2 ਫਰਵਰੀ (ਪੱਤਰ ਪ੍ਰੇਰਕ) ਭੀਖੀ: ਸਥਾਨਕ ਕਸਬੇ ਦੇ ਵਾਟਰ ਸਪਲਾਈ ਠੇਕਾ ਮੁਲਾਜ਼ਮਾਂ ਦਾ ਧਰਨਾ ਚੌਥੇ ਦਿਨ ਵਿੱਚ ਪੁੱਜ ਗਿਆ, ਯੂਨੀਅਨ ਆਗੂਆਂ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹ ਆਪਣੀਆਂ ਮੰਗਾਂ ਸਬੰਧੀ ਧਰਨੇ ’ਤੇ ਡਟੇ ਹੋਏ ਹਨ, ਪਰ ਐਕਸ਼ੀਅਨ ਮਾਨਸਾ, ਵਾਟਰ ਸਪਲਾਈ ਸੀਵਰੇਜ ਬੋਰਡ ਦੇ ਆਉਟਸੋਰਸ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕੋਈ ਧਿਆਨ ਨਹੀਂ ਦੇ ਰਹੇ ਮੁਲਾਜ਼ਮ ਲਗਪਗ ਦਸ-ਗਿਆਰਾਂ ਮਹੀਨਿਆਂ ਤੋਂ ਬਕਾਇਆ ਅਤੇ ਹੋਰ ਮਿਲਣ ਵਾਲੀਆਂ ਸਹੂਲਤਾਂ ਤੋਂ ਸੱਖਣੇ ਬੈਠੇ ਹਨ, ਉਹਨਾਂ ਕਿਹਾ ਕਿ ਮੁਲਾਜ਼ਮਾਂ ਦੀ ਤਨਖਾਹ ਸਮੇਂ ਸਿਰ ਨਹੀਂ ਮਿਲਦੀ ਹੈ ਪਿਛਲੀ ਕਾਂਗਰਸ ਸਰਕਾਰ ਦੌਰਾਨ ੨੦੨੧ ਵਿੱਚ ਸੀਵਰਮੈਨਾਂ ਲਈ ਇਕ ਪਾਲਿਸੀ ਬਣਾਈ ਗਈ ਸੀ ਪਰ ਅੱਜ ਤੱਕ ਪਾਲਿਸੀ ’ਤੇ ਐਕਸ਼ੀਅਨ ਮਾਨਸਾ ਤੇ ਹੋਰ ਅਫ਼ਸਰਸ਼ਾਹੀ ਨੇ ਕੋਈ ਵੀ ਕਾਰਵਾਈ ਨਾ ਕਰਕੇ ਮੁਲਾਜ਼ਮਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜਥੇਬੰਦੀ ਵੱਲੋਂ ਡਿਪਟੀ ਕਮਿਸ਼ਰਨਰ ਵੀ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ ਹੈ ਜੇਕਰ ਮੰਗਾਂ ਜਲਦ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਗੋਗੀ ਭੀਖੀ ਬ੍ਰਾਂਚ ਪ੍ਰਧਾਨ ਜੱਗਾ ਸਿੰਘ, ਜਸਵੀਰ ਸਿੰਘ, ਕੁਲਵੀਰ ਸਿੰਘ, ਰਵੀ ਸਿੰਘ, ਬਲਜਿੰਦਰ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।