ਭੀਖੀ,6ਜਨਵਰੀ (ਕਰਨ ਸਿੰਘ ਭੀਖੀ) ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਸਥਾਨਕ ਗੁਰਦੁਆਰਾ ਪਾਤਸ਼ਾਹੀ ਨੋਵੀਂ ਵਿਖੇ ਚੱਲ ਰਹੇ ਮਹਾਨ ਗੁਰਮਤਿ ਸਮਾਗਮ ਦੀ ਲੜੀ ਤਹਿਤ ਅੱਜ ਗੁਰਦੁਆਰਾ ਸਾਹਿਬ ਵਿਖੇ ਲੰਬੇ ਕੇਸ, ਸੋਹਣੀ ਦਸਤਾਰ ਅਤੇ ਗੁਰਬਾਣੀ, ਗੁਰ-ਇਤਿਹਾਸ ਲਿਖਤੀ ਮੁਕਾਬਲੇ ਕਰਵਾਏ ਗਏ। ਇੰਨਾਂ ਮੁਕਾਬਲਿਆ ਵਿੱਚ ਪਹਿਲੀ ਤੋਂ ਪੰਜਵੀ ਕਲਾਸ, ਛੇਵੀਂ ਤੋਂ ਅੱਠਵੀਂ ਅਤੇ ਨੋਵੀਂ ਤੋਂ ਬਾਰਵੀਂ ਕਲਾਸ ਦੇ ਤਿੰਨ ਗਰੁੱਪਾਂ ਵਿੱਚ ਬੱਚਿਆਂ ਨੇ ਭਾਗ ਲਿਆ।ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਬੱਪੀਆਣਾ ਨੇ ਕਿਹਾ ਕਿ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਵਿਦਿਆਰਥੀਆਂ ਦਰਮਿਆਨ ਅਜਿਹੇ ਮੁਕਾਬਲੇ ਕਰਵਾਉਣ ਨਾਲ ਜਿੱਥੇ ਉਨਾਂ ਦੀ ਦਿਲਚਸਪੀ ਸਿੱਖੀ ਅਤੇ ਗੁਰੂਇਤਿਹਾਸ ਵਿੱਚ ਵਧੇਗੀ ਉਥੇ ਉਹ ਸਮਾਜਿਕ ਕੁਰੀਤੀਆਂ ਤੋਂ ਵੀ ਦੂਰ ਹੋਣਗੇ। ਲਿਖਤੀ ਮੁਕਾਬਲਿਆਂ ਵਿੱਚ ਪਹਿਲੀ ਤੋਂ ਪੰਜਵੀ ਕਲਾਸ ਵਿੱਚ ਕਿਰਤ ਚਹਿਲ ਭੀਖੀ ਪਹਿਲੇ, ਪ੍ਰਭਸਿਮਰਨ ਕੌਰ ਭੀਖੀ ਦੂਜੇ ਅਤੇ ਤਰਸਪ੍ਰੀਤ ਕੌਰ ਗੁੜੱਦੀ ਤੀਜੇ ਸਥਾਨ ਤੇ ਰਹੇ। ਛੇਵੀਂ ਤੋਂ ਬਾਰਵੀਂ ਜਮਾਤ ਵਿੱਚ ਜਸਕੀਰਤ ਕੌਰ ਗੁੜੱਦੀ ਪਹਿਲੇ, ਗੁਰਸ਼ਰਨ ਸਿੰਘ ਗੁੜਥੜੀ ਦੂਜੇ ਅਤੇ ਗੁਰਸਿਫਤ ਕੌਰ ਭੀਖੀ ਤੀਜੇ ਸਥਾਨ ਤੇ ਰਹੇ। ਇਸ ਤੋਂ ਇਲਾਵਾ ਨੋਵੀਂ ਤੋਂ ਬਾਰਵੀਂ ਕਲਾਸ ਦੇ ਮੁਕਾਬਲਿਆਂ ਵਿੱਚ ਹੁਸਨਪ੍ਰੀਤ ਕੌਰ ਪਹਿਲੇ, ਨਵਰੀਤ ਕੌਰ ਦੂਜੇ ਅਤੇ ਵਿਕਰਮਜੀਤ ਸਿੰਘ ਤੀਜੇ ਸਥਾਨ ਤੇ ਰਹੇ। ਦਸਤਾਰ ਮੁਕਾਬਲਿਆਂ ਵਿੱਚ ਪਹਿਲੀ ਤੋਂ ਪੰਜਵੀ ਜਮਾਤ ਦੇ ਮੁਕਾਬਲਿਆਂ ਵਿੱਚ ਹਰਪ੍ਰੀਤ ਸਿੰਘ ਦੋਰਾਹਾ ਪਹਿਲੇ, ਹਰਮਨਪ੍ਰੀਤ ਸਿੰਘ ਭੀਖੀ ਦੂਜੇ ਅਤੇ ਅਦਿਤਿਆ ਪ੍ਰੀਤਮ ਲੁਧਿਆਣਾ ਤੀਜੇ ਸਥਾਨ ਤੇ ਰਹੇ। ਛੇਵੀਂ ਤੋਂ ਅੱਠਵੀਂ ਜਮਾਤ ਦੇ ਮੁਕਾਬਲਿਆਂ ਵਿੱਚ ਧਰਮਪ੍ਰੀਤ ਸਿੰਘ ਪਹਿਲੇ, ਸਾਹਿਲ ਪ੍ਰੀਤ ਸਿੰਘ ਦੂਜੇ ਅਤੇ ਜਸਤੇਜ ਸਿੰਘ ਤੀਜੇ ਸਥਾਨ ਤੇ ਰਹੇ। ਨੋਵੀਂ ਤੋਂ ਬਾਰਵੀਂ ਜਮਾਤ ਦੇ ਮੁਕਾਬਲਿਆਂ ਵਿੱਚ ਗੁਰਸਿਮਰਨ ਕੌਰ ਪਹਿਲੇ, ਜਸਕਰਨ ਸਿੰਘ ਦੂਜੇ ਅਤੇ ਮਨਪ੍ਰੀਤ ਸਿੰਘ ਤੀਜੇ ਸਥਾਨ ਤੇ ਰਹੇ।ਲੰਬੇ ਕੇਸ ਮੁਕਾਬਲਿਆਂ ਵਿੱਚ ਪਹਿਲੀ ਤੋਂ ਪੰਜਵੀ ਕਲਾਸ ਵਿੱਚ ਪ੍ਰਭਜੋਤ ਸਿੰਘ ਪਹਿਲੇ, ਕਰਨਵੀਰ ਸਿੰਘ ਦੂਜੇ ਅਤੇ ਮਹਿਕਪ੍ਰੀਤ ਕੌਰ ਤੀਜੇ ਸਥਾਨ ਤੇ ਰਹੇ। ਛੇਵੀਂ ਤੋਂ ਅੱਠਵੀਂ ਜਮਾਤ ਵਿੱਚ ਨਵਨੀਤ ਕੌਰ ਪਹਿਲੇ, ਮਨਵੀਰ ਸਿੰਘ ਦੂਜੇ ਅਤੇ ਗਗਨਦੀਪ ਸਿੰਘ ਤੀਜੇ ਸਥਾਨ ਤੇ ਰਹੇ। ਨੋਵੀਂ ਤੋਂ ਬਾਰਵੀਂ ਜਮਾਤ ਵਿੱਚ ਹਰਵਿੰਦਰ ਸਿੰਘ ਪਹਿਲੇ, ਗੁਰਪ੍ਰੀਤ ਸਿੰਘ ਦੂਜੇ ਅਤੇ ਨਿਰਮਲ ਸਿੰਘ ਤੀਜੇ ਸਥਾਨ ਤੇ ਰਹੇ।ਜੇਤੂ ਬੱਚਿਆਂ ਨੂੰ ਪ੍ਰਬੰਧਕਾਂ ਵਲੋਂ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇੰਨਾਂ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਕੋਂਸਲਰ ਹਰਪ੍ਰੀਤ ਸਿੰਘ ਚਹਿਲ, ਕੋਂਸਲਰ ਰਾਮ ਸਿੰਘ ਚਹਿਲ ਅਤੇ ਕੋਂਸਲਰ ਸੁਖਰਾਜ ਦਾਸ ਵਲੋਂ ਸਾਇਕਲ ਦੇ ਕੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਮਨਜੀਤ ਸਿੰਘ ਬੱਪੀਆਣਾ, ਮੈਨੇਜਰ ਨਵਜਿੰਦਰ ਸਿੰਘ, ਪਰਮਜੀਤ ਸਿੰਘ ਭੀਖੀ, ਕਾਲਾ ਸਿੰਘ ਆਰੇ ਵਾਲਾ, ਕੀਮਾ ਸਿੰਘ, ਜੀਵਨ ਸਿੰਘ ਬਾਬੇਕਾ, ਸੁਖਦੇਵ ਸਿੰਘ ਸੁੱਖਾ, ਬਬਲੀ ਸਿੰਘ, ਜਗਸੀਰ ਸਿੰਘ ਜੱਗਾ, ਬੱਬੂ ਖਾਲਸਾ ਵੀ ਹਾਜਰ ਸਨ।
ਫੋਟੋ: ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਬੱਚੇ ਅਤੇ ਉਨਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
ਲੰਬੇ ਕੇਸ, ਸੋਹਣੀ ਦਸਤਾਰ ਅਤੇ ਗੁਰਬਾਣੀ, ਗੁਰ-ਇਤਿਹਾਸ ਲਿਖਤੀ ਮੁਕਾਬਲੇ ਕਰਵਾਏ
Leave a comment