਉਨਾਂ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ। ਇਸ ਮੌਕੇ ਉਨਾਂ ਸਕੂਲੀ ਬੱਚਿਆਂ ਨੂੰ ਵੀ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਯੋਗ ਉਪਰਾਲੇ ਕਰਨ ਦਾ ਸੁਨੇਹਾ ਦਿੱਤਾ ਅਤੇ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਰਕਾਰੀ ਹਾਈ ਸਕੂਲ ਦੇ ਮੁਖੀ ਹਰਜਿੰਦਰ ਸਿੰਘ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁਖੀ ਮਨਦੀਪ ਕੌਰ ਨੇ ਗੋਰਾ ਸਿੰਘ ਨੰਬਰਦਾਰ ਅਤੇ ਸਮੁੱਚੀ ਗ੍ਰਾਮ ਪੰਚਾਇਤ ਦਾ ਧੰਨਵਾਦ ਕੀਤਾ। ਇਸ ਮੌਕੇ ਉਨਾਂ ਨਾਲ ਸਰਪੰਚ ਡਾ. ਜਤਿੰਦਰ ਸਿੰਘ, ਪੰਚ ਲਾਲ ਸਿੰਘ, ਪੰਚ ਭੋਲਾ ਸਿੰਘ, ਪੰਚ ਬਲਦੇਵ ਸਿੰਘ, ਬੂਟਾ ਸਿੰਘ, ਗੁਰਪ੍ਰੀਤ ਸਿੰਘ, ਜਸਵੀਰ ਸਿੰਘ, ਰਣ ਸਿੰਘ ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਾਜਰ ਸਨ।
ਫੋਟੋ: ਸਰਕਾਰੀ ਹਾਈ ਸਕੂਲ ਸਮਾਉਂ ‘ਚ ਬੂਟੇ ਲਗਾਉਂਦੇ ਹੋਏ ਗੋਰਾ ਨੰਬਰਦਾਰ ਅਤੇ ਗ੍ਰਾਮ ਪੰਚਾਇਤ ਸਮਾਉਂ ਦੇ ਨੁਮਾਇੰਦੇ।
ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾ ਕੇ ਸੇਵਾ ਸੰਭਾਲ ਕੀਤੀ ਜਾਵੇ – ਗੋਰਾ ਨੰਬਰਦਾਰ

Leave a comment