19 ਅਕਤੂਬਰ (ਭੁਪਿੰਦਰ ਸਿੰਘ ਤੱਗੜ) ਬਠਿੰਡਾ: ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ੍ਰੀ ਸ਼ਿਵਪਾਲ ਗੋਇਲ ਦੀ ਸਰਪ੍ਰਸਤੀ ਹੇਠ ਅਤੇ ਜਸਵੀਰ ਸਿੰਘ ਗਿੱਲ ਜਿਲ੍ਹਾ ਖੇਡ ਕੋਆਰਡੀਨੇਟਰ ਦੀ ਦੇਖ ਰੇਖ ਹੇਠ ਤੇ ਪ੍ਰਿੰਸੀਪਲ ਸ਼੍ਰੀਮਤੀ ਨਿਸ਼ਾ ਬਾਂਸਲ ਜ਼ੋਨਲ ਪ੍ਰਧਾਨ ਜੀ ਦੀ ਅਗਵਾਈ ਹੇਠ ਤੇ ਡਾਕਟਰ ਰਵਨੀਤ ਸਿੰਘ ਦੇ ਪ੍ਰਬੰਧਾਂ ਅਧੀਨ ਲੜਕਿਆਂ ਦੇ ਐਥਲੈਟਿਕ ਮੁਕਾਬਲੇ ਬਹੁ ਮੰਤਵੀ ਖੇਡ ਸਟੇਡੀਅਮ ਬਠਿੰਡਾ ਵਿਖੇ ਕਰਵਾਏ ਗਏ। ਸ਼੍ਰੀ ਹਰਮੰਦਰ ਸਿੰਘ ਲੈਕਚਰਾਰ ਸਰੀਰਕ ਸਿੱਖਿਆ ਪ੍ਰੈਸ ਕਨਵੀਨਰ ਵਲੋਂ ਪ੍ਰਾਪਤ ਨਤੀਜ਼ੇ ਇਸ ਪ੍ਰਕਾਰ ਹਨ ।ਅੰਡਰ 14 ਲੰਬੀ ਛਾਲ ਵਿੱਚ ਪਹਿਲਾ ਸਥਾਨ ਪਿਊਸ਼ ਕੁਮਾਰ ਆਰਮੀ ਸਕੂਲ ਤੇ ਦੂਜਾ ਸਥਾਨ ਅਰਮਾਨ ਸਿੰਘ ਗਹਿਰੀ ਦੇਵੀ ਨਗਰ, 100 ਮੀਟਰ ਵਿੱਚ ਪਹਿਲਾ ਸਥਾਨ ਖੇਮ ਇੰਦਰ ਸਿੰਘ ਕੇ ਵੀ 4 ਤੇ ਦੂਜਾ ਸਥਾਨ ਪਿਊਸ਼ ਕੁਮਾਰ ਆਰਮੀ ਸਕੂਲ,200 ਮੀਟਰ ਵਿੱਚ ਪਹਿਲਾ ਸਥਾਨ ਬਲਕਰਨ ਦੀਪ ਸਿੰਘ ਤੇ ਦੂਜਾ ਸਥਾਨ ਖੇਮ ਇੰਦਰ ਸਿੰਘ, 400 ਮੀਟਰ ਦੌੜ ਵਿੱਚ ਪਹਿਲਾ ਸਥਾਨ ਗੁਰੂ ਕਰਨਦੀਪ ਸਿੰਘ ਤੇ ਦੂਜਾ ਸਥਾਨ ਜੈਦੀਪ ਜੇਦਿਆ ਨੇ , 600 ਮੀਟਰ ਦੌੜ ਵਿੱਚ ਪਹਿਲਾ ਸਥਾਨ ਰਣਜੋਧ ਸਿੰਘ ਤੇ ਦੂਜਾ ਸਥਾਨ ਨਵਰਾਜ ਸਿੰਘ ਸਿੱਧੂ ਨੇ, ਅੰਡਰ 17 ਵਿੱਚ 100 ਮੀਟਰ ਦੌੜ ਵਿੱਚ ਪਹਿਲਾ ਸਥਾਨ ਬੋਹੜ ਸਿੰਘ ਬੀਬੀ ਵਾਲ਼ਾ ਤੇ ਦੂਜਾ ਸਥਾਨ ਅਨੁਪਮ ਕੇ ਵੀ 4, ਨੇ ਪ੍ਰਾਪਤ ਕੀਤਾ। 1500 ਮੀਟਰ ਦੌੜ ਵਿੱਚ ਪਹਿਲਾ ਸਥਾਨ ਅਮਿਤ ਕੁਮਾਰ ਕੇ ਵੀ 4, ਤੇ ਦੂਜਾ ਸਥਾਨ ਗੁਰਮੀਤ ਸਿੰਘ ਐਸ ਓ ਈ ਕੋਟਸ਼ਮੀਰ ਨੇ, 800 ਮੀਟਰ ਦੌੜ ਵਿੱਚ ਪਹਿਲਾ ਸਥਾਨ ਅਮਿਤ ਕੁਮਾਰ ਤੇ ਦੂਜਾ ਸਥਾਨ ਗੁਰਮੀਤ ਸਿੰਘ ਐਸ ਓ ਈ ਕੋਟਸ਼ਮੀਰ ਨੇ,400 ਮੀਟਰ ਦੌੜ ਵਿੱਚ ਪਹਿਲਾ ਸਥਾਨ ਅਰਜੁਨ ਸਿੰਘ ਤੇ ਦੂਜਾ ਸਥਾਨ ਤਰਨਵੀਰ ਸਿੰਘ ਮਾਨ ਨੇ ਪ੍ਰਾਪਤ ਕੀਤਾ। 200 ਮੀਟਰ ਦੌੜ ਵਿੱਚ ਪਹਿਲਾ ਸਥਾਨ ਅਨੁਪਮ ਕੇ ਵੀ 4 ਤੇ ਦੂਜਾ ਸਥਾਨ ਬੋਹੜ ਸਿੰਘ ਬੀਬੀ ਵਾਲ਼ਾ ਸਕੂਲ ਨੇ ਪ੍ਰਾਪਤ ਕੀਤਾ।3000 ਮੀਟਰ ਦੌੜ ਵਿਚ ਪਹਿਲਾ ਸਥਾਨ ਸਿਕੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਲਾਬਗੜ੍ਹ ਨੇ ਤੇ ਦੂਜਾ ਸਥਾਨ ਅਗਮ ਜੋਤ ਸਿੰਘ ਗੁਰੁ ਕਾਸ਼ੀ ਸਕੂਲ ਨੇ ਪ੍ਰਾਪਤ ਕੀਤਾ। ਅੰਡਰ 19 ਵਰਗ ਵਿੱਚ 800 ਮੀਟਰ ਦੌੜ ਵਿੱਚ ਪਹਿਲਾ ਸਥਾਨ ਖੁਸ਼ਹਾਲ ਤੇ ਦੂਜਾ ਸਥਾਨ ਸੰਜਮ ਦੀਪ ਸੋਹੀ ਨੇ,1500 ਮੀਟਰ ਦੌੜ ਵਿੱਚ ਖੁਸ਼ਹਾਲ ਨੇ ਪਹਿਲਾ ਤੇ ਮਨਪ੍ਰੀਤ ਸਿੰਘ ਨੇ ਦੂਜਾ ਸਥਾਨ, 400 ਮੀਟਰ ਦੌੜ ਵਿੱਚ ਪਹਿਲਾ ਸਥਾਨ ਰਾਜ ਮਲਹੋਤਰਾ ਤੇ ਦੂਜਾ ਸਥਾਨ ਯੋਗੇਸ਼ ਕੁਮਾਰ ਨੇ,100 ਮੀਟਰ ਦੌੜ ਵਿੱਚ ਪਹਿਲਾ ਸਥਾਨ ਜੀਕੀ ਤੇ ਦੂਜਾ ਸਥਾਨ ਰਾਜ ਮਲਹੋਤਰਾ ਨੇ ,200 ਮੀਟਰ ਦੌੜ ਵਿੱਚ ਪਹਿਲਾ ਸਥਾਨ ਜਿੱਕੀ ਕੇ ਵੀ 4 ਤੇ ਦੂਜਾ ਸਥਾਨ ਯੋਗੇਸ਼ ਕੁਮਾਰ ਐਸ ਓ ਈ ਪਰਸ ਰਾਮ ਨਗਰ ਬਠਿੰਡਾ ਨੇ ਪ੍ਰਾਪਤ ਕੀਤਾ। ਇਹਨਾਂ ਮੁਕਾਬਲਿਆਂ ਨੂੰ ਕਰਵਾਉਣ ਵਿੱਚ ਵਿਸ਼ੇਸ ਯੋਗਦਾਨ ਰਾਜੇਸ਼ ਕੁਮਾਰ, ਅੰਮ੍ਰਿਤਪਾਲ ਕੌਰ, ਵਿਨੋਦ ਕੁਮਾਰ ਸਾਰੇ ਲੈਕਚਰਾਰ ਤੇ ਗੁਰਸੇਵਕ ਸਿੰਘ, ਮੋਹਿੰਦਰ ਸਿੰਘ, ਰਵਿੰਦਰ ਕਾਲੜਾ, ਬਹਾਦੁਰ ਸਿੰਘ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਲਸ਼ਮਣ ਸਿੰਘ, ਰਮੇਸ਼ ਸਿੰਘ, ਸੁਖਵੀਰ ਕੌਰ, ਰਜਿੰਦਰਪਾਲ ਕੌਰ, ਹਰਪ੍ਰੀਤ ਕੌਰ, ਨਿਰਮਲ ਕੁਮਾਰੀ, ਭਰਤ ਰਾਮ, ਮਨਜੀਤ ਕੌਰ ਸਮੂਹ ਸਰੀਰਕ ਸਿੱਖਿਆ ਅਧਿਆਪਕਾ ਦਾ ਰਿਹਾ।