ਖੇਤੀਬਾੜੀ ਵਿਭਾਗ ਵੱਲੋਂ ਪੌਦੇ ਲਾਉਣ ਦੀ ਸ਼ੂਰੂਆਤ
ਭੀਖੀ, 25 ਜੁਲਾਈ
ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਦਾ ਸੰਕਲਪ ਲੈਂਦਿਆਂ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਖੇਤੀਬਾੜੀ ਵਿਭਾਗ ਭੀਖੀ ਦੀ ਅਗਵਾਈ ਹੇਠ ਸਥਾਨਕ ਪੈਸਟੀਸਾਇਡ, ਫਰਟੀਲਾਈਜ਼ਰ ਅਤੇ ਬੀਜ ਵਿਕਰੇਤਾ ਐਸੋਸੀਏਸ਼ਨ ਵੱਲੋਂ ਸਥਾਨਕ ਅਨਾਜ ਮੰਡੀ ਵਿਖੇ ਪੌਦੇ ਲਾਏ ਗਏ।ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਮਾਨਸਾ ਡਾ. ਹਰਵਿੰਦਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।ਸਮਾਗਮ ਦੀ ਪ੍ਰਧਾਨਗੀ ਸਕੱਤਰ ਮਾਰਕੀਟ ਕਮੇਟੀ ਮਨਮੋਹਨ ਸਿੰਘ ਚੌਹਾਨ ਨੇ ਕੀਤੀ।ਇਸ ਮੌਕੇ ਅਨਾਜ ਮੰਡੀ ਵਿੱਚ ਪੌਦੇ ਲਾਉਣ ਤੋਂ ਬਾਅਦ ਆਏ ਮਹਿਮਾਨਾਂ ਨੇ ਕਿਹਾ ਕਿ ਗਲੋਬਲ ਵਾਰਮਿੰਗ ਦੇ ਖ਼ਤਰੇ ਨੂੰ ਦੇਖਦਿਆਂ ਅਤੇ ਵਾਤਾਵਰਨ ਸੰਭਾਲ ਲਈ ਪੌਦੇ ਲਾਉਣੇ ਸਮੇਂ ਦੀ ਮੁੱਖ ਲੋੜ ਹੈ।ਉਨ੍ਹਾਂ ਕਿਹਾ ਕਿ ਪੌਦੇ ਲਾਉਣ ਦੇ ਨਾਲ ਨਾਲ ਉਨ੍ਹਾਂ ਦੀ ਸੰਭਾਲ ਕਰਨਾ ਵੀ ਜਰੂਰੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਤੇ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਤੇ ਖੇਤੀਬਾੜੀ ਵਿਭਾਗ ਜਿੱਥੇ ਵੱਖ- ਵੱਖ ਥਾਵਾਂ ‘ਤੇ ਪੌਦੇ ਲਾਉਣ ਦੀ ਮੁਹਿੰਮ ਚਲਾ ਰਿਹਾ ਹੈ ਉੱਥੇ ਕਿਸਾਨਾਂ ਨੂੰ ਮੋਟਰਾਂ ਦੇ ਕੋਲ ਪੌਦੇ ਲਾਉਣ ਲਈ ਵੀ ਉਤਸ਼ਾਹਿਤ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਵਾਤਾਵਰਨ ਸੰਭਾਲਣ ਦਾ ਜ਼ਿੰਮੇਵਾਰੀ ਚੁੱਕਦਿਆਂ ਬਲਾਕ ਭੀਖੀ ਦੇ ਵੱਖ ਵੱਖ ਪਿੰਡਾਂ ਵਿੱਚ ਵੀ ਬੂਟੇ ਲਾਏ ਜਾਣਗੇ।ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਡਾ. ਪ੍ਰਗਟ ਸਿੰਘ ਚਹਿਲ ਨੇ ਕਿਹਾ ਕਿ ਪਿੰਡਾਂ ਦੇ ਕਲੱਬਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਵੀ ਇਸ ਮੁਹਿੰਮ ਵਿੱਚ ਆਪਣਾ ਬਣਦਾ ਯੋਗਦਾਨ ਪਾ ਕੇ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।ਉਨ੍ਹਾਂ ਕਿਹਾ ਕਿ ਬੂਟੇ ਲਾਉਣ ਦੀ ਮੁਹਿੰਮ ਨੂੰ ਲੋਕ ਲਹਿਰ ਬਨਾਉਣਾ ਵੀ ਸਮੇਂ ਦੀ ਜਰੂਰਤ ਹੈ।ਇਸ ਮੌਕੇ ਮਨੋਜ ਕੁਮਾਰ ਸ਼ਰਮਾ, ਡਾ. ਨਰਿੰਦਰ ਸਿੰਘ, ਡਾ. ਅਮਨਦੀਪ ਸਿੰਘ ਚਹਿਲ, ਡਾ. ਜਰਮਨਜੌਤ ਸਿੰਘ ਚਹਿਲ, ਸੱਤਪਾਲ ਮੱਤੀ, ਡਾ. ਪ੍ਰਗਟ ਸਿੰਘ ਚਹਿਲ, ਮੋਨੂੰ ਸਿੰਗਲਾ, ਗੁਰਮੇਜ ਸਿੰਘ ਸਮਾਉਂ, ਵਿਨੋਦ ਕੁਮਾਰ ਵਿੱਕੀ, ਵਿੱਕੀ ਪੰਧੇਰ, ਆਸਾ ਰਾਮ ਮੱਖਣ, ਬਲਵਿੰਦਰ ਸਿੰਘ ਗੋਸ਼ਾ, ਹੈਪੀ ਪੰਧੇਰ, ਸੁਰੇਸ਼ ਕੁਮਾਰ ਸਮਾਉਂ,ਦਵਿੰਦਰ ਸ਼ਰਮਾ, ਰਛਪਾਲ ਸਿੰਘ ਖਿਆਲਾ ਵੀ ਹਾਜਰ ਸਨ।
ਫੋਟੋ ਕੈਪਸਨ: ਭੀਖੀ ਦੀ ਅਨਾਜ ਮੰਡੀ ਵਿੱਚ ਪੌਦੇ ਲਗਾਉਣ ਸਮੇਂ ਹਾਜ਼ਰ ਅਧਿਕਾਰੀ ਤੇ ਪਤਵੰਤੇ।